31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸਪੈਸ਼ਲ ਸੈੱਲ ਨੇ ਨਾਜਾਇਜ਼ ਹਥਿਆਰ ਬਰਾਮਦ ਕਰ ਕੇ ਚਾਰ ਨੌਜਵਾਨ ਕੀਤੇ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 26-01-2026
ਜਲੰਧਰ, 25 ਜਨਵਰੀ (ਸ਼ੈਲੀ) - ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਸੈੱਲ ਨੇ ਤਿੰਨ .32 ਬੋਰ ਪਿਸਤੌਲ ਅਤੇ .35 ਜ਼ਿੰਦਾ ਰੌਂਦ ਬਰਾਮਦ ਕਰ ਚਾਰ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਦੋਸ਼ੀਆਂ ਦੀ ਪਛਾਣ ਯਾਕੂਬ ਅਲੀ ਪੁੱਤਰ ਸੈਫ ਦੀਨ ਵਾਸੀ ਪਿੰਡ ਸ਼ੇਖ ਫਤਿਹ ਜੰਡਿਆਲਾ ਗੁਰੂ ਅੰਮਿ੍ਤਸਰ ਹਾਲ ਵਾਸੀ ਬਾਬਾ ਬਕਾਲਾ ਸਾਹਿਬ ਅੰਮਿ੍ਤਸਰ, ਸਿਪਾਹੀਆ ਪੁੱਤਰ ਮੋਹੰਮਦ ਬਸ਼ੀਰ ਵਾਸੀ ਪਿੰਡ ਠੱਠੀਆਂ ਵਡਾਲਾ ਕਲਾਂ ਅੰਮਿ੍ਤਸਰ, ਸੋਨੂੰ ਪੁੱਤਰ ਸ਼ੰਭੂ ਵਾਸੀ ਪਿੰਡ ਆਲਮ ਆਲਾ ਬਾਘਾ ਪੁਰਾਣਾ ਅੰਮਿ੍ਤਸਰ ਤੇ ਪਿੰਕੂ ਪੁੱਤਰ ਬਾਘ ਹੁਸੈਨ ਵਾਸੀ ਪਿੰਡ ਮਾੜੀ ਪੰਨੂਆਂ ਗੁਰਦਾਸਪੁਰ ਵਜੋਂ ਹੋਈ ਹੈ | ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਸਪੈਸ਼ਲ ਸੈੱਲ ਇੰਚਾਰਜ ਮਨਜਿੰਦਰ ਸਿੰਘ ਦੀ ਅਗਵਾਈ ਵਾਲੀ ਇੱਕ ਟੀਮ ਨੰਗਲ ਸ਼ਾਮਾ ਵਿਖੇ ਨਾਕਾਬੰਦੀ ਦੌਰਾਨ ਮੌਜੂਦ ਸੀ ਕਿ ਹੁਸ਼ਿਆਰਪੁਰ ਵੱਲੋਂ ਆ ਰਹੀ ਇੱਕ ਕਾਰ ਨੂੰ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਰੋਕਿਆ | ਕਾਰ ਵਿਚ ਸਵਾਰ ਚਾਰ ਨੌਜਵਾਨਾਂ ਨੇ ਆਪਣੇ ਨਾਮ ਯਾਕੂਬ ਅਲੀ, ਸਿਪਾਹੀਆ, ਸੋਨੂੰ ਤੇ ਪਿੰਕੂ ਦੱਸੇ | ਕਾਰ ਦੀ ਤਲਾਸ਼ੀ ਲੈਣ 'ਤੇ ਡਰਾਈਵਰ ਸੀਟ ਤੋਂ ਇੱਕ 32 ਬੋਰ ਦਾ ਪਿਸਤੌਲ ਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਹੋਏ | ਇਸ ਦੇ ਆਧਾਰ 'ਤੇ, ਥਾਣਾ ਰਾਮਾ ਮੰਡੀ ਵਿਚ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਤੇ ਚਾਰਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਪੁੱਛਗਿੱਛ ਦੌਰਾਨ ਦੋਸ਼ੀ ਯਾਕੂਬ ਦੇ ਇੰਕਸ਼ਾਫ਼ ਮੁਤਾਬਿਕ ਦੋ .32 ਬੋਰ ਦੇ ਪਿਸਤੌਲ ਅਤੇ .30 ਦੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ | ਉਨ੍ਹਾਂ ਕਿਹਾ ਕਿ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮਾਸਟਰ ਬਾਸਕਟਬਾਲ ਅਕੈਡਮੀ ਤੇ ਡੈਕਾਥਲੋਨ ਸਪੋਰਟਸ ਵਲੋਂ ਬਾਸਕਟਬਾਲ ਟੂਰਨਾਮੈਂਟ <br/> ਅਗਲੀ ਖ਼ਬਰ ਸੁਆਮੀ ਸੰਤ ਦਾਸ ਪਬਲਿਕ ਸਕੂਲ 'ਚ ਮਨਾਇਆ ਗਣਤੰਤਰ ਦਿਵਸ <br/>
Ad Position 24