26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮਜ਼ਦੂਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ 'ਚ ਅਸਫਲ ਰਹੀ ਸਰਕਾਰ- ਰਾਜੇਸ਼ ਬਾਘਾ <br/>

Ad Position 21
No active advertisement
ਗੱਲਬਾਤ ਕਰਦੇ ਹੋਏ ਰਾਜੇਸ਼ ਬਾਘਾ | ਨਾਲ ਜਗਬੀਰ ਸਿੰਘ ਬਰਾੜ, ਸੁਸ਼ੀਲ ਸ਼ਰਮਾ, ਸ਼ੀਤਲ ਅੰਗੁਰਾਲ, ਰਾਜੇਸ਼ ਕਪੂਰ | ਤਸਵੀਰ: ਜੀ. ਪੀ. ਸਿੰਘ <br/> 03-01-2026
ਜਲੰਧਰ, 2 ਜਨਵਰੀ (ਸ਼ਿਵ)- ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਆਪ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਜਿੱਥੇ ਸਰਕਾਰ ਮਨਰੇਗਾ ਤਹਿਤ ਭਿ੍ਸ਼ਟਾਚਾਰ ਦੇ ਫੜੇ ਗਏ 3986 ਮਾਮਲਿਆਂ ਵਿਚ ਕਾਰਵਾਈ ਦੀ ਰਿਪੋਰਟ ਜਾਰੀ ਨਹੀਂ ਕਰ ਸਕੀ ਹੈ ਤੇ ਉੱਥੇ ਮਜ਼ਦੂਰਾਂ ਨੂੰ ਤਿੰਨ ਸਾਲ ਵਿਚ ਬੇਰੁਜ਼ਗਾਰੀ ਭੱਤਾ ਦੇਣ ਵਿਚ ਵੀ ਅਸਫਲ ਰਹੀ ਹੈ | ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਰਾਜੇਸ਼ ਬਾਘਾ ਨੇ ਕਿਹਾ ਕਿ ਸਰਕਾਰ ਮਨਰੇਗਾ ਕਾਨੂੰਨ ਵਿਚ ਵੀ ਤਿੰਨ ਸਾਲਾਂ ਵਿਚ ਮਜ਼ਦੂਰਾਂ ਨੂੰ 100 ਦਿਨ ਦਾ ਰੁਜ਼ਗਾਰ ਦੇਣ ਵਿਚ ਅਸਫਲ ਰਹੀ ਹੈ | ਰਾਜੇਸ਼ ਬਾਘਾ ਨੇ 'ਜੀ ਰਾਮ ਜੀ' ਬਾਰੇ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਗੁੰਮਰਾਹਕੁੰਨ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਯੋਜਨਾ ਵਿਚ ਸੁਧਾਰ ਕੀਤਾ ਗਿਆ ਹੈ ਜਿਸ ਨਾਲ ਲੋਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ | ਪਹਿਲਾਂ ਇਸ ਯੋਜਨਾ ਤਹਿਤ 100 ਦਿਨ ਦਾ ਰੁਜ਼ਗਾਰ ਮਿਲਦਾ ਸੀ ਪਰ ਹੁਣ ਸੁਧਾਰ ਕਰਕੇ ਲਾਗੂ ਯੋਜਨਾ ਤਹਿਤ ਮਜ਼ਦੂਰਾਂ ਨੂੰ 125 ਦਿਨ ਦਾ ਕੰਮ ਮਿਲਣ ਜਾ ਰਿਹਾ ਹੈ | ਰਾਜੇਸ਼ ਬਾਘਾ ਨੇ ਕਿਹਾ ਕਿ ਸਾਲ 2024-25 ਵਿਚ 6095 ਗਰਾਮ ਪੰਚਾਇਤਾਂ ਤੇ 2025-26 ਵਿਚ 7389 ਗਰਾਮ ਪੰਚਾਇਤਾਂ ਦਾ ਸੋਸ਼ਲ ਆਡਿਟ ਨਹੀਂ ਕਰਵਾਇਆ ਗਿਆ | ਵਿਸ਼ੇਸ਼ ਆਡਿਟ ਯੂਨਿਟ ਵੱਲੋਂ ਫੜੇ ਗਏ ਭਿ੍ਸ਼ਟਾਚਾਰ ਦੇ ਮਾਮਲਿਆਂ ਵਿਚ 3986 ਮਾਮਲਿਆਂ 'ਤੇ ਸਰਕਾਰ ਨੇ ਕੋਈ ਕਾਰਵਾਈ ਰਿਪੋਰਟ ਜਾਰੀ ਨਾ ਕਰਨ ਕਰਕੇ ਕਈ ਸਵਾਲੀਆ ਨਿਸ਼ਾਨ ਲੱਗ ਰਹੇ ਹਨ | ਇਸ ਮੌਕੇ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਸ਼ੀਤਲ ਅੰਗੁਰਾਲ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਤਾਪ ਬਾਗ ਨੇੜੇ ਸ਼ਰਾਬ ਦੇ ਠੇਕੇ 'ਚ ਲੱਗੀ ਅੱਗ ਅਗਲੀ ਖ਼ਬਰ ਨਵੀਆਂ ਸ਼ਰਤਾਂ ਕਰਕੇ ਲਟਕਣ ਲੱਗੇ ਕੂੜਾ ਚੁੱਕਣ ਸੰਬੰਧੀ ਟਰੈਕਟਰ ਟਰਾਲੀਆਂ ਦੇ ਟੈਂਡਰ
Ad Position 24