31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗੁਰੂ ਨਾਨਕਪੁਰਾ ਮਾਰਕੀਟ 'ਚ ਲੱਗਦੇ ਜਾਮ ਤੋਂ ਰਾਹਗੀਰ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 26-01-2026
ਚੁਗਿੱਟੀ/ਜੰਡੂਸਿੰਘਾ, 25 ਜਨਵਰੀ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਮਾਰਕੀਟ 'ਚ ਵਾਹਨਾਂ ਦੀ ਆਵਾਜ਼ਾਈ ਜ਼ਿਆਦਾ ਹੋਣ ਕਾਰਨ ਅਕਸਰ ਜਾਮ ਵਰਗੇ ਬਣੇ ਰਹਿੰਦੇ ਹਾਲਾਤ ਕਾਰਨ ਲੋਕ ਪ੍ਰੇਸ਼ਾਨ ਹਨ | ਰਾਹਗੀਰਾਂ ਦਾ ਦੋਸ਼ ਹੈ ਕਿ ਇਸ ਮਸਲੇ ਦੇ ਹੱਲ ਲਈ ਉਨ੍ਹਾਂ ਵਲੋਂ ਕਈ ਵਾਰ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਨੂੰ 'ਜਗਾਉਣ' ਲਈ ਰੌਲਾ ਪਾਇਆ ਗਿਆ, ਪਰ ਕਿਸੇ ਵਲੋਂ ਵੀ ਕੁੰਭਕਰਨੀ ਨੀਂਦ ਦਾ ਤਿਆਗ ਨਹੀਂ ਕੀਤਾ ਗਿਆ, ਜਿਸ ਕਾਰਨ ਉਕਤ ਮਾਰਕੀਟ ਦੇ ਦੁਕਾਨਦਾਰ ਅਤੇ ਇਥੋਂ ਲੰਘਦੇ ਲੋਕ ਪ੍ਰੇਸ਼ਾਨੀ ਝੱਲ ਰਹੇ ਹਨ | ਮੁਲਖ ਰਾਜ, ਤਰਸੇਮ ਸਿੰਘ, ਬੰਟੀ ਪਵਾਰ, ਜੋਗਿੰਦਰ ਸਿੰਘ, ਜਗਨ ਨਾਥ, ਪ੍ਰੋਮਿਲਾ ਰਾਣੀ, ਨਿੰਦਰ ਕੁਮਾਰੀ, ਰਾਮ ਜੀ ਲਾਲ, ਸੁਮਿੱਤਰਾ ਦੇਵੀ, ਬੰਟੀ, ਰਾਜ ਰਾਣੀ, ਕੁਲਬੀਰ ਸਿੰਘ, ਦੇਸ ਰਾਜ ਤੇ ਤਰਸੇਮ ਲਾਲ ਸਮੇਤ ਕਈ ਹੋਰ ਲੋਕਾਂ ਨੇ ਦੱਸਿਆ ਕਿ ਉਕਤ ਮਾਰਕੀਟ ਦੇ ਨਜ਼ਦੀਕ ਰੇਲਵੇ ਫਾਟਕ ਹੈ, ਜਿੱਥੋਂ ਕਿ ਥੋੜ੍ਹੀ-ਥੋੜ੍ਹੀ ਦੇਰ ਬਾਅਦ ਰੇਲ ਗੱਡੀਆਂ ਲੰਘਦੀਆਂ ਹਨ, ਜਿਸ ਕਾਰਨ ਜ਼ਿਆਦਾਤਰ ਉਕਤ ਰੇਲਵੇ ਫਾਟਕ ਬੰਦ ਹੀ ਰਹਿੰਦਾ ਹੈ | ਉਸ ਦੌਰਾਨ ਸ਼ਹਿਰੋਂ ਇੱਧਰ ਤੇ ਉੱਧਰੋਂ ਸ਼ਹਿਰ ਦੇ ਬਾਹਰੀ ਖੇਤਰ ਵੱਲ ਜਾਣ ਵਾਲੇ ਵੱਡੀ ਗਿਣਤੀ 'ਚ ਲੋਕ ਵਾਹਨਾਂ 'ਤੇ ਸਵਾਰ ਹੋ ਕੇ ਇਧਰੋਂ ਹੀ ਨਿਕਲਦੇ ਹਨ ਪਰ ਬੰਦ ਹੁੰਦੇ ਰੇਲਵੇ ਫਾਟਕ ਕਾਰਨ ਉਨ੍ਹਾਂ ਨੂੰ ਕਾਫੀ-ਕਾਫੀ ਦੇਰ ਤੱਕ ਜਾਮ 'ਚ ਖੜ੍ਹੇ ਰਹਿਣਾ ਪੈਂਦਾ ਹੈ | ਉਸ ਦੌਰਾਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਤਾਂ ਸਹਿਣੀ ਪੈਂਦੀ ਹੀ ਹੈ, ਇਸ ਦੇ ਨਾਲ ਹੀ ਉਨ੍ਹਾਂ ਦੇ ਕੀਮਤੀ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰੇਸ਼ਾਨੀ ਉਦੋਂ ਹੋਰ ਵਧਦੀ ਹੈ ਜਦੋਂ ਕੁਝ ਲਾਪ੍ਰਵਾਹ ਲੋਕ ਕਾਹਲੀ ਦੇ ਚੱਕਰ ਆਪਣੇ ਵਾਹਨ ਇਕ-ਦੂਜੇ ਤੋਂ ਅੱਗੇ ਕੱਢਣ ਦਾ ਯਤਨ ਕਰਦੇ ਹਨ | ਉਸ ਦੌਰਾਨ ਕਈ ਵਾਰ ਵਾਹਨਾਂ ਦੀ ਅਚਾਨਕ ਟੱਕਰ ਹੋਣ 'ਤੇ ਚਾਲਕਾਂ 'ਚ ਬਹਿਸਬਾਜ਼ੀ ਸ਼ੁਰੂ ਹੋ ਜਾਂਦੀ ਹੈ | ਕਈ ਵਾਰ ਤਾਂ ਗੱਲ ਝਗੜੇ ਤੱਕ ਪਹੁੰਚ ਜਾਂਦੀ ਹੈ, ਜਿਸ ਕਾਰਨ ਜਾਮ ਦੀ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ | ਕਈ ਵਾਰ ਬਿਮਾਰ ਜਾਂ ਹਾਦਸੇ ਦੌਰਾਨ ਜ਼ਖ਼ਮੀ ਹੋਏ ਲੋਕਾਂ ਨੂੰ ਸ਼ਹਿਰ ਹਸਪਤਾਲ ਲਿਜਾਣ ਸਮੇਂ ਵੀ ਜਾਮ ਕਾਰਨ ਭਾਰੀ ਮੁਸੀਬਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਤਾਇਨਾਤ ਹੋਵੇ ਤਾਂ ਅਜਿਹੇ ਹਾਲਾਤਾਂ 'ਚ ਜਾਮ 'ਤੇ ਕਾਬੂ ਪਾਇਆ ਜਾ ਸਕਦਾ ਹੈ | ਉਨ੍ਹਾਂ ਵਲੋਂ ਪੁਲਿਸ ਵਿਭਾਗ ਦੇ ਆਲਾ ਅਧਿਕਾਰੀਆਂ ਨੂੰ ਇਸ ਮਸਲੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ | ਉਧਰ ਇਸ ਸੰਬੰਧ ਵਿਚ ਥਾਣਾ ਰਾਮਾਮੰਡੀ ਦੇ ਇੰਚਾਰਜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਰਾਬਤਾ ਕਾਇਮ ਨਹੀਂ ਹੋ ਸਕਿਆ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਸ਼ਰਧਾ ਨਾਲ ਮਨਾਇਆ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ <br/> ਅਗਲੀ ਖ਼ਬਰ ਸ਼ਰਧਾ ਨਾਲ ਮਨਾਈ ਪੰਜਾਬ ਪ੍ਰੈੱਸ ਕਲੱਬ ਦੇ ਬਾਨੀ ਪ੍ਰਧਾਨ ਆਰ.ਐਨ. ਸਿੰਘ ਦੀ ਬਰਸੀ <br/>
Ad Position 24