ਆਦਮਪੁਰ, 2 ਜਨਵਰੀ (ਰਮਨ ਦਵੇਸਰ)- ਆਦਮਪੁਰ ਸਿਵਲ ਹਵਾਈ ਅੱਡੇ ਤੋਂ ਸਟਾਰ ਏਅਰ ਲਾਇਨਸ 'ਚ ਸਫ਼ਰ ਕਰਨ ਲਈ ਨਕਲੀ ਟਿਕਟਾਂ ਸਮੇਤ ਦੋ ਔਰਤਾਂ ਫੜੀਆਂ ਗਈਆਂ | ਆਦਮਪੁਰ ਤੋਂ ਹਜ਼ੂਰ ਸਾਹਿਬ ਜਾਣ ਵਾਲੀ ਫਲਾਈਟ 'ਚ ਸਫ਼ਰ ਕਰਨ ਲਈ ਦੋ ਔਰਤਾਂ ਆਦਮਪੁਰ ਸਿਵਲ ਹਵਾਈ ਅੱਡੇ 'ਤੇ ਪਹੁੰਚੀਆਂ ਹਨ, ਜਦ ਉਨ੍ਹਾਂ ਨੇ ਆਪਣੀਆਂ ਟਿਕਟਾਂ ਏਅਰ ਲਾਇਨਜ਼ ਦੇ ਚੈਕਿੰਗ ਕਾਉਂਟਰ 'ਤੇ ਦਿੱਤੀਆਂ ਤਾਂ ਚੈਕਿੰਗ ਕਾਊਾਟਰ 'ਤੇ ਤਾਇਨਾਤ ਏਅਰ ਕਰਮਚਾਰੀ ਨੇ ਦੱਸਿਆ ਕਿ ਇਹ ਟਿਕਟਾਂ ਨਕਲੀ ਹਨ | ਤੁਰੰਤ ਇਸ ਸੰਬੰਧੀ ਸਾਰੀ ਜਾਣਕਾਰੀ ਪੁਲਿਸ ਅਤੇ ਏਅਰਪੋਰਟ ਪ੍ਰਸ਼ਾਸਨ ਨੂੰ ਦਿੱਤੀ ਗਈ | ਇਸ ਮੌਕੇ ਸਫ਼ਰ ਕਰਨ ਵਾਲੀਆਂ ਔਰਤਾਂ ਨੇ ਦੱਸਿਆ ਕਿ ਇਹ ਟਿਕਟਾਂ ਕਿਸੇ ਏਜੰਟ ਦੇ ਰਾਹੀ ਖ਼ਰੀਦੀਆਂ ਸਨ | ਇਸ ਸੰਬੰਧੀ ਅਗੇਰੀ ਜਾਂਚ ਲਈ ਇਹ ਮਾਮਲਾ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ | ਇਸ ਸੰਬੰਧੀ ਏਅਰਪੋਰਟ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੀਆਂ ਨਕਲੀ ਹਵਾਈ ਟਿਕਟਾਂ ਤੋਂ ਸਾਵਧਾਨ ਰਹਿਣ ਤੇ ਹਵਾਈ ਅੱਡੇ ਆਉਣ ਤੋਂ ਪਹਿਲਾ ਆਪਣੀ ਹਵਾਈ ਟਿਕਟ ਦੀ ਜਾਂਚ ਕਰ ਲੈਣ |