02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਲੋਹੀਆਂ ਦੇ ਐੱਨ.ਐੱਸ. ਕਾਨਵੈਂਟ ਹਾਈ ਸਕੂਲ ਵਿਖੇ ਫੇਅਰਵੈੱਲ ਪਾਰਟੀ ਦੀਆਂ ਰੌਣਕਾਂ

Ad Position 21
No active advertisement
ਅਜੀਤ ਡੈਸਕ 21-02-2026
ਲੋਹੀਆਂ ਖਾਸ, 20 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਐੱਨ.ਐੱਸ. ਕਾਨਵੈਂਟ ਹਾਈ ਸਕੂਲ ਲੋਹੀਆਂ ਵਿਖੇ ਫੇਅਰਵੈੱਲ ਪਾਰਟੀ ਦੀਆਂ ਰੌਣਕਾਂ ਨੇ ਹਾਜ਼ਰੀਨ ਦਾ ਮਨ ਮੋਹ ਲਿਆ | ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੀਤੇ ਵਿਦਾਇਗੀ ਸਮਾਰੋਹ ਦੀ ਸਾਰੀ ਮੇਜ਼ਬਾਨੀ ਨੌਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਕੀਤੀ ਗਈ | ਸਮਾਰੋਹ ਮਨੋਰੰਜਕ ਗਤੀਵਿਧੀਆਂ ਤੇ ਨਾਚ ਪ੍ਰਦਰਸ਼ਨਾਂ ਨਾਲ ਸ਼ੁਰੂ ਹੋਇਆ | ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਸਨਮਾਨ ਪ੍ਰਗਟ ਕਰਨ ਲਈ ਖਿਤਾਬ ਵੀ ਭੇਟ ਕੀਤੇ | ¢ਇਸ ਮੌਕੇ ਅਰਸ਼ਪ੍ਰੀਤ ਕੌਰ ਤੇ ਭਵਿਸ਼ਯ ਹਰਸ਼ ਨੇ ਆਪਣੇ ਅਧਿਆਪਕਾਂ ਤੇ ਸਕੂਲ ਦਾ ਧੰਨਵਾਦ ਕਰਦੇ ਹੋਏ ਇੱਕ ਭਾਵੁਕ ਵਿਦਾਇਗੀ ਭਾਸ਼ਣ ਵੀ ਦਿੱਤਾ | ਸੰਬੋਧਨ ਕਰਦਿਆਂ ਪਿ੍ੰਸੀਪਲ ਮੈਡਮ ਚਰਨਜੀਤ ਕੌਰ ਨੇ 10ਵੀਂ ਕਲਾਸ ਨੂੰ ਬੋਰਡ ਪ੍ਰੀਖਿਆਵਾਂ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਮੈਡਮ ਰੇਨੂੰ ਬਾਲਾ, ਉਪ ਪ੍ਰਧਾਨ ਸ੍ਰੀ ਸੁਖਦੇਵ ਪਾਲ, ਇੰਦਰਜੀਤ ਸਿੰਘ, ਜੋਧਬੀਰ ਸਿੰਘ, ਮਗਨਪ੍ਰੀਤ ਸਿੰਘ, ਰੇਨੂੰ, ਗੁਰਜੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੋਲੇ ਮਹੱਲੇ ਲਈ ਸ਼ਾਹਕੋਟ ਤੋਂ 27-28 ਫ਼ਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਣਗੀਆਂ ਸੰਗਤਾਂ- ਕੁਲਵੰਤ ਸਿੰਘ... ਅਗਲੀ ਖ਼ਬਰ ਪਿੰਡ ਰਾਏਪੁਰ ਰਸੂਲਪੁਰ 'ਚ 11ਵਾਂ ਮਹਾਨ ਸੰਤ ਸਮਾਗਮ ਕਰਵਾਇਆ <br/>
Ad Position 24
No active advertisement