20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਜਿਮਖਾਨਾ ਕਲੱਬ ਵਿਖੇ ਭੰਗੜਾ ਕਲੱਬ ਦੇ ਤਿੰਨ ਸਾਲ ਪੂਰੇ ਹੋਣ 'ਤੇ ਸਮਾਗਮ <br/>

Ad Position 21
No active advertisement
ਜਿਮਖਾਨਾ ਕਲੱਬ ਵਿਖੇ ਭੰਗੜਾ ਕਲੱਬ ਦੇ ਤਿੰਨ ਸਾਲ ਪੂਰੇ ਹੋਣ 'ਤੇ ਕਰਵਾਏ ਸਮਾਰੋਹ 'ਚ ਸ਼ਾਮਿਲ ਕਲੱਬ ਦੇ ਮੈਂਬਰ | ਤਸਵੀਰ ਮੁਨੀਸ਼ <br/> 26-02-2026
ਜਲੰਧਰ, 25 ਫਰਵਰੀ (ਜਸਪਾਲ ਸਿੰਘ)-ਜਿਮਖਾਨਾ ਕਲੱਬ ਵਿਖੇ ਭੰਗੜਾ ਕਲੱਬ ਦੇ ਤਿੰਨ ਸਾਲ ਪੂਰੇ ਹੋਣ 'ਤੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕੇਕ ਕੱਟਿਆ ਗਿਆ ਤੇ ਕੋਚ ਮਨਣ ਸੋਲਜਾ ਦੀ ਅਗਵਾਈ ਹੇਠ ਕਲੱਬ ਦੇ ਮੈਂਬਰਾਂ ਵਲੋਂ ਪੰਜਾਬੀ ਗੀਤਾਂ ਅਤੇ ਬੋਲੀਆਂ 'ਤੇ ਭੰਗੜਾ ਪਾਇਆ ਗਿਆ | ਇਸ ਮੌਕੇ ਕਲੱਬ ਮੈਨੇਜਮੈਂਟ ਦੀ ਤਰਫੋਂ ਸੌਰਭ ਖੁੱਲ੍ਹਰ, ਵਿਪਿਨ ਝਾਂਜੀ, ਸ਼ਾਲਿਨੀ ਜੋਸ਼ੀ, ਮਹਿੰਦਰ ਸਿੰਘ, ਹਰਪ੍ਰੀਤ ਗੋਲਡੀ, ਸ਼ਾਲਿਨੀ ਕਾਲੜਾ, ਪੂਨਮ ਬਹਿਲ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਭੰਗੜਾ ਕਲੱਬ ਦੇ ਮੈਂਬਰਾਂ ਨੇ ਜਿਮਖਾਨਾ ਕਲੱਬ 'ਚ ਭੰਗੜੇ ਨੂੰ ਉਤਸ਼ਾਹਿਤ ਕਰਨ ਲਈ ਕਲੱਬ ਵਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਕਲੱਬ ਦੇ ਸਕੱਤਰ ਸੰਦੀਪ ਬਹਿਲ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਰਾਜਨ ਗੁਪਤਾ, ਹਰਪ੍ਰੀਤ ਸਿੰਗ ਵਾਲੀਆ, ਡਾ. ਵਿਜੇ ਓਬਰਾਏ, ਤਰੁਣ ਮਲਹੋਤਰਾ, ਡਾ. ਜੇ. ਪੀ. ਸਿੰਘ, ਡਾ. ਦਵਿੰਦਰ ਸਿੰਘ ਲਾਲ, ਨਿਸ਼ਾ ਬਜਾਜ਼, ਨੀਤੂ, ਰੂਪਨੀਤ ਸਿੰਘ, ਅਰਮੀਨ ਕੋਛੜ, ਪ੍ਰੋ. ਉਂਕਾਰ ਸਿੰਘ ਜੌਹਲ, ਜੋਤੀ ਅਰੋੜਾ, ਪੂਜਾ ਕੁਮਾਰਾ, ਸਾਕਸ਼ੀ ਸ਼ਿੰਗਾਰੀ, ਤਰੁਣ ਸਿੱਕਾ, ਵਨਿਤਾ ਧਾਮੀ, ਨਿਖਿਲ ਮਧਿਆਣੀ, ਗੁਲਸ਼ਨ ਢੀਂਗਰਾ, ਤਪਨ ਸ਼ਰਮਾ, ਮਨੀਸ਼ ਗੁਪਤਾ, ਰਾਘਵ ਗੁਪਤਾ, ਮੋਨਿਕਾ ਵਿੱਜ, ਅਕਸ਼ਪਿਤਾ ਸੇਠੀ, ਮੁਸਕਾਨ, ਨਿਧੀ, ਕਵਿਤਾ ਢੀਂਗਰਾ ਤੇ ਪਿ੍ਅੰਕਾ ਮਾਗੋ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦੇ ਸਮਾਂਬੱਧ ਤਰੀਕੇ ਨਾਲ ਹੱਲ ਕਰਨ ਦੇ ਨਿਰਦੇਸ਼ <br/> ਅਗਲੀ ਖ਼ਬਰ ਹਰਵਿੰਦਰ ਸਿੰਘ ਜੱਬਲ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ 'ਚ ਹੋਏ ਸ਼ਾਮਿਲ <br/>
Ad Position 24