20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਭਗਵਾਨ ਵਾਲਮੀਕਿ ਆਸ਼ਰਮ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 26-02-2026
ਜਲੰਧਰ, 25 ਫਰਵਰੀ (ਸ਼ੈਲੀ)- ਭਗਵਾਨ ਵਾਲਮੀਕਿ ਆਸ਼ਰਮ ਵੈੱਲਫੇਅਰ ਟਰੱਸਟ ਵਲੋਂ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਜਲੰਧਰ ਵਿਖੇ ਇੱਕ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ | ਇਲਾਕੇ ਦੇ ਸੈਂਕੜੇ ਲੋਕਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ ਤੇ ਮੁਫ਼ਤ ਸੇਵਾਵਾਂ ਦਾ ਲਾਭ ਉਠਾਇਆ | ਕੈਂਪ ਦੌਰਾਨ ਫੁਲਬਾਡੀ ਚੈੱਕਅਪ ਕੀਤਾ ਗਿਆ | ਇਸ ਤੋਂ ਇਲਾਵਾ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਮਰੀਜ਼ਾਂ ਦੀ ਬਲੱਡ ਪ੍ਰੈਸ਼ਰ, ਯੂਰੋਲੋਜੀ, ਸ਼ੂਗਰ ਟੈਸਟ, ਜੋੜਾਂ ਤੇ ਗੋਡਿਆਂ ਦੀ ਜਾਂਚ ਅਤੇ ਨਿਊਰੋਲੋਜੀਕਲ ਜਾਂਚ ਵੀ ਕੀਤੀ ਗਈ | ਮੌਜੂਦ ਡਾਕਟਰਾਂ ਨੇ ਮਰੀਜ਼ਾਂ ਨੂੰ ਜ਼ਰੂਰੀ ਸਲਾਹ ਅਤੇ ਮੁਫ਼ਤ ਦਵਾਈਆਂ ਦਿੱਤੀਆਂ | ਇਸ ਮੌਕੇ ਟਰੱਸਟ ਦੇ ਚੇਅਰਮੈਨ ਵਿਪਨ ਸੱਭਰਵਾਲ ਨੇ ਸੰਤ ਸਮਾਜ ਦੀ ਅਗਵਾਈ ਹੇਠ ਸਮਾਜ ਸੇਵਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਗਵਾਨ ਵਾਲਮੀਕਿ ਟਰੱਸਟ ਨੂੰ ਇੱਕ ਨਵੀਂ ਐਂਬੂਲੈਂਸ ਭੇਟ ਕੀਤੀ | ਉਨ੍ਹਾਂ ਕਿਹਾ ਕਿ ਇਹ ਐਂਬੂਲੈਂਸ ਹੁਣ ਲੋੜਵੰਦਾਂ ਲਈ 24 ਘੰਟੇ ਉਪਲਬਧ ਰਹੇਗੀ | ਵਿਪਨ ਸੱਭਰਵਾਲ ਨੇ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਭਵਿੱਖ ਵਿੱਚ ਵੀ ਅਜਿਹੇ ਮੈਡੀਕਲ ਕੈਂਪ ਲਗਾਏ ਜਾਂਦੇ ਰਹਿਣਗੇ | ਸਥਾਨਕ ਨਿਵਾਸੀਆਂ ਨੇ ਟਰੱਸਟ ਦੇ ਯਤਨਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸੰਤ ਮਹਾਂਨਾਥ, ਸੰਤ ਅਸ਼ੋਕ ਲੰਕੇਸ਼, ਬਾਬਾ ਅਮਰਜੀਤ ਕਾਦਰੀ, ਅਸ਼ੋਕ ਭੀਲ, ਰਾਜੀਵ ਗੋਰਾ, ਬੰਟੂ ਸੱਭਰਵਾਲ, ਜਤਿੰਦਰ ਨਿੱਕਾ, ਚੇਤਨ ਹਾਂਡਾ, ਹੈਪੀ ਸੋਂਧੀ, ਸੰਜੂ ਅਰੋੜਾ, ਵਿਨੋਦ ਗਿੱਲ, ਸਤੀਸ਼ ਪਦਮ, ਸੰਤ ਰਾਮ, ਗੁਲਜ਼ਾਰ ਖੋਸਲਾ, ਵਿਨੋਦ ਸਹੋਤਾ, ਬੋਧੀ ਕੁਮਾਰ ਸੋਬੀ, ਰਵੀ ਦਾਨਵ, ਸੁੰਨੀ ਕੁਮਾਰ, ਵੀ. ਸੰਗਰ, ਅਮਨਦੀਪ ਸਹੋਤਾ, ਓਮ ਪ੍ਰਕਾਸ਼ ਨਾਹਰ, ਹੰਸ ਰਾਜ ਨਾਹਰ, ਲਿੰਕੀ ਬੈਂਸ, ਚੇਤਨ ਨਾਹਰ, ਗੌਰਵ ਜੀ.ਕੇ., ਆਨੰਦ ਬੈਂਸ, ਰਮਨ ਦੱਤ, ਸੁਖਚੈਨ ਗਿੱਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫੋਕਲ ਪੁਆਇੰਟ 'ਚ ਚਿੱਟੇ ਦਾ ਸੇਵਨ ਕਰਦਾ ਨੌਜਵਾਨ ਕਾਬੂ ਅਗਲੀ ਖ਼ਬਰ ਸੁਸ਼ੀਲ ਰਿੰਕੂ ਨੇ ਕਾਂਗਰਸ ਤੇ ਹੋਰ ਪਾਰਟੀਆਂ ਦੇ ਵਰਕਰਾਂ ਨੂੰ ਭਾਜਪਾ 'ਚ ਸ਼ਾਮਿਲ ਕਰਵਾਇਆ <br/>
Ad Position 24