ਜਲੰਧਰ, 2 ਜਨਵਰੀ (ਸ਼ੈਲੀ)- ਜਲੰਧਰ ਦੇ ਪਟੇਲ ਚੌਕ ਨੇੜੇ ਬੇਹੋਸ਼ੀ ਦੀ ਹਾਲਾਤ ਵਿਚ ਇੱਕ ਵਿਅਕਤੀ ਨੂੰ ਐਂਬੂਲੈਂਸ 108 ਵੱਲੋਂ ਸਿਵਲ ਹਸਪਤਾਲ ਪਹੰੁਚਾਇਆ ਗਿਆ ਜਿਸ ਨੂੰ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ | ਮਿ੍ਤਕ ਦੀ ਪਹਿਚਾਣ ਗਗਨਦੀਪ (42) ਨਿਵਾਸੀ ਗੋਪਾਲ ਨਗਰ ਵਜੋਂ ਹੋਈ ਹੈ | ਸੂਚਨਾ ਮਿਲਣ 'ਤੇ ਮਿ੍ਤਕ ਦੇ ਪਰਿਵਾਰਿਕ ਮੈਂਬਰ ਵੀ ਸਿਵਲ ਹਸਪਤਾਲ ਪਹੰੁਚੇ | ਉੱਧਰ ਸੂਚਨਾ ਮਿਲਣ 'ਤੇ ਥਾਣਾ ਦੋ ਦੇ ਏ.ਐਸ.ਆਈ. ਵਿਜੇ ਕੁਮਾਰ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ | ਉਨ੍ਹਾਂ ਦੱਸਿਆ ਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ |