20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪੀ. ਟੀ. ਯੂ. ਦੇ ਵਾਈਸ ਚਾਂਸਲਰ ਵਲੋਂ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ <br/>

Ad Position 21
No active advertisement
ਸਮਾਰੋਹ ਦੌਰਾਨ ਡਾ. ਸੁਸ਼ੀਲ ਮਿੱਤਲ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਦੇ ਹੋਏ, ਨਾਲ ਸ. ਚਰਨਜੀਤ ਸਿੰਘ ਚੰਨੀ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ | ਨਾਲ ਡਿਗਰੀਆਂ ਮਿਲਣ ਤੋਂ ਬਾਅਦ ਖੁਸ਼ੀ ਸਾਂਝੀ ਕਰਦੇ ਹੋਏ ਵਿਦਿਆਰਥੀ | ਅਜੀਤ ਤਸਵੀਰਾਂ <br/> 26-02-2026
ਜਲੰਧਰ, 25 ਫਰਵਰੀ (ਜਸਪਾਲ ਸਿੰਘ)- ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਵਲੋਂ ਆਪਣਾ 11ਵਾਂ ਡਿਗਰੀ ਵੰਡ ਸਮਾਰੋਹ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਗਿਆ | ਇਸ ਮੌਕੇ ਸ਼ਾਹਪੁਰ ਤੇ ਮਕਸੂਦਾਂ ਕੈਂਪਸ ਦੇ 1000 ਤੋਂ ਵੱਧ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਡਾ. ਸੁਸ਼ੀਲ ਮਿੱਤਲ ਵਾਈਸ ਚਾਂਸਲਰ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ | 'ਗਿਆਨ ਦੀ ਜੋਤ ਅੱਗੇ ਵੱਧਦੀ ਹੈ' ਥੀਮ ਹੇਠ ਕਰਵਾਏ ਸਮਾਰੋਹ ਦੌਰਾਨ ਸਰਦਾਰਨੀ ਮਨਜੀਤ ਕੌਰ ਆਡੀਟੋਰੀਅਮ ਖੁਸ਼ੀ ਤੇ ਮਾਣ ਨਾਲ ਗੂੰਜ ਉਠਿਆ | ਇਸ ਮੌਕੇ ਇੰਜੀਨੀਅਰਿੰਗ, ਆਰਕੀਟੈਕਚਰ, ਮੈਨੇਜਮੈਂਟ, ਫਾਰਮੇਸੀ, ਹੋਸਪਿਟੈਲਿਟੀ, ਕਾਨੂੰਨ ਤੇ ਡਿਪਲੋਮਾ ਕੋਰਸਾਂ ਦੇ ਵਿਦਿਆਰਥੀਆਂ ਨੇ ਪਰੰਪਰਾਗਤ ਅਕਾਦਮਿਕ ਪਹਿਰਾਵੇ 'ਚ ਆਪਣੀ ਸਾਲਾਂ ਦੀ ਮਿਹਨਤ ਦਾ ਫਲ ਪ੍ਰਾਪਤ ਕੀਤਾ | ਇਸ ਮੌਕੇ ਪ੍ਰੋ. (ਡਾ.) ਸੁਸ਼ੀਲ ਮਿੱਤਲ ਨੇ ਵਿਦਿਆਰਥੀਆਂ ਨੂੰ ਨਵਚੇਤਨਾ, ਨੈਤਿਕਤਾ ਤੇ ਸਮਾਜਿਕ ਜ਼ਿੰਮੇਵਾਰੀ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਡਿਜ਼ੀਟਲ ਯੁੱਗ 'ਚ ਪ੍ਰਾਪਤ ਗਿਆਨ ਨੂੰ ਇਮਾਨਦਾਰੀ ਤੇ ਸੰਵੇਦਨਸ਼ੀਲਤਾ ਨਾਲ ਵਰਤਣਾ ਹੀ ਅਸਲ ਕਾਮਯਾਬੀ ਹੈ | ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿੱਚ ਸ੍ਰੀ ਦੀਪਕ ਬਾਲੀ ਸਲਾਹਕਾਰ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ, ਡਾ. ਅਨੁਪਮ ਦੀਪ ਸ਼ਰਮਾ, ਸਰਵਜੀਤ ਸਿੰਘ ਸਮਰਾ, ਡਾ. ਨਵਦੀਪਕ ਸੰਧੂ ਤੇ ਮੈਡਮ ਕਾਮਨਾ ਅਗਰਵਾਲ ਸ਼ਾਮਿਲ ਸਨ | ਇਸ ਮੌਕੇ ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸੋਨੇ ਦੇ ਤਮਗੇ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਰੋਹ ਦੀ ਅਗਵਾਈ ਕਰਦੇ ਹੋਏ ਸੀ.ਟੀ. ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਨੌਜਵਾਨ 'ਗਿਆਨ ਦੇ ਮਸ਼ਾਲਚੀ' ਹਨ ਜੋ ਦੇਸ਼ ਦੀ ਤਰੱਕੀ 'ਚ ਅਹਿਮ ਭੂਮਿਕਾ ਨਿਭਾਉਣਗੇ |

Ad Position 22
No active advertisement
ਪਿਛਲੀ ਖ਼ਬਰ ਦਰੱਖ਼ਤਾਂ ਦੇ ਆਧਾਰ ਦੁਆਲੇ ਕੰਕਰੀਟ ਵਿਛਾਉਣਾ ਐਨ.ਜੀ.ਟੀ. ਦੀਆਂ ਹਦਾਇਤਾਂ ਦੀ ਉਲੰਘਣਾ - ਤੇਜਸਵੀ ਮਿਨਹਾਸ ਅਗਲੀ ਖ਼ਬਰ ਡੀ.ਆਈ.ਜੀ. ਨਵੀਨ ਸਿੰਗਲਾ ਵਲੋਂ ਪੰਜਾਬ ਪ੍ਰੈੱਸ ਕਲੱਬ ਦਾ ਵਿਸ਼ੇਸ਼ ਦੌਰਾ <br/>
Ad Position 24