11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਮੇਅਰ ਧੀਰ ਤੇ ਨਿਤਿਨ ਕੋਹਲੀ ਵਲੋਂ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ <br/>

Ad Position 21
No active advertisement
ਵਿਕਾਸ ਕਾਰਜਾਂ ਦਾ ਆਰੰਭ ਕਰਦੇ ਹੋਏ ਮੇਅਰ ਵਨੀਤ ਧੀਰ, ਹਲਕਾ ਕੇਂਦਰ ਦੇ ਇੰਚਾਰਜ ਨਿਤਿਨ ਕੋਹਲੀ, ਨਾਲ ਇਲਾਕੇ ਦੇ ਮੁਹਤਬਰ ਤੇ ਖੇਤਰ ਵਾਸੀ | <br/> 04-01-2026
ਚੁਗਿੱਟੀ/ ਜੰਡੂ ਸਿੰਘਾ, 3 ਜਨਵਰੀ (ਨਰਿੰਦਰ ਲਾਗੂ) - ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਦੇ ਅਧੀਨ ਸੂਰਿਆ ਐਨਕਲੇਵ, ਮਹਾਰਾਜਾ ਰਣਜੀਤ ਸਿੰਘ ਐਵੇਨਿਊ ਅਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ 5 ਕਰੋੜ 89 ਲੱਖ ਦੀ ਲਾਗਤ ਨਾਲ ਸੜਕ ਵਿਕਾਸ ਕੰਮਾਂ ਦਾ ਉਦਘਾਟਨ ਨਿਤਿਨ ਕੋਹਲੀ, ਹਲਕਾ ਇੰਚਾਰਜ ਜਲੰਧਰ ਸੈਂਟਰਲ ਵੱਲੋਂ ਕੀਤਾ ਗਿਆ | ਇਸ ਮੌਕੇ ਜਲੰਧਰ ਦੇ ਮੇਅਰ ਵਨੀਤ ਧੀਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਪ੍ਰੋਜੈਕਟ ਤਹਿਤ ਕਾਫ਼ੀ ਸਮੇਂ ਤੋਂ ਖ਼ਰਾਬ ਹਾਲਤ ਵਿਚ ਪਈਆਂ ਸੜਕਾਂ ਦਾ ਮੁੜ-ਨਿਰਮਾਣ ਕੀਤਾ ਗਿਆ, ਇਹ ਕੰਮ ਇਲਾਕੇ ਦੀ ਇੱਕ ਪੁਰਾਣੀ ਮੰਗ ਸੀ | ਉਦਘਾਟਨ ਸਮਾਰੋਹ ਦੌਰਾਨ ਨਿਤਿਨ ਕੋਹਲੀ ਨੇ ਕਿਹਾ ਕਿ ਜਲੰਧਰ ਸੈਂਟਰਲ ਦਾ ਵਿਕਾਸ ਉਨ੍ਹਾਂ ਦਾ ਸਭ ਤੋਂ ਵੱਡਾ ਏਜੰਡਾ ਹੈ ਤੇ ਜਨਤਾ ਨਾਲ ਕੀਤੀ ਹਰ ਵਚਨਬੱਧਤਾ ਨੂੰ ਪੂਰਾ ਕਰਨਾ ਉਨ੍ਹਾਂ ਦੀ ਕਾਰਜਸ਼ੈਲੀ ਦਾ ਅਹਿਮ ਹਿੱਸਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹਲਕੇ ਦੀ ਹਰ ਕਾਲੋਨੀ ਤੇ ਹਰ ਗਲੀ ਤੱਕ ਵਿਕਾਸ ਕੰਮ ਪਹੁੰਚਾਏ ਜਾਣਗੇ | ਮੇਅਰ ਵਨੀਤ ਧੀਰ ਨੇ ਕਿਹਾ ਕਿ ਸੂਰਿਆ ਐਨਕਲੇਵ, ਮਹਾਰਾਜਾ ਰਣਜੀਤ ਐਵੇਨਿਊ ਅਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਚ ਹੋਇਆ ਇਹ ਸੜਕ ਨਿਰਮਾਣ ਇਲਾਕਾ ਵਾਸੀਆਂ ਦੀ ਰੋਜ਼ਾਨਾ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਸਾਬਤ ਹੋਵੇਗਾ | ਇਸ ਮੌਕੇ ਪ੍ਰਮੋਦ ਬੰਸਲ (ਪ੍ਰਧਾਨ), ਪਿ੍ੰਸੀਪਲ ਐਮ.ਐਲ. ਐਰੀ, ਸਤੀਸ਼ ਅਗਰਵਾਲ, ਗੁਲਸ਼ਨ ਅਗਰਵਾਲ, ਪਵਨ ਸੇਠੀਆ, ਰਾਹੁਲ ਟੰਡਨ, ਸੁਨੀਲ ਸ਼ਰਮਾ, ਅਰਵਿੰਦ ਗੁਪਤਾ, ਗੈਨਿੰਦਰ ਦੱਤਾ, ਰਾਜਨ ਗੁਪਤਾ, ਸੰਜੀਵ ਗੁਪਤਾ, ਲਲਿਤ ਗੁਪਤਾ, ਆਦਰਸ਼ ਸ਼ਰਮਾ, ਰਾਜੀਵ ਭਾਸਕਰ ਅਤੇ ਰਾਜੇਸ਼ ਖੰਨਾ, ਹਰਜਿੰਦਰ ਸਿੰਘ ਬਾਜਵਾ (ਪ੍ਰਧਾਨ), ਇਕਬਾਲ ਸਿੰਘ, ਗੁਰਨਾਮ ਸਿੰਘ, ਤਲਵਿੰਦਰ ਸਿੰਘ, ਡਾ. ਐਨ.ਪੀ. ਸਿੰਘ, ਤਰਲੋਚਨ ਸਿੰਘ, ਰਾਜੀਵ ਧਮੀਜਾ (ਪ੍ਰਧਾਨ), ਕਰਨਲ ਵੀ.ਕੇ. ਸ਼ਰਮਾ, ਪਿ੍ੰਸੀਪਲ ਪ੍ਰਦੀਪ ਭੰਡਾਰੀ, ਰਮੇਸ਼ ਵੋਹਰਾ, ਡਾ. ਰਾਮਿੰਦਰ ਸਿੰਘ, ਰਾਜੇਸ਼ ਕੁਮਾਰ, ਨਰਿੰਦਰ ਸਹਨੀ, ਸੁਦੇਸ਼ ਚਿਬ, ਜੀ.ਐਸ. ਪਬਲਾ, ਸੁਦੇਸ਼ ਪਾਂਡੇ, ਪ੍ਰੋ. ਅਰਵਿੰਦ ਤਿ੍ਵੇਦੀ, ਰਾਕੇਸ਼ ਗੁਪਤਾ, ਅਮਿਤ ਜੱਗੀ, ਰਾਜੇਸ਼ ਕਰੀਅਰ, ਮੋਹਿਤ ਕਰੀਅਰ, ਵਿਕਾਸ ਕਾਲੀਆ, ਵਰੁਨ ਸ਼ਰਮਾ, ਕੇ.ਐਸ. ਵਿਰਦੀ, ਰਾਜੀਵ ਸ਼ਰਮਾ, ਪ੍ਰੀਤੀ ਪਾਲ ਸਿੰਘ, ਜੋਗਿੰਦਰ ਸਿੰਘ (ਪ੍ਰਧਾਨ), ਪੰਕਜ ਸ਼ਰਮਾ, ਤਰਲੋਚਨ ਸਿੰਘ ਬਿੱਟੂ, ਸਤੀਸ਼ ਨੰਦਾ, ਸੰਤੋਖ ਸਿੰਘ ਆਦਿ ਮੌਜੂਦ ਰਹੇ | ਕਾਰਜਕ੍ਰਮ ਦੇ ਅੰਤ ਵਿਚ ਇਲਾਕਾ ਵਾਸੀਆਂ ਨੇ ਸੜਕ ਵਿਕਾਸ ਕੰਮਾਂ ਲਈ ਧੰਨਵਾਦ ਪ੍ਰਗਟ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮੇਅਰ ਵਲੋਂ ਬਸਤੀ ਦਾਨਿਸ਼ਮੰਦਾਂ 'ਚ ਸੀਵਰੇਜ ਦੇ ਚੱਲ ਰਹੇ ਕੰਮ 'ਚ ਤੇਜ਼ੀ ਲਿਆਉਣ ਦੀ ਹਦਾਇਤ <br/> ਅਗਲੀ ਖ਼ਬਰ ਵਧ ਰਹੀਆਂ ਲੁੱਟਾਂ ਖ਼ਿਲਾਫ਼ ਕਾਰੋਬਾਰੀਆਂ ਨੇ ਜਤਾਈ ਚਿੰਤਾ <br/>
Ad Position 24