02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪਿੰਡ ਰਾਏਪੁਰ ਰਸੂਲਪੁਰ 'ਚ 11ਵਾਂ ਮਹਾਨ ਸੰਤ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 21-02-2026
ਕਿਸ਼ਨਗੜ੍ਹ, 20 ਫਰਵਰੀ (ਹੁਸਨ ਲਾਲ)- ਪਿੰਡ ਰਾਏਪੁਰ ਰਸੂਲਪੁਰ ਵਿਖੇ ਸਤਿਗੁਰੂ ਰਵਿਦਾਸ ਅੰਮਿ੍ਤਬਾਣੀ ਭਵਨ ਪ੍ਰਬੰਧਕ ਕਮੇਟੀ, ਸੰਗਤਾਂ ਤੇ ਐਨ.ਆਰ.ਆਈ. ਭਰਾਵਾਂ ਵੱਲੋਂ 11ਵਾਂ ਸਾਲਾਨਾ ਸੰਤ ਸਮਾਗਮ ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਦੀ ਰਹਿਨੁਮਾਈ ਹੇਠ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਗਿਆ | ਇਸ ਮੌਕੇ ਅੰਮਿ੍ਤਬਾਣੀ ਦੇ ਪਾਵਨ ਜਾਪ ਕੀਤੇ ਗਏ | ਅਰਦਾਸ ਉਪਰੰਤ ਵਿਸ਼ਾਲ ਦੀਵਾਨ ਸਜਾਏ ਗਏ ਜਿਸ ਵਿਚ ਕੀਰਤਨੀ ਜਥਿਆਂ ਦੇ ਨਾਲ-ਨਾਲ ਬੰਗੜ ਬ੍ਰਦਰਜ਼ ਰਾਏਪੁਰ-ਰਸੂਲਪੁਰ, ਸਤਿਗੁਰੂ ਰਵਿਦਾਸ ਆਸ਼ਰਮ ਕਡਿਆਣਾ ਹੁਸ਼ਿਆਰਪੁਰ ਵਾਲਿਆਂ ਦੇ ਕੀਰਤਨੀ ਜਥੇ ਵੱਲੋਂ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਸੰਤ ਲੇਖ ਰਾਜ ਨੂਰਪੁਰ ਵਾਲੇ, ਸੰਤ ਲਖਵਿੰਦਰ ਸਿੰਘ ਕਡਿਆਣੇ ਵਾਲੇ ਤੇ ਸੇਵਾਦਾਰ ਹਰਦੇਵ ਦਾਸ ਵਲੋਂ ਪ੍ਰਵਚਨ ਕੀਤੇ ਗਏ | ਇਸ ਮੌਕੇ ਬਿੰਦਰ ਵਿਰਦੀ, ਬਲਦੇਵ ਰਾਜ ਮੰਗਾ, ਸੁਰਿੰਦਰ ਪਾਲ ਪਾਲਾ ਵਿਰਦੀ, ਸੇਵਾ-ਮੁਕਤ ਇੰਸਪੈਕਟਰ ਸੋਹਣ ਲਾਲ, ਰਾਮ ਦਿਆਲ ਸਾਬਕਾ ਪੰਚ, ਮਥੁਰਾ ਦਾਸ, ਦਰਸ਼ਨ ਲਾਲ, ਸਤਪਾਲ ਸੱਤੀ, ਜੀਤਾ, ਬਲਦੇਵ ਰਾਜ, ਸੋਨੀ, ਮੱਖਣ ਕੈਂਥ, ਨਿੱਕੀ, ਰਾਜਾ, ਕਾਲਾ, ਹੈਪੀ, ਸ਼ੰਕਰ ਦਾਸ, ਸ਼ਿੰਗਾਰਾ ਰਾਮ ਮੰਨਣ, ਲਵਲੀ, ਰਮਨ, ਮਹਿੰਦਰ ਪਾਲ ਮਡਾਰ, ਪ੍ਰਧਾਨ ਜੋਗਿੰਦਰ ਸਿੰਘ, ਸਾਬਕਾ ਸਰਪੰਚ ਬੀਬੀ ਹਰਬੰਸ ਕੌਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਪ੍ਰਬੰਧਕਾਂ ਵੱਲੋਂ ਸੰਤ ਮਹਾਂਪੁਰਸ਼ਾਂ, ਦਾਨੀ ਤੇ ਸਹਿਯੋਗੀ ਸੱਜਣਾਂ ਦੇ ਨਾਲ-ਨਾਲ ਗਾਇਕਾਂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਮੰਚ ਸੰਚਾਲਨ ਦੀਆਂ ਸੇਵਾਵਾਂ ਸੁਸ਼ੀਲ ਬੰਗੜ ਰਾਏਪੁਰ ਵੱਲੋਂ ਨਿਭਾਈਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਦੇ ਐੱਨ.ਐੱਸ. ਕਾਨਵੈਂਟ ਹਾਈ ਸਕੂਲ ਵਿਖੇ ਫੇਅਰਵੈੱਲ ਪਾਰਟੀ ਦੀਆਂ ਰੌਣਕਾਂ ਅਗਲੀ ਖ਼ਬਰ ਮਾਨਸਿਕ ਸਿਹਤ ਤੇ ਤੰਦਰੁਸਤੀ ਸੰਬੰਧੀ ਸੈਮੀਨਾਰ ਕਰਵਾਇਆ <br/>
Ad Position 24
No active advertisement