31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸ਼ਰਧਾ ਨਾਲ ਮਨਾਈ ਪੰਜਾਬ ਪ੍ਰੈੱਸ ਕਲੱਬ ਦੇ ਬਾਨੀ ਪ੍ਰਧਾਨ ਆਰ.ਐਨ. ਸਿੰਘ ਦੀ ਬਰਸੀ <br/>

Ad Position 21
No active advertisement
ਪੰਜਾਬ ਪ੍ਰੈੱਸ ਕਲੱਬ ਦੇ ਬਾਨੀ ਪ੍ਰਧਾਨ ਆਰ.ਐਨ. ਸਿੰਘ ਦੇ ਬੁੱਤ 'ਤੇ ਫ਼ੁੱਲ ਮਾਲਾਵਾਂ ਪਾ ਕੇ ਸ਼ਰਧਾ ਦੇ ਫ਼ੁੱਲ ਭੇਟ ਕਰਦੇ ਹੋਏ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ | ਨਾਲ ਹੋਰ ਅਹੁਦੇਦਾਰ ਤੇ ਕਲੱਬ ਮੈਂਬਰ | ਤਸਵੀਰ. ਮੁਨੀਸ਼ <br/> 26-01-2026
ਜਲੰਧਰ, 25 ਜਨਵਰੀ (ਹਰਵਿੰਦਰ ਸਿੰਘ ਫੁੱਲ)- ਪੰਜਾਬ ਪ੍ਰੈੱਸ ਕਲੱਬ ਦੇ ਬਾਨੀ ਅਤੇ ਪ੍ਰਸਿੱਧ ਪ੍ਰੈੱਸ ਫੋਟੋਗ੍ਰਾਫਰ ਸ੍ਰੀ ਆਰ.ਐਨ. ਸਿੰਘ ਦੀ ਬਰਸੀ ਪੰਜਾਬ ਪੈੱ੍ਰਸ ਕਲੱਬ ਵਿਖੇ ਬੜੀ ਸ਼ਰਧਾ ਨਾਲ ਮਨਾਈ ਗਈ | ਕਲੱਬ ਦੇ ਵਿਹੜੇ 'ਚ ਕਰਵਾਏ ਸਾਦਾ ਅਤੇ ਪ੍ਰਭਾਵਸ਼ਾਲੀ ਸ਼ਰਧਾਂਜਲੀ ਸਮਾਗਮ 'ਚ ਕਲੱਬ ਦੀ ਗਵਰਨਿੰਗ ਕੌਂਸਲ ਤੋਂ ਇਲਾਵਾ ਪੱਤਰਕਾਰਾਂ ਨੇ ਸ੍ਰੀ ਆਰ.ਐਨ. ਸਿੰਘ ਦੇ ਬੁੱਤ 'ਤੇ ਫੁੱਲਾਂ ਦੇ ਹਾਰ ਪਾ ਕੇ ਆਪਣੀ ਸ਼ਰਧਾ ਦੇ ਫ਼ੁਲ ਭੇਟ ਕੀਤੇ | ਸਮਾਗਮ ਦੌਰਾਨ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਨੇ ਕਿਹਾ ਕਿ ਆਰ.ਐਨ. ਸਿੰਘ ਨੇ ਆਪਣੀ ਦੂਰਅੰਦੇਸ਼ੀ ਸੋਚ ਅਤੇ ਮਿਹਨਤ ਨਾਲ ਕਲੱਬ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ | ਉਨ੍ਹਾਂ ਨੇ ਕਿਹਾ ਕਿ ਆਰ.ਐਨ. ਸਿੰਘ ਸਿਰਫ਼ ਇੱਕ ਪ੍ਰਧਾਨ ਹੀ ਨਹੀਂ, ਸਗੋਂ ਪੱਤਰਕਾਰਾਂ ਲਈ ਮਾਰਗ ਦਰਸ਼ਕ ਤੇ ਪੇ੍ਰਰਨਾ ਸਰੋਤ ਵੀ ਸਨ ਜਿਨ੍ਹਾਂ ਦੀ ਸੱਚੀ ਤੇ ਨਿਰਪੱਖ ਪੱਤਰਕਾਰਤਾ ਅੱਜ ਵੀ ਨੌਜਵਾਨ ਪੱਤਰਕਾਰਾਂ ਲਈ ਮਿਸਾਲ ਹੈ | ਡਾ.ਕਮਲੇਸ਼ ਦੁੱਗਲ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਰ.ਐਨ. ਸਿੰਘ ਦਾ ਜੀਵਨ ਸੇਵਾ, ਇਮਾਨਦਾਰੀ ਤੇ ਸਮਾਜਿਕ ਜ਼ਿੰਮੇਵਾਰੀ ਨਾਲ ਭਰਪੂਰ ਰਿਹਾ | ਉਨ੍ਹਾਂ ਪੱਤਰਕਾਰਤਾ ਨੂੰ ਸਿਰਫ਼ ਪੇਸ਼ਾ ਨਹੀਂ, ਸਗੋਂ ਸਮਾਜ ਦੀ ਆਵਾਜ਼ ਬਣਾਉਣ ਦਾ ਸਾਧਨ ਬਣਾਇਆ | ਸਮਾਗਮ ਵਿਚ ਸੀਨੀਅਰ ਮੀਤ-ਪ੍ਰਧਾਨ ਰਾਜੇਸ਼ ਥਾਪਾ, ਮੀਤ-ਪ੍ਰਧਾਨ ਪਰਮਜੀਤ ਸਿੰਘ ਰੰਗਪੁਰੀ, ਤੇਜਿੰਦਰ ਕੌਰ ਥਿੰਦ, ਸਕੱਤਰ ਰਾਜੇਸ਼ ਯੋਗੀ, ਸੰਯੁਕਤ ਸਕੱਤਰ ਸੁਕਰਾਤ ਸਫ਼ਰੀ ਤੋਂ ਇਲਾਵਾ ਟਿੰਕੂ ਪੰਡਿਤ, ਕਲੱਬ ਦੇ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ, ਮਲਕੀਤ ਸਿੰਘ ਬਰਾੜ, ਰਮੇਸ਼ ਗਾਬਾ, ਮਨੀਸ਼ ਕੁਮਾਰ, ਰੋਹਿਤ ਅਰੋੜਾ, ਸੁਰਿੰਦਰ ਸੈਣੀ, ਵਿਕੀ ਕੰਬੋਜ, ਸੰਦੀਪ ਵਰਮਾ, ਵਿਸ਼ਨੂੰ, ਰਾਜੂ ਗੁਪਤਾ, ਬੰਟੀ ਕੰਬੋਜ, ਦੇਵਰਾਜ ਸਮੇਤ ਹੋਰ ਕਈ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕਪੁਰਾ ਮਾਰਕੀਟ 'ਚ ਲੱਗਦੇ ਜਾਮ ਤੋਂ ਰਾਹਗੀਰ ਪ੍ਰੇਸ਼ਾਨ <br/> ਅਗਲੀ ਖ਼ਬਰ 'ਮੁੱਖ ਮੰਤਰੀ ਸਿਹਤ' ਯੋਜਨਾ ਤਹਿਤ ਪਿੰਡ ਲੁੱਧੜ ਵਿਚ ਰਜਿਸਟ੍ਰੇਸ਼ਨ ਕੈਂਪ ਲਗਾਇਆ <br/>
Ad Position 24