05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਲੋਕਾਂ ਦੇ ਪੈਦਲ ਚੱਲਣ ਲਈ ਬਣੇ ਫੁੱਟਪਾਥਾਂ 'ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ

Ad Position 21
No active advertisement
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਗਰ ਨਿਗਮ ਇਸ ਪਾਸੇ ਧਿਆਨ ਦੇਵੇਂ ਤਾਂ ਇਨ੍ਹਾਂ ਕਬਜ਼ਿਆਂ ਨੂੰ ਹਟਾ ਕੇ ਲੋਕਾਂ ਨੂੰ ਫੁੱਟਪਾਥਾਂ 'ਤੇ ਪੈਦਲ ਚੱਲਣ ਵਾਲਾ ਪਹਿਲਾਂ ਵਰਗਾ ਮਾਹੌਲ ਮਿਲ ਸਕਦਾ ਹੈ | ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਆਉਣ ਵਾਲੇ ਦਿਨਾਂ 'ਚ ਨਗਰ ਨਿਗਮ ਇਸ ਪਾਸੇ ਧਿਆਨ ਦੇ ਕੇ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਖ਼ਾਲੀ ਕਰਵਾਏਗਾ ਤੇ ਪੈਦਲ ਚੱਲਣ ਦਾ ਸ਼ੌਕ ਰੱਖਣ ਵਾਲੇ ਲੋਕਾਂ ਨੂੰ ਪਹਿਲਾਂ ਵਰਗਾ ਟਰੈਫ਼ਿਕ ਜਾਮ ਮੁਕਤ ਮਾਹੌਲ ਮਿਲ ਸਕਦਾ ਹੈ |
ਮਾਡਲ ਟਾਊਨ ਵਿਖੇ ਖ਼ਰਾਬ ਹਾਲਤ 'ਚ ਅਤੇ ਨਾਜਾਇਜ਼ ਕਬਜ਼ਿਆਂ ਹੇਠ ਲੁਕੇ ਫੁੱਟਪਾਥ | ਤਸਵੀਰਾਂ- ਜੀ.ਪੀ. ਸਿੰਘ
21-02-2026
ਜਲੰਧਰ, 20 ਫਰਵਰੀ (ਚੰਦੀਪ ਭੱਲਾ)- ਸ਼ਹਿਰ ਭਰ 'ਚ ਨਗਰ ਨਿਗਮ ਵੱਲੋਂ ਲੋਕਾਂ ਦੇ ਪੈਦਲ ਚੱਲਣ ਲਈ ਫੁੱਟਪਾਥ ਬਣਾਏ ਗਏ ਹਨ ਤੇ ਇਨ੍ਹਾਂ ਨੂੰ ਪਹਿਲਾਂ ਸਮੇਂ-ਸਮੇਂ 'ਤੇ ਰਿਪੇਅਰ ਵੀ ਕੀਤਾ ਜਾਂਦਾ ਸੀ ਤਾਂ ਕਿ ਪੈਦਲ ਚੱਲਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਵੇ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਤੇ ਸ਼ਹਿਰ ਵਿਚੋਂ ਦਿਨੋਂ ਦਿਨ ਫੁੱਟਪਾਥ ਵੀ ਖ਼ਤਮ ਹੁੰਦੇ ਨਜ਼ਰ ਆ ਰਹੇ ਹਨ ਕਿਉਂਕਿ ਅੱਧੇ ਫੁੱਟਪਾਥ ਟੁੱਟਣ ਕਰਕੇ ਖ਼ਰਾਬ ਹਾਲਤ 'ਚ ਹਨ ਤੇ ਬਾਕੀ ਫੁੱਟਪਾਥਾਂ 'ਤੇ ਰੇਹੜੀ ਵਾਲਿਆਂ, ਦੁਕਾਨਦਾਰਾਂ ਤੇ ਕਾਰ ਬਾਜ਼ਾਰ ਵਾਲਿਆਂ ਦਾ ਕਬਜ਼ਾ ਹੋਇਆ ਪਿਆ ਹੈ ਤੇ ਪੈਦਲ ਚੱਲਣ ਵਾਲੇ ਲੋਕ ਵੀ ਹੁਣ ਫੁੱਟਪਾਥਾਂ ਦੀ ਥਾਂ 'ਤੇ ਸੜਕਾਂ 'ਤੇ ਚੱਲਣ ਨੂੰ ਮਜਬੂਰ ਹਨ | ਸ਼ਹਿਰ ਵਾਸੀਆਂ ਰਾਕੇਸ਼ ਕੁਮਾਰ, ਵਿਜੇ ਕੁਮਾਰ, ਹੇਮੰਤ ਕੁਮਾਰ, ਭਲਵਿੰਦਰ ਸਿੰਘ, ਦੀਪਕ ਕੁਮਾਰ ਆਦਿ ਨੇ ਕਿਹਾ ਕਿ ਪਹਿਲਾਂ ਇਹ ਫੁੱਟਪਾਥ ਪੈਦਲ ਚੱਲਣ ਵਾਲਿਆਂ ਨੂੰ ਕਾਫ਼ੀ ਰਾਹਤ ਦਿੰਦੇ ਸਨ ਤੇ ਲੋਕ ਇਨ੍ਹਾਂ ਫੁੱਟਪਾਥਾਂ 'ਤੇ ਹੀ ਚੱਲਦੇ ਹੋਏ ਸੈਰ ਕਰਦੇ ਸਨ ਤੇ ਰਾਤ ਸਮੇਂ ਵੀ ਖਾਣਾ ਖਾਣ ਤੋਂ ਬਾਅਦ ਘਰੋਂ ਨਿਕਲਦੇ ਹੋਏ ਫੁੱਟਪਾਥਾਂ 'ਤੇ ਚੱਲਦੇ ਹੋਏ ਸੈਰ ਕਰ ਲੈਂਦੇ ਸਨ ਤੇ ਸਾਰੇ ਫੁੱਟਪਾਥ ਖ਼ਾਲੀ ਹੋਣ ਕਰਕੇ ਲੋਕਾਂ 'ਚ ਪੈਦਲ ਚੱਲਣ ਦਾ ਸ਼ੌਕ ਪੈਦਾ ਹੁੰਦਾ ਸੀ ਪਰ ਹੁਣ ਤੇ ਸ਼ਹਿਰ ਭਰ 'ਚ ਜਾਂ ਤਾਂ ਫੁੱਟਪਾਥ ਟੁੱਟੇ ਹੋਏ ਹਨ ਜਾਂ ਫਿਰ ਉਨ੍ਹਾਂ 'ਤੇ ਨਾਜਾਇਜ਼ ਕਬਜ਼ੇ ਹੋ ਚੁੱਕੇ ਹਨ | ਸ਼ਹਿਰ ਦੇ ਪਾਸ਼ ਇਲਾਕਿਆਂ 'ਚ ਵੀ ਫੁੱਟਪਾਥਾਂ 'ਤੇ ਰੇਹੜੀਆਂ, ਖੋਖੇ ਲੱਗੇ ਹੋਏ ਜਾਂ ਫਿਰ ਦੁਕਾਨਦਾਰਾਂ ਦਾ ਸਾਮਾਨ ਪਿਆ ਹੋਇਆ ਨਜ਼ਰ ਆਉਂਦਾ ਹੈ | ਲੋਕਾਂ ਦਾ ਕਹਿਣਾ ਹੈ ਸ਼ਹਿਰ ਦੇ ਸਭ ਤੋਂ ਚੰਗੇ ਗਿਣੇ ਜਾਣ ਵਾਲੇ ਇਲਾਕੇ ਬਾਰਾਂਦਰੀ, ਮਾਡਲ ਟਾਊਨ 'ਚ ਵੀ ਤਕਰੀਬਨ ਫੁੱਟਪਾਥਾਂ 'ਤੇ ਕਬਜ਼ੇ ਹੀ ਨਜ਼ਰ ਆਉਂਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਕੁੱਝ ਫੁੱਟਪਾਥਾਂ 'ਤੇ ਸ਼ਾਪਿੰਗ ਮਾਲ ਵਾਲਿਆਂ ਨੇ ਕਬਜ਼ਾ ਕਰ ਲਿਆ ਹੈ ਤੇ ਉਨ੍ਹਾਂ 'ਤੇ ਬਣ ਰਹੀਆਂ ਇਮਾਰਤਾਂ ਦਾ ਮਲਬਾ ਪਿਆ ਵੇਖਿਆ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਬਚਿੱਤਰ ਸਿੰਘ ਕੋਹਾੜ ਵਲੋਂ ਹਲਕਾ ਸ਼ਾਹਕੋਟ ਤੇ ਫਿਲੌਰ ਦੇ ਸਰਕਲ ਪ੍ਰਧਾਨਾਂ ਦਾ ਐਲਾਨ
ਅਗਲੀ ਖ਼ਬਰ ਕੈਬਨਿਟ ਮੰਤਰੀ ਵੱਲੋਂ ਵਿਕਾਸ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤਾਂ

Ad Position 24
No active advertisement