02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਕਰਵਾਇਆ ਧਰਮ ਸੰਮੇਲਨ <br/>

Ad Position 21
No active advertisement
ਧਰਮ ਸੰਮੇਲਨ ਦੌਰਾਨ ਸੰਤਾਂ-ਮਹਾਂਪੁਰਸ਼ਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ | ਅਜੀਤ ਤਸਵੀਰ <br/> 03-02-2026
ਚੁਗਿੱਟੀ/ਜੰਡੂਸਿੰਘਾ, 2 ਫਰਵਰੀ (ਨਰਿੰਦਰ ਲਾਗੂ)-ਧਰਮ ਸੰਮੇਲਨ ਆਯੋਜਨ ਸਮਿਤੀ ਵਲੋਂ ਸਥਾਨਕ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਵਿਸ਼ਾਲ ਧਰਮ ਸੰਮੇਲਨ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ 'ਤੇ ਉਨ੍ਹਾਂ ਦੀਆਂ ਸਿੱਖਿਅਵਾਂ ਨੂੰ ਯਾਦ ਕਰਦੇ ਹੋਏ ਕੀਤੀ ਗਈ | ਇਸ ਮੌਕੇ ਮੁੱਖ ਬੁਲਾਰੇ ਪਦਮਸ੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਰਮ ਸੰਮੇਲਨ ਦੌਰਾਨ ਹਾਜ਼ਰ ਜਨਸਮੂਹ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ 'ਤੇ ਰੌਸ਼ਨੀ ਪਾਈ | ਪ੍ਰੋਗਰਾਮ ਪ੍ਰਧਾਨ ਬੰਸੀ ਦਾਸ ਨੇ ਇਸ ਤਰ੍ਹਾਂ ਦੇ ਧਰਮ ਸੰਮੇਲਨ ਦੇ ਮਹੱਤਵ ਨੂੰ ਦੱਸਦਿਆਂ ਕਿਹਾ ਕਿ ਮਜ਼ਬੂਤ ਸਮਾਜ ਬਣਾਉਣ ਲਈ ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ | ਇਸ ਦੌਰਾਨ ਅਕਸ਼ਰਧਾਮ ਮੰਦਰ ਯੁਵਾ ਮੰਡਲ ਵਲੋਂ ਇੱਕ ਲਘੂ ਨਾਟਕ 'ਫਰੀਡਮ ਦਾ ਮੋਹ' ਪੇਸ਼ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਸਵਾਮੀ ਜੈ ਤੀਰਥ ਨੇ ਅਲੱਗ-ਅਲੱਗ ਉਦਾਹਰਨਾਂ ਦਿੰਦੇ ਹੋਇਆਂ ਦੱਸਿਆ ਕਿ ਕਿਸ ਤਰ੍ਹਾਂ ਪਰਿਵਾਰ 'ਚ ਸਾਰੇ ਮੈਂਬਰ ਜੇਕਰ ਇਕੱਠੇ ਰਹਿਣ ਤਾਂ ਸੁਖੀ ਤੇ ਖੁਸ਼ਹਾਲੀ ਭਰਪੂਰ ਘਰ ਬਣ ਜਾਂਦਾ ਹੈ | ਇਸ ਮੌਕੇ ਪ੍ਰਚਾਰਕ ਨਵਦੀਪ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ | ਇਸ ਮੌਕੇ ਸ੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ, ਸ੍ਰੀ ਅਯੁੱਧਿਆ ਮੰਦਰ, ਅਕਸ਼ਰਧਾਮ ਮੰਦਰ ਤੇ ਦੁਰਗਾ ਮੰਦਰ ਦੇ ਪ੍ਰਬੰਧਕਾਂ ਤੋਂ ਇਲਾਵਾ ਵੱਖ-ਵੱਖ ਹੋਰ ਸੁਸਾਇਟੀਆਂ ਨਾਲ ਜੁੜੇ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂਆਂ ਵਲੋਂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਦਾ ਸਵਾਗਤ ਅਗਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਲੋਕਾਂ ਦਾ ਨਿਆਂ ਵਿਵਸਥਾ 'ਚ ਵਿਸ਼ਵਾਸ ਵਧਿਆ-ਜਥੇ. ਮੰਨਣ
Ad Position 24