26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਆਈ. ਟੀ. ਆਈ. ਦੇ ਕੱਚੇ ਇੰਸਟਰਕਟਰ 5 ਜਨਵਰੀ ਨੂੰ ਮੁੱਖ ਮੰਤਰੀ ਦੇ ਹਲਕਾ ਧੂਰੀ 'ਚ ਕਰਨਗੇ ਸੂਬਾ ਪੱਧਰੀ ਰੋਸ ਰੈਲੀ

Ad Position 21
No active advertisement
ਅਜੀਤ ਡੈਸਕ 03-01-2026
ਨਕੋਦਰ, 2 ਜਨਵਰੀ (ਤਿਲਕ ਰਾਜ ਸ਼ਰਮਾ)-ਪੰਜਾਬ ਦੀਆਂ ਸਰਕਾਰੀ ਆਈ. ਟੀ.ਆਈਜ਼ 'ਚ ਠੇਕੇ ਦੇ ਆਧਾਰ 'ਤੇ (ਗੈਸਟ ਫੈਕਲਟੀ) 700 ਇੰਸਟਰਕਟਰ ਆਪਣੀਆਂ ਮੰਗਾਂ ਨੂੰ ਲੈ ਕੇ 5 ਜਨਵਰੀ ਨੂੰ ਮੁੱਖ ਮੰਤਰੀ ਦੇ ਹਲਕਾ ਧੂਰੀ 'ਚ ਸੂਬਾ ਪੱਧਰੀ ਰੋਸ ਰੈਲੀ ਕਰਨਗੇ | ਇਸ ਰੈਲੀ 'ਚ ਸਰਕਾਰੀ ਆਈ. ਟੀ. ਆਈ. ਨਕੋਦਰ ਦਾ ਕੰਟਰੈਕਚੂਅਲ ਸਟਾਫ਼ ਵੀ ਸ਼ਾਮਿਲ ਹੋਵੇਗਾ | ਆਈ. ਟੀ. ਆਈ. ਇੰਸਟਰਕਟਰ ਮੰਗ ਕਰੇ ਰਹੇ ਹਨ ਉਨ੍ਹਾਂ ਨੂੰ ਬੇਸਿਕ ਤਨਖ਼ਾਹ 35400 ਤੇ ਵਿਭਾਗ ਅਧੀਨ ਖ਼ਾਲੀ ਪਈਆਂ ਅਸਾਮੀਆਂ 'ਚ ਰੈਗੂਲਰ ਕੀਤਾ ਜਾਵੇ ਜਾਂ ਠੇਕੇ 'ਤੇ ਮਰਜ਼ ਕੀਤਾ ਜਾਵੇ | ਪੈਂਡਿੰਗ ਪਈ ਈ. ਫ਼ਾਈਲ ਤੁਰੰਤ ਅਪਰੂਵ ਕਰਕੇ 2024 ਤੋਂ ਬਣਦਾ ਏਰੀਅਰ ਦਿੱਤਾ ਜਾਵੇ | ਸਰਵਿਸ ਬੁੱਕ ਲਾਗੂ ਕੀਤੀ ਜਾਵੇ | ਨੌਕਰੀ ਤੋਂ ਕੱਢੇ ਗਏ ਮੁਲਾਜ਼ਮ ਤੁਰੰਤ ਜੁਆਇਨ ਕਰਵਾਏ ਜਾਣ | ਆਈ. ਟੀ. ਆਈਜ਼. ਦੇ ਕੱਚੇ ਇੰਸਟਰਕਟਰਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਪੰਜਾਬ ਦੀਆਂ ਸਰਕਾਰੀ ਆਈ. ਟੀ. ਆਈਜ਼. 'ਚ ਗਰੁੱਪ ਬੀ ਕਰਾਫਟ ਇੰਸਟਰਕਟਰ ਵਜੋਂ ਬਿਨਾਂ ਕਿਸੇ ਸਰਕਾਰੀ ਸਹੂਲਤਾਂ ਤੋਂ ਠੇਕੇ ਉਪਰ ਸਿਰਫ 15000 ਰੁਪਏ ਪ੍ਰਤੀ ਮਹੀਨਾ ਉਪਰ ਕੰਮ ਕਰ ਰਹੇ ਜੋ ਸਰਾਸਰ ਗਲਤ ਹੈ | ਉਹ ਡੀ. ਜੀ. ਟੀ. ਭਾਰਤ ਸਰਕਾਰ ਵਲੋਂ ਮੰਗੀਆਂ ਜਾਂਦੀਆਂ ਵਿਦਿਅਕ ਯੋਗਤਾਵਾਂ ਪੂਰੀਆਂ ਕਰਦੇ ਹਨ ਪਰ ਫਿਰ ਵੀ ਬਣਦੀ ਤਨਖ਼ਾਹ ਨਹੀਂ ਦਿੱਤੀ ਜਾ ਰਹੀ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਲਾਗੂ ਕਰੇ |

Ad Position 22
No active advertisement
ਪਿਛਲੀ ਖ਼ਬਰ ਆਦਮਪੁਰ ਹਵਾਈ ਅੱਡੇ ਤੋਂ ਨਕਲੀ ਟਿਕਟਾਂ ਸਮੇਤ ਦੋ ਔਰਤਾਂ ਕਾਬੂ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਸ਼ਾਹਕੋਟ ਵਿਖੇ ਆਪ੍ਰੇਸ਼ਨ ਕਰ ਕੇ 9 ਕਿੱਲੋ ਦੀ ਰਸੌਲੀ ਕੱਢੀ <br/>
Ad Position 24