ਸ਼ਾਹਕੋਟ, 25 ਜਨਵਰੀ (ਸੁਖਦੀਪ ਸਿੰਘ)- ਮਾਂ ਸਰਸਵਤੀ ਪੂਜਾ ਕਮੇਟੀ ਸ਼ਾਹਕੋਟ ਵੱਲੋਂ ਪੁਰਾਣ ਠਾਕੁਰਦੁਆਰਾ ਪ੍ਰਾਚੀਨ ਸ਼ਿਵ ਮੰਦਿਰ ਨਜ਼ਦੀਕ ਗਾਊਸ਼ਾਲਾ ਨਵਾਂ ਕਿਲਾ ਰੋਡ ਸ਼ਾਹਕੋਟ ਵਿਖੇ ਬਸੰਤ ਪੰਚਮੀ ਦੇ ਸੰਬੰਧ 'ਚ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਸਵੇਰ ਸਮੇਂ ਮਾਂ ਸਰਸਵਤੀ ਦੀ ਪੂਜਾ ਕੀਤੀ ਗਈ ਅਤੇ ਲੰਗਰ-ਭੰਡਾਰਾ ਵਰਤਾਇਆ ਗਿਆ | ਸ਼ਾਮ ਸਮੇਂ ਸੰਕੀਰਤਨ ਹੋਇਆ, ਜਿਸ ਦੌਰਾਨ ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਸ਼ਾਹਕੋਟ ਵਲੋਂ ਕੀਰਤਨ ਕੀਤਾ ਗਿਆ | ਮਾਂ ਸਰਸਵਤੀ ਪੂਜਾ ਦੇ ਸੰਬੰਧ 'ਚ ਦੂਸਰੇ ਦਿਨ ਸ਼ਹਿਰ 'ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਵਲੋਂ ਸਾਰੇ ਸ਼ਹਿਰ ਦੀ ਪਰਿਕਰਮਾ ਕੀਤੀ ਗਈ | ਸ਼ਹਿਰ ਵਾਸੀਆਂ ਨੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕਰਦਿਆਂ ਸ਼ਰਧਾਲੂਆਂ ਲਈ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ | ਸ਼ੋਭਾ ਯਾਤਰਾ ਉਪਰੰਤ ਮਾਂ ਸਰਸਵਤੀ ਦੀ ਮੂਰਤੀ ਨੂੰ ਬਿਆਸ ਦਰਿਆ 'ਚ ਵਿਸਰਜਨ ਲਈ ਲਿਜਾਇਆ ਗਿਆ | ਇਸ ਮੌਕੇ ਪੰਡਤ ਵਿਵੇਕ ਸ਼ੁਕਲਾ, ਦੁਰਯੋਧਨ ਗੁਪਤਾ, ਰਣਜੀਤ ਬਹਾਦਰ, ਰਾਹੁਲ ਪੰਡਤ, ਰਾਮਪਾਲ, ਰਾਜੂ ਸਾਹਨੀ, ਦੀਨ ਦਿਆਲ, ਵਿਕਾਸ ਮੰਡਲ, ਸ਼ੰਕਰ ਮੰਡਲ, ਭੀਮ ਮੰਡਲ, ਰਾਣਾ ਪ੍ਰਤਾਪ, ਗੱਬੂ ਸਾਹਨੀ, ਭੁਪਿੰਦਰ ਗੁਪਤਾ, ਪ੍ਰਦੀਪ ਮੰਡਲ, ਸੰਤੋਸ਼ ਸ਼ਰਮਾ, ਵਿਨੋਦ ਯਾਦਵ, ਮਨੋਜ ਸ਼ਰਮਾ, ਦੀਪੂ ਰਾਵਤ, ਪੱਪੂ ਸਾਹਨੀ, ਸਤਵਿੰਦਰ ਸਾਹਨੀ, ਸ਼ੰਕਰ ਗੁਪਤਾ, ਕਰਨ ਮੰਡਲ, ਜੁਗੇਸ਼ ਮੰਡਲ, ਰਾਜੇਸ਼, ਜੈ ਪ੍ਰਕਾਸ਼ ਸ਼ਰਮਾ, ਪ੍ਰਮੋਦ ਸ਼ਰਮਾ, ਅਨਿਲ ਸ਼ਰਮਾ, ਰਾਜੇਸ਼ ਸ਼ਰਮਾ, ਅਨਿਲ ਮੰਡਲ, ਰੰਭੂ ਯਾਦਵ, ਦਿਨੇਸ਼ ਸ਼ਰਮਾ, ਨਰੇਸ਼ ਸ਼ਰਮਾ, ਜਗਦੀਸ਼, ਨਾਗੋ ਮੰਡਲ, ਜੈ ਦੇਵ ਸ਼ਰਮਾ, ਪਵਨ ਸ਼ਾਹ, ਘਨਸ਼ਾਮ ਸ਼ਰਮਾ, ਪ੍ਰਕਾਸ਼ ਮੰਡਲ, ਵਿਜੈ ਪਾਸਵਾਨ, ਰਣਜੀਤ ਮੰਡਲ, ਦਿਪੇਸ਼ ਕੁਮਾਰ, ਚੰਦਨ, ਰਮੇਸ਼ ਮਲਸੀਆਂ, ਦਿਨਕਰ ਸ਼ਾਹ, ਭੋਲਾ, ਗਰੀਬਾ ਬੀਨ, ਅਰਵਿੰਦ, ਬ੍ਰਜੇਸ਼, ਵਿਪਿਨ, ਆਸ਼ੀਸ਼ ਕੁਮਾਰ, ਅਰੁਣ ਕੁਮਾਰ, ਅਜੈ ਯਾਦਵ, ਅਜੀਤ, ਸੰਤੋਸ਼ ਮੰਡਲ, ਜੋਤਿਸ਼ ਸ਼ਰਮਾ ਆਦਿ ਹਾਜ਼ਰ ਸਨ |