11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਵਧ ਰਹੀਆਂ ਲੁੱਟਾਂ ਖ਼ਿਲਾਫ਼ ਕਾਰੋਬਾਰੀਆਂ ਨੇ ਜਤਾਈ ਚਿੰਤਾ <br/>

Ad Position 21
No active advertisement
ਮੀਟਿੰਗ ਵਿਚ ਰਵਿੰਦਰ ਧੀਰ ਤੇ ਹੋਰ | ਤਸਵੀਰ: ਜੀ. ਪੀ. ਸਿੰਘ <br/> 04-01-2026
ਜਲੰਧਰ, 3 ਜਨਵਰੀ (ਸ਼ਿਵ)- ਭਾਜਪਾ ਦੇ ਸੀਨੀਅਰ ਤੇ ਕਾਰੋਬਾਰੀ ਆਗੂ ਰਵਿੰਦਰ ਧੀਰ ਦੀ ਪ੍ਰਧਾਨਗੀ ਵਿਚ ਖੇਡ ਕਾਰੋਬਾਰੀਆਂ ਦੀ ਇੱਕ ਮੀਟਿੰਗ ਵਿਚ ਸ਼ਹਿਰ ਵਿਚ ਲਗਾਤਾਰ ਵਧ ਰਹੀਆਂ ਲੁੱਟਾਂ ਤੇ ਚੋਰੀਆਂ ਦੀਆਂ ਘਟਨਾਵਾਂ ਖ਼ਿਲਾਫ਼ ਚਿੰਤਾ ਜ਼ਾਹਿਰ ਕਰਦੇ ਹੋਏ ਜਲੰਧਰ ਪੁਲਿਸ ਤੋਂ ਚੋਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ | ਕਾਰੋਬਾਰੀਆਂ ਦਾ ਕਹਿਣਾ ਸੀ ਕਿ ਮਹਾਂਨਗਰ ਵਿਚ ਅਪਰਾਧੀ ਆਮ ਹਨ, ਚੋਰ ਤੇ ਲੁਟੇਰੇ ਖੁੱਲ੍ਹੇਆਮ ਅਪਰਾਧ ਕਰ ਰਹੇ ਹਨ | ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿਚ ਸੁਨਿਆਰੇ ਦੀ ਦੁਕਾਨ ਵਿਚ ਹਾਲ ਹੀ ਵਿਚ ਹੋਈ ਡਕੈਤੀ ਵੀ ਪੁਲਿਸ ਵਿਵਸਥਾ ਨੂੰ ਜਗਾਉਣ 'ਚ ਅਸਫਲ ਰਹੀ | ਡਕੈਤੀ ਤੋਂ ਸਿਰਫ਼ ਤਿੰਨ-ਚਾਰ ਦਿਨ ਬਾਅਦ, 31 ਦਸੰਬਰ ਤੇ 1 ਜਨਵਰੀ ਦੀ ਵਿਚਕਾਰਲੀ ਰਾਤ ਨੂੰ , ਚੋਰਾਂ ਦੇ ਇੱਕ ਗਰੋਹ ਨੇ ਮੰਡੀ ਰੋਡ 'ਤੇ ਇੱਕ ਦੁਕਾਨ ਵਿਚ ਦਾਖਲ ਹੋ ਕੇ ਚੋਰੀ ਕੀਤੀ | ਹੈਰਾਨੀ ਦੀ ਗੱਲ ਹੈ ਕਿ ਇਹ ਮਾਰਕੀਟ ਜਲੰਧਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਹੈ ਤੇ ਮਹਾਂਨਗਰ ਦੇ ਮਸ਼ਹੂਰ ਬਾਜ਼ਾਰ, ਮੰਡੀ ਫੈਨਟਨ ਗੰਜ ਦੇ ਬਾਹਰ, ਇੱਕ ਸੰਘਣੀ ਆਬਾਦੀ ਵਾਲੇ ਖੇਤਰ ਵਿਚ ਸਥਿਤ ਹੈ | ਕਾਰੋਬਾਰੀਆਂ ਨੇ ਕਾਰੋਬਾਰੀਆਂ ਅਦਾਰਿਆਂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ ਤਾਂ ਜੋ ਕਾਰੋਬਾਰੀ ਭੈਅ ਮੁਕਤ ਹੋ ਕੇ ਕੰਮ ਕਰ ਸਕਣ |

Ad Position 22
No active advertisement
ਪਿਛਲੀ ਖ਼ਬਰ ਮੇਅਰ ਧੀਰ ਤੇ ਨਿਤਿਨ ਕੋਹਲੀ ਵਲੋਂ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ <br/> ਅਗਲੀ ਖ਼ਬਰ ਬਾਲ ਭਿਖਿਆ ਰੋਕੂ ਟਾਸਕ ਫੋਰਸ ਵਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਕੀਤਾ ਰੈਸਕਿਊ <br/>
Ad Position 24