07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਬੀਬੀ ਹਰਜੀਤ ਕੌਰ ਨੂੰ ਰਾਜਨੀਤਕ ਤੇ ਧਾਰਮਿਕ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਬੀਬੀ ਹਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਹਾਜ਼ਰ ਧਾਰਮਿਕ ਤੇ ਰਾਜਨੀਤਕ ਆਗੂ, ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ | ਤਸਵੀਰ. ਹਰਪ੍ਰੀਤ ਸਿੰਘ <br/> 24-02-2026
ਆਦਮਪੁਰ, 23 ਫਰਵਰੀ (ਹਰਪ੍ਰੀਤ ਸਿੰਘ)- ਆਪ ਆਗੂ ਅਨੂਪ ਸਿੰਘ ਨੂਪੀ ਦੇ ਮਾਤਾ ਬੀਬੀ ਹਰਜੀਤ ਕੌਰ ਵਾਸੀ ਪਿੰਡ ਪੰਡੋਰੀ ਨਿੱਝਰਾਂ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਦੀ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਪੰਡੋਰੀ ਨਿੱਝਰਾਂ ਵਿਖੇ ਹੋਈ | ਅਖੰਡ ਪਾਠ ਦੇ ਭੋਗ ਪਾਏ ਗਏ ਤੇ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਉਪਰੰਤ ਸਿਆਸੀ ਤੇ ਧਾਰਮਿਕ ਆਗੂ ਜਿਨ੍ਹਾਂ ਵਿਚ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ, ਹਰਕੀਤ ਸਿੰਘ ਭੇਲਾ ਕੁਆਰਡੀਨੇਟਰ ਕਿਸਾਨ ਵਿੰਗ ਆਪ ਆਦਮਪੁਰ, ਜਸ ਦਿਆਲ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਹਿਰਾਮ ਸ਼ਰਿਸਤਾ, ਲਖਵੀਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਤਾਰਾ, ਲਖਵੀਰ ਸਿੰਘ ਸਾਬਕਾ ਸਰਪੰਚ ਸਾਰੋਵਾਦ, ਮਨਜਿੰਦਰ ਸਿੰਘ ਅਟਵਾਲ ਯੂ.ਐਸ.ਏ., ਬਲਵਿੰਦਰ ਸਿੰਘ ਸੌਂਕੀ, ਜੱਸਾ ਸੰਘਵਾਲ, ਚਰਨਜੀਤ ਸਿੰਘ ਸ਼ੇਰੀ ਨੰਬਰਦਾਰ, ਸੰਜੀਵ ਗਾਂਧੀ, ਜਗਰੂਪ ਚਾਹਲ, ਜਸਵਿੰਦਰ ਸਿੰਘ ਨਾਜਕਾ, ਅਮਰਜੀਤ ਸਿੰਘ ਪ੍ਰਧਾਨ, ਬੂਟਾ ਸਿੰਘ ਵਾਈਸ ਪ੍ਰਧਾਨ, ਅਕਾਸ਼ਦੀਪ ਕਾਹਲੋਂ, ਸਤਨਾਮ ਸਿੰਘ, ਪਰਦੀਪ ਸਿੰਘ, ਹਰਜੀਤ ਸਿੰਘ ਵੱਲੋਂ ਬੀਬੀ ਹਰਜੀਤ ਕੌਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਸਮਾਪਤੀ ਉਪਰੰਤ ਆਪ ਆਗੂ ਅਨੂਪ ਨੂਪੀ ਵੱਲੋਂ ਦੁੱਖ ਦੀ ਘੜੀ ਵਿਚ ਹਾਜ਼ਰ ਹੋਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ-ਜਾਮਨਗਰ ਸੜਕ ਨੂੰ ਪਿੱਲਰਾਂ 'ਤੇ ਬਣਵਾਉਣ ਲਈ ਕਈ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਸੜਕ ਦਾ ਕੰਮ ਰੁਕਵਾਇਆ ਜ... ਅਗਲੀ ਖ਼ਬਰ ਦੁੱਖ ਦਾ ਪ੍ਰਗਟਾਵਾ
Ad Position 24