05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਬਚਿੱਤਰ ਸਿੰਘ ਕੋਹਾੜ ਵਲੋਂ ਹਲਕਾ ਸ਼ਾਹਕੋਟ ਤੇ ਫਿਲੌਰ ਦੇ ਸਰਕਲ ਪ੍ਰਧਾਨਾਂ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 21-02-2026
ਜਲੰਧਰ, 20 ਫਰਵਰੀ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਬਚਿੱਤਰ ਸਿੰਘ ਕੋਹਾੜ ਵਲੋਂ ਵਿਧਾਨ ਸਭਾ ਹਲਕਾ ਸ਼ਾਹਕੋਟ ਅਤੇ ਫਿਲੌਰ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ. ਬਚਿੱਤਰ ਸਿੰਘ ਕੋਹਾੜ ਨੇ ਦੱਸਿਆ ਕਿ ਇਹ ਨਿਯੁਕਤੀਆਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਸਹਿਮਤੀ ਨਾਲ ਕੀਤੀਆਂ ਗਈਆਂ ਹਨ ਤੇ ਸਾਰੇ ਮਿਹਨਤੀ ਆਗੂਆਂ ਨੂੰ ਪਾਰਟੀ 'ਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਹਲਕਾ ਸ਼ਾਹਕੋਟ ਦੇ ਸਰਕਲ ਗਿੱਦੜੀਪਿੰਡੀ ਦਾ ਪ੍ਰਧਾਨ ਗਿਆਨ ਸਿੰਘ, ਮਹਿਰਾਜਵਾਲਾ ਦਾ ਕੁਲਵੰਤ ਸਿੰਘ, ਨਿਹਾਲੂਵਾਲ ਦਾ ਪ੍ਰਧਾਨ ਸੁਰਜੀਤ ਸਿੰਘ, ਲੋਹੀਆਂ ਸ਼ਹਿਰ ਦਾ ਪ੍ਰਧਾਨ ਕੁਲੰਵਤ ਰਾਏ ਸ਼ਰਮਾ, ਸਰਕਲ ਦੋਨਾ ਦਾ ਪ੍ਰਧਾਨ ਹਰਵਿੰਦਰ ਸਿੰਘ, ਮੂਲੇਵਾਲ ਖਹਿਰਾ ਦਾ ਕੁਲਵੰਤ ਸਿੰਘ, ਬਾਜਵਾ ਕਲਾਂ ਦਾ ਰਾਮ ਸਿੰਘ, ਸ਼ਾਹਕੋਟ ਸ਼ਹਿਰ ਦਾ ਜਸਵਿੰਦਰ ਸਿੰਘ ਪੋਪਲੀ, ਮਲਸੀਆਂ ਦਾ ਬਲਵਿੰਦਰ ਸਿੰਘ, ਪੰਡੋਰੀ ਖਾਸ ਦਾ ਬਹਾਦਰ ਸਿੰਘ ਤੇ ਮਹਿਤਪੁਰ ਦਾ ਪ੍ਰਧਾਨ ਦਲਜੀਤ ਸਿੰਘ ਕਾਹਲੋਂ ਨੂੰ ਬਣਾਇਆ ਗਿਆ ਹੈ | ਇਸੇ ਤਰ੍ਹਾਂ ਹਲਕਾ ਫਿਲੌਰ ਦੇ ਸਰਕਲ ਫਿਲੌਰ ਸ਼ਹਿਰੀ ਦਾ ਪ੍ਰਧਾਨ ਭੁਵੇਸ਼ ਸ਼ਰਮਾ, ਗੁਰਾਇਆ ਸ਼ਹਿਰ ਦਾ ਕੁਲਵਿੰਦਰ ਸੰਧੂ, ਫਿਲੌਰ ਦਿਹਾਤੀ ਦਾ ਰਵਿੰਦਰਵੀਰ ਸਿੰਘ ਦੁਸਾਂਝ, ਪ੍ਰਤਾਬਪੁਰਾ ਦਾ ਮਲਕੀਤ ਸਿੰਘ, ਰੁੜਕਾ ਕਲਾਂ ਦਾ ਸੁਖਦੀਪ ਸਿੰਘ ਸੁੱਖਾ, ਸੰਗ ਢੇਸੀਆਂ ਦਾ ਅਮਰਜੀਤ ਸਿੰਘ ਢੇਸੀ, ਗੁਰਾਇਆ ਦਿਹਾਤੀ ਦਾ ਜਸਵਿੰਦਰ ਸਿੰਘ ਵਿੱਕੀ, ਵਿਰਕ ਦਾ ਬਹਾਦਰ ਸਿੰਘ, ਦੁਸਾਂਝ ਕਲਾਂ ਬਲਜੀਤ ਸਿੰਘ, ਅੱਪਰਾ ਦਾ ਅਮਰਜੀਤ ਸਿੰਘ ਕਟਾਣਾ, ਲਸਾੜਾ ਦਾ ਅਮਰਜੀਤ ਸਿੰਘ ਲਸਾੜਾ ਤੇ ਨਗਰ ਤੋਂ ਹਰਵਿੰਦਰ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਚਿੱਤਰ ਸਿੰਘ ਕੋਹਾੜ ਨੇ ਸਮੂਹ ਸਰਕਲ ਪ੍ਰਧਾਨਾਂ ਨੂੰ ਹਲਕਾ ਇੰਚਾਰਜਾਂ ਦੀ ਸਹਿਮਤੀ ਨਾਲ ਜਲਦ ਸਰਕਲ ਅਹੁਦੇਦਾਰ ਨਿਯੁਕਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥ ਦੇ ਮਾਮਲੇ 'ਚ ਕੈਦ ਅਗਲੀ ਖ਼ਬਰ ਲੋਕਾਂ ਦੇ ਪੈਦਲ ਚੱਲਣ ਲਈ ਬਣੇ ਫੁੱਟਪਾਥਾਂ 'ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ <br/>
Ad Position 24
No active advertisement