05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਨਸ਼ਾ ਤਸਕਰਾਂ ਵਲੋਂ ਕੀਤੇ ਹਮਲੇ ਤੋਂ ਬਾਅਦ ਜ਼ੇਰੇ ਇਲਾਜ ਸਰਪੰਚ ਮਹਿੰਦਰ ਸਿੰਘ ਹਾਰੇ ਜ਼ਿੰਦਗੀ ਦੀ ਜੰਗ

Ad Position 21
repet_subhas-goyals [Copy P29]
ਅਜੀਤ ਡੈਸਕ 08-03-2026

ਮਹਿਤਪੁਰ, 7 ਮਾਰਚ (ਲਖਵਿੰਦਰ ਸਿੰਘ)-ਪਿਛਲੇਂ ਦਿਨੀਂ ਮਹਿਤਪੁਰ ਦੇ ਨਜ਼ਦੀਕੀ ਪਿੰਡ ਵਿਖੇ ਨਸ਼ਾ ਵੇਚਣ ਤੋਂ ਰੋਕਣ 'ਤੇ ਕੁਝ ਵਿਅਕਤੀਆਂ ਵਲੋਂ ਸਰਪੰਚ 'ਤੇ ਹਮਲਾ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਹ ਜਿੰਦਗੀ ਦੀ ਜੰਗ ਹਾਰ ਗਏ | ਜਿਸ ਤੋਂ ਬਾਅਦ ਵੱਖ-ਵੱਖ ਜਥੇਬਦੀਆਂ ਵਲੋਂ ਥਾਣਾ ਮਹਿਤਪੁਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ | ਧਰਨੇ ਦੌਰਾਨ ਸੰਬੋਧਨ ਕਰਦੇ ਸਮੇਂ ਵੱਖ-ਵੱਖ ਜਥੇਬੰਦੀਆਂ ਦੇ ਸੀਨੀਅਰ ਆਗੂ ਕਾਮਰੇਡ ਦਰਸ਼ਨ ਨਾਹਰ ਤੇ ਕਿਸਾਨ ਆਗੂ ਮਨੋਹਰ ਸਿੰਘ ਗਿੱਲ ਹੋਰਾਂ ਨੇ ਕਿਹਾ ਕਿ ਪਿੰਡ ਬੂਟੇ ਦੀਆਂ ਛੰਨਾ ਬਲਾਕ ਮਹਿਤਪੁਰ ਦੇ ਸਰਪੰਚ ਸਾਥੀ ਮਹਿੰਦਰ ਸਿੰਘ 'ਤੇ ਲੰਘੀ 27 ਫਰਵਰੀ ਨੂੰ ਪਿੰਡ ਅਤੇ ਆਸੇ ਪਾਸੇ ਦੇ ਨਸ਼ਾ ਤਸਕਰਾਂ ਨੇ ਸਥਾਨਕ ਥਾਣਾ ਪੁਲਿਸ ਮਹਿਤਪੁਰ ਦੀ ਮਿਲੀਭੁਗਤ ਨਾਲ ਸਮਾਜ ਵਿਰੋਧੀ ਅਨਸਰਾਂ ਦੀ ਵਰਤੋਂ ਕਰਕੇ ਤੜਕੇ 6.30 ਵਜੇ ਦੇ ਕਰੀਬ ਆਪਣੇ ਖੂਹ ਵੱਲ ਆਪਣੇ ਪਸ਼ੂ ਆਦਿ ਦੇਖਣ ਲਈ ਸਰਪੰਚ ਤੇ ਉਸ ਦੀ ਪਤਨੀ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ 'ਚ ਘੇਰ ਕੇ ਗੰਭੀਰ ਸੱਟਾਂ ਮਾਰੀਆਂ | ਜਿਸ ਕਾਰਨ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਏ | ਪਿੰਡ ਦੇ ਲੋਕਾਂ ਤੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਣ 'ਤੇ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਅੱਧੀ ਰਾਤ ਨੂੰ ਜ਼ਖ਼ਮੀ ਸਰਪੰਚ ਮਹਿੰਦਰ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ | ਇਸ ਦੇ ਰੋਸ ਵਜੋਂ ਮਹਿੰਦਰ ਸਿੰਘ ਸਰਪੰਚ ਦੇ ਰਿਸ਼ਤੇਦਾਰਾਂ, ਪਾਰਟੀ ਸਾਥੀਆਂ ਅਤੇ ਇਲਾਕੇ ਦੇ ਲੋਕਾਂ ਨੇ ਥਾਣਾ ਮਹਿਤਪੁਰ ਦੇ ਅੱਗੇ ਰੋਹ ਭਰਪੂਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਥਾਣੇ ਦਾ ਮੁਨਸ਼ੀ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਡਿਸਮਿਸ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਬਾਕੀ ਦੋਸ਼ੀਆਂ ਨੂੰ ਫੌਰੀ ਗਿ੍ਫ਼ਤਾਰ ਕੀਤਾ ਜਾਵੇ, ਮਿ੍ਤਕ ਸਰਪੰਚ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਪਿੰਡ ਦੇ ਸਕੂਲ ਦਾ ਨਾਂਅ ਸ਼ਹੀਦ ਸਰਪੰਚ ਦੇ ਨਾਂਅ 'ਤੇ ਰੱਖਿਆ ਜਾਵੇ, ਪੀੜਤ ਪਰਿਵਾਰ ਨੂੰ ਵੀਹ ਲੱਖ ਰੁਪਏ ਮੁਆਵਜਾ ਦਿੱਤਾ ਜਾਵੇ, ਪਰਿਵਾਰ ਨੂੰ ਇਕ ਸਰਕਾਰੀ ਨੌਕਰੀ ਦਿੱਤੀ ਜਾਵੇ, ਸਰਪੰਚ ਦੇ ਪਰਿਵਾਰ ਸਿਰ ਚੜਿਆ ਪੂਰਾ ਕਰਜ਼ਾ ਮੁਆਫ਼ ਕੀਤਾ ਜਾਵੇ, ਸਰਪੰਚ ਦੇ ਇਲਾਜ ਦੌਰਾਨ ਨਿੱੇਜੀ ਹਸਪਤਾਲ ਦਾ ਖਰਚਾ ਸਰਕਾਰ ਅਦਾ ਕਰੇ | ਧਰਨੇ ਦੌਰਾਨ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵੀ ਸ਼ਾਮਿਲ ਹੋਏ, ਜਿਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਉਨ੍ਹਾਂ ਗੱਲਬਾਤ ਕਰਦੇ ਸਮੇਂ ਕਿਹਾ ਕਿ ਭਾਵੇਂ ਕਿ ਸਰਕਾਰ ਤੇ ਪ੍ਰਸ਼ਾਸਨ ਵਲੋਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੈ, ਜੋ ਪੂਰੀ ਤਰ੍ਹਾਂ ਫ਼ੇਲ੍ਹ ਹੈ ਅਤੇ ਸਰਕਾਰ ਨੂੰ ਨਸ਼ਾਂ ਤਸਕਰਾਂ ਦੀ ਜਾਣਕਾਰੀ ਦੇਣ ਲਈ ਪਹਿਰੇਦਾਰ ਲਾਏ ਹਨ, ਉਹ ਵੀ ਸੁੱਤੇ ਹੋਏ ਹਨ ਅਤੇ ਨਸ਼ੇ ਤੋਂ ਰੋਕਣ ਵਾਲੇ ਲੋਕਾਂ ਨੂੰ ਤਸਕਰ ਪ੍ਰਸ਼ਾਸਨ ਨਾਲ ਮਿਲੀਭੁਗਤ ਕਰਕੇ ਜਾਨੋਂ ਮਾਰ ਰਹੇਂ ਹਨ | ਧਰਨੇ ਨੂੰ ਮਨੋਹਰ ਸਿੰਘ ਮੇਜਰ ਖੁਰਲਾਪੁਰ, ਰਾਮ ਸਿੰਘ ਕੈਮਵਾਲਾ, ਸਤਪਾਲ ਸਹੋਤਾ, ਦਲਵਿੰਦਰ ਸਿੰਘ ਕੁਲਾਰ, ਸੁਖਦੇਵ ਦੱਤ ਬਾਂਕਾ, ਤਰਸੇਮ ਪੀਟਰ, ਕੇਵਲ ਸਿੰਘ ਖੈਹਿਰਾ, ਸਤਨਾਮ ਸਿੰਘ, ਮਹਿੰਦਰਪਾਲ ਸਿੰਘ ਟੁਰਨਾ ਆਦਿ ਆਗੂਆਂ ਨੇ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜਲੰਧਰ ਛਾਉਣੀ ਦੇ ਜਵਾਹਰ ਗਾਰਡਨ 'ਚ ਸਾਲਾਨਾ ਫਲਾਵਰ ਸ਼ੋਅ ਅੱਜ ਅਗਲੀ ਖ਼ਬਰ 74ਵੀਂ ਆਲ ਇੰਡੀਆ ਪੁਲਿਸ ਅਥਲੈਟਿਕਸ ਕਲੱਸਟਰ ਚੈਂਪੀਅਨਸ਼ਿਪ ਜਲੰਧਰ ਵਿਖੇ ਅੱਜ ਤੋਂ
Ad Position 24