ਸ਼ਹਿਰ 'ਚ ਓਵਰਲੋਡ ਵਾਹਨਾਂ 'ਤੇ ਅਜੇ ਤੱਕ ਕੱਸਿਆ ਨਹੀਂ ਜਾ ਸਕਿਆ ਸ਼ਿਕੰਜਾ <br/>
ਅਜੀਤ ਡੈਸਕ
03-01-2026
ਟੁੱਟ ਗਿਆ ਜਿਸ ਨਾਲ ਟਰਾਲੀ ਇੱਕ ਪਾਸੇ ਪਲਟ ਗਈ | ਟਰਾਲੀ ਨੂੰ ਅੱਗੇ ਕਰਨ ਲਈ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤੇ ਕਾਫੀ ਗਿਣਤੀ ਵਿਚ ਲੋਕਾਂ ਨੇ ਟਰਾਲੀ ਤੋਂ ਇੱਟਾਂ ਲਾਹ ਕੇ ਟਰਾਲੀ ਨੂੰ ਕਾਫੀ ਮੁਸ਼ਕਲ ਨਾਲ ਫਾਟਕ ਤੋਂ ਅੱਗੇ ਕੀਤਾ | ਇਸ ਸਮੇਂ ਦੌਰਾਨ ਕੁੱਝ ਸਮੇਂ ਲਈ ਟਾਂਡਾ ਫਾਟਕ ਤੋਂ ਟ੍ਰੈਫਿਕ ਪ੍ਰਭਾਵਿਤ ਰਿਹਾ | ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ | ਟਰਾਲੀ ਨੂੰ ਫਾਟਕ ਵਿਚ ਫਸੀ ਟਰਾਲੀ ਨੂੰ ਉਥੋਂ ਕੱਢਾਉਣ ਲਈ ਕਾਫੀ ਗਿਣਤੀ ਵਿਚ ਰੇਲ ਕਰਮਚਾਰੀ ਤੇ ਪੁਲਿਸ ਮੁਲਾਜ਼ਮ ਵੀ ਪੁੱਜ ਗਏ ਸਨ | ਲੋਕਾਂ ਦਾ ਕਹਿਣਾ ਸੀ ਕਿ ਪੁਲਿਸ ਪ੍ਰਸ਼ਾਸਨ ਨੂੰ ਓਵਰ ਲੋਡ ਗੱਡੀਆਂ ਬਾਰੇ ਵਿਸ਼ੇਸ਼ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਨਾਲ ਗੱਡੀਆਂ ਨਾਲ ਕਿਸੇ ਵੇਲੇ ਵੀ ਕੋਈ ਹਾਦਸਾ ਹੋਣ ਨਾਲ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ |