ਕਿਸ਼ਨਗੜ੍ਹ, 20 ਫਰਵਰੀ (ਹੁਸਨ ਲਾਲ) - ਸਰੂਪ ਪਬਲਿਕ ਸਕੂਲ ਸਰੂਪ ਨਗਰ ਰਾਊਵਾਲੀ ਵਿਖੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਤੇ ਤੰਦਰੁਸਤੀ ਪ੍ਰਤੀ ਉਤਸਾਹਿਤ ਕਰਨ ਸੰਬੰਧੀ ਸੈਮੀਨਾਰ ਕਰਵਾਇਆ ਗਿਆ | ਉਪਰੋਕਤ ਵਿਸ਼ੇ ਨਾਲ ਸੰਬੰਧਿਤ ਜਾਣਕਾਰੀ ਦੇਣ ਲਈ ਸੀ.ਬੀ.ਐਸ.ਈ. ਬੋਰਡ ਵੱਲੋਂ ਨਿਯੁਕਤ ਕੀਤੇ ਗਏ ਰਿਸੋਰਸ ਪਰਸਨ ਡਾ. ਜੋਤੀ ਵਰਮਾ ਤੇ ਦਵਿੰਦਰ ਕੌਰ ਵੱਲੋਂ ਟਰੇਨਿੰਗ ਸੈਸ਼ਨ ਕਰਵਾਇਆ ਗਿਆ | ਇਸ ਮੌਕੇ ਡਾ. ਜੋਤੀ ਵਰਮਾ ਤੇ ਦਵਿੰਦਰ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦੇ ਬੱਚਿਆਂ ਦੇ ਮਾਨਸਿਕ ਤਣਾਅ ਬਾਰੇ ਚਰਚਾ ਕੀਤੀ | ਇਹ ਸੈਸ਼ਨ ਪਿ੍ੰਸੀਪਲ ਮੈਡਮ ਨੀਰਜ ਕੁਮਾਰੀ ਸੰਧੂ ਦੀ ਦੇਖ-ਰੇਖ 'ਚ ਕਰਵਾਇਆ ਗਿਆ | ਚੇਅਰਪਰਸਨ ਮੈਡਮ ਉਪਿੰਦਰਜੀਤ ਕੌਰ ਤੇ ਪਿ੍ੰਸੀਪਲ ਮੈਡਮ ਦੁਆਰਾ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ |