'ਸ੍ਰੀ ਗੁਰੂ ਰਵਿਦਾਸ ਜੀ ਚੌਕ' ਸ਼ਹਿਰ ਵਾਸੀਆਂ ਨੂੰ ਸਮਰਪਿਤ ਕੈਬਨਿਟ ਮੰਤਰੀ ਮਹਿੰਦਰ ਭਗਤ ਤੇ ਮੇਅਰ ਵਨੀਤ ਧੀਰ ਵਲੋਂ ਉਦਘਾਟਨ
ਅਜੀਤ ਡੈਸਕ
31-01-2026
ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਸ਼ੋਭਾ ਯਾਤਰਾ ਅੱਜ
ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਅੱਜ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ | ਇਹ ਸ਼ੋਭਾ ਯਾਤਰਾ ਗੁਰੂ ਰਵਿਦਾਸ ਧਾਮ ਤੋਂ ਸ਼ੁਰੂ ਹੋ ਕੇ ਡਾ. ਬੀ.ਆਰ. ਅੰਬੇਡਕਰ ਚੌਕ, ਭਗਵਾਨ ਵਾਲਮੀਕਿ ਚੌਕ, ਸ੍ਰੀ ਰਾਮ ਚੌਕ, ਲਵ ਕੁਸ਼ ਚੌਕ, ਸ਼ਹੀਦ ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ, ਮਾਈ ਹੀਰਾਂ ਗੇਟ, ਪਟੇਲ ਚੌਕ, ਬਸਤੀ ਅੱਡਾ ਚੌਕ, ਭਗਵਾਨ ਵਾਲਮੀਕਿ ਚੌਕ ਤੇ ਡਾ. ਬੀ.ਆਰ. ਅੰਬੇਡਕਰ ਚੌਕ ਤੋਂ ਹੁੰਦੇ ਹੋਏ ਵਾਪਿਸ ਸ੍ਰੀ ਗੁਰੂ ਰਵਿਦਾਸ ਧਾਮ ਵਿਖੇ ਸੰਪੂਰਨ ਹੋਵੇਗੀ | ਕਮਿਸ਼ਨਰੇਟ ਪੁਲਿਸ ਦੀ ਟਰੈਫਿਕ ਪੁਲਿਸ ਨੇ ਜੋੜ ਮੇਲੇ ਤੇ ਸ਼ੋਭਾ ਯਾਤਰਾ ਦੌਰਾਨ ਲੋਕਾਂ ਲਈ ਇੱਕ ਰੂਟ ਪਲਾਨ ਜਾਰੀ ਕੀਤਾ ਹੈ | ਇਸ ਦੌਰਾਨ ਟਰੈਫਿਕ ਡਾਇਵਰਜ਼ਨ ਇਸ ਪ੍ਰਕਾਰ ਰਹੇਗਾ: ਪ੍ਰਤਾਪਪੁਰਾ ਮੋੜ, ਵਡਾਲਾ ਚੌਕ, ਗੁਰੂ ਰਵਿਦਾਸ ਚੌਕ, ਤਿਲਕ ਨਗਰ ਰੋਡ, ਜੱਗੂ ਚੌਕ, ਸਿਧਾਰਥ ਨਗਰ, ਬੂਟਾ ਪਿੰਡ ਨੇੜੇ ਚਾਰਾ ਮੰਡੀ, ਮੈਨਬਰੋ ਚੌਕ, ਮਾਤਾ ਰਾਣੀ ਚੌਕ, ਬਬਰੀਕ ਚੌਕ, ਡਾ: ਅੰਬੇਡਕਰ ਭਵਨ ਮੋੜ, ਗੁਰੂ ਅਮਰਦਾਸ ਚੌਕ, ਅਰਬਨ ਅਸਟੇਟ ਫੇਜ਼-1 ਜਲੰਧਰ ਤੋਂ ਨਕੋਦਰ ਸ਼ਾਹਕੋਟ ਨੂੰ ਜਾਣ ਵਾਲੇ ਵਾਹਨ ਜੋੜ ਮੇਲੇ ਦੀ ਸਮਾਪਤੀ ਤੱਕ ਉਪਰੋਕਤ ਰੂਟ ਦੀ ਵਰਤੋਂ ਕਰਨਗੇ | ਇਸੇ ਤਰ੍ਹਾਂ ਚਾਰਾ ਮੰਡੀ ਨਕੋਦਰ ਰੋਡ, ਲਾਇਲਪੁਰ ਖਾਲਸਾ ਸਕੂਲ, ਮਾਤਾ ਰਾਣੀ ਚੌਕ ਮਾਡਲ ਹਾਊਸ, ਮੇਨਬਰੋ ਚੌਕ ਵਿਖੇ ਪਾਰਕਿੰਗ ਉਪਲਬਧ ਹੋਵੇਗੀ | 31 ਜਨਵਰੀ ਸਵੇਰੇ 8 ਤੋਂ ਰਾਤ 10 ਵਜੇ ਤੱਕ ਜਲੰਧਰ ਸ਼ਹਿਰ ਤੋਂ ਕਪੂਰਥਲਾ ਆਉਣ-ਜਾਣ ਵਾਲੀਆਂ ਸਾਰੀਆਂ ਬੱਸਾਂ/ਹੈਵੀ ਵਹੀਕਲ ਵਗੈਰਾ ਨਕੋਦਰ ਚੌਕ-ਕਪੂਰਥਲ ਚੌਕ ਵਾਇਆ ਬਸਤੀ ਬਾਵਾ ਖੇਲ੍ਹ ਰੂਟ ਦੀ ਬਜਾਏ ਪੀ.ਏ.ਪੀ. ਚੌਕ ਵਾਇਆ ਕਰਤਾਰਪੁਰ-ਕਪੂਰਥਲਾ ਰੂਟ ਦਾ ਇਸਤੇਮਾਲ ਕਰਨਗੇ ਅਤੇ ਕਪੂਰਥਲਾ ਸਾਈਡ ਤੋਂ ਵਾਇਆ ਬਸਤੀ ਬਾਵਾ ਖੇਲ੍ਹ ਆਉਣ ਵਾਲੇ ਦੁਪਹੀਆ ਵਾਹਨ ਅਤੇ ਕਾਰਾਂ ਆਦਿ ਕਪੂਰਥਲਾ ਚੌਕ ਵਾਇਆ ਵਰਕਸ਼ਾਪ ਚੌਕ-ਮਕਸੂਦਾਂ ਚੌਕ ਨੈਸ਼ਨਲ ਹਾਈਵੇ ਰੂਟ ਦਾ ਇਸਤੇਮਾਲ ਕਰਨਗੇ |