05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਦਾਦੀ-ਪੋਤੀ ਦੀ ਮੌਤ ਦੇ ਮਾਮਲੇ 'ਚ ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ, ਦੋਸ਼ੀ ਗਿ੍ਫਤਾਰ

Ad Position 21
repet_subhas-goyals [Copy P29]
ਅਜੀਤ ਡੈਸਕ 08-03-2026
ਜਲੰਧਰ, 7 ਮਾਰਚ (ਸ਼ੈਲੀ)-ਸ਼ੁੱਕਰਵਾਰ ਦੇਰ ਰਾਤ ਜਲੰਧਰ ਦੇ ਲੈਦਰ ਕੰਪਲੈਕਸ ਰੋਡ ਤੇ ਬਸਤੀ ਪੀਰ ਦਾਦ ਦੇ ਨੇੜੇ ਵਾਪਰੇ ਹਾਦਸੇ ਦੌਰਾਨ ਦੋਦੀ-ਪੋਤੀ ਦੀ ਮੌਤ ਦੇ ਮੌਤ ਸੰਬੰਧੀ ਥਾਣਾ ਬਸਤੀ ਬਾਵਾਖੇਲ ਦੀ ਪੁਲਿਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਦੱਸ ਦਈਆਂ ਕਿ ਸ਼ੁੱਕਰਵਾਰ ਦੇਰ ਰਾਤ ਬਸਤੀ ਪੀਰ ਦਾਦ ਨੇੜੇ ਇਕ ਤੇਜ਼ ਰਫਤਰ ਕਾਰ ਚਾਲਕ ਨੇ ਇਕ ਈ-ਰਿਕਸ਼ਾ ਨੂੰ ਸਾਹਮਣਿਓ ਹੀ ਟੱਕਰ ਮਾਰ ਦਿੱਤੀ, ਜਿਸ 'ਚ ਦਾਦੀ ਤੇ 10 ਸਾਲ ਦੀ ਪੋਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਇ ਰਿਕਸ਼ਾ ਚਾਲਕ ਬੁਰੀ ਤਰ੍ਹਾਂ ਜਖਮੀ ਹੋ ਗਿਆ | ਮਿ੍ਤਕਾਂ ਦੀ ਪਹਿਚਣ ਸ਼ੀਤਲ ਸ਼ਰਮਾ ਪਤਨੀ ਰਾਜ ਕੁਮਾਰ ਕੁਮਾਰ ਤੇ ਮਾਹੀ ਸ਼ਰਮਾ ਨਿਵਾਸੀ ਪਾਰਸ ਅਸਟੇਟ ਵਜੋਂ ਹੋਈ ਹੈ | ਕਾਰ ਚਾਲਕ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਕਾਰ ਨੂੰ ਤੇਜ਼ ਰਫਤਾਰ ਨਾਲ ਲੈ ਕੇ ਫਰਾਰ ਹੋਣ ਲੱਗਾ ਜਿਸ ਨੂੰ ਲੋਕਾਂ ਨੇ ਪਿੱਛਾ ਕਰਕੇ ਸ਼ੇਰ ਸਿੰਘ ਕਾਲੋਨੀ ਵਿਖੇ ਕਾਬੂ ਕੀਤਾ | ਇਸ ਦੌਰਾਨ ਉਸ ਦੀ ਕਾਰ ਦਾ ਟਾਇਰ ਫਟ ਗਿਆ ਤੇ ਕਾਰ ਸਿੱਧੇ ਇਕ ਕੰਧ 'ਚ ਜਾ ਵੱਜੀ ਅਤੇ ਕਾਰ ਦੇ ਏਅਰ ਬੈਗ ਵੀ ਖੁਲ੍ਹ ਗਏ ਤੇ ਲੋਕਾਂ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ | ਪੁਲਿਸ ਨੇ ਦੋਵੇਂ ਲਾਸ਼ਾਂ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਦੇ ਲਈ ਮੋਰਚਰੀ 'ਚ ਰਖਵਾਇਆ | ਓਧਰ ਸੂਚਨਾ ਮਿਲਦੇ ਹੀ ਦੇਰ ਰਾਤ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵੀ ਸਿਵਲ ਹਸਪਤਾਲ ਪਹੁੰਚੀ | ਮਾਮਲੇ ਸੰਬੰਧੀ ਏ. ਸੀ. ਪੀ. ਆਤਿਸ਼ ਭਾਟੀਆ ਨੇ ਦਸਿਆ ਕਿ ਦੇਰ ਰਾਤ ਪੀੜਤ ਸੌਰਵ ਸ਼ਰਮਾ ਪੁੱਤਰ ਰਾਜ ਕੁਮਾਰ ਨਿਵਾਸੀ ਪਾਰਸ ਅਸਟੇਟ ਦੇ ਬਿਆਨਾਂ ਦੇ ਆਧਾਰ 'ਤੇ ਗੁਰਸ਼ੇਰ ਸਿੰਘ ਪੁੱਤਰ ਪ੍ਰਭਜੋਤ ਸਿੰਘ ਨਿਵਾਸੀ ਬਸਤੀ ਬਾਵਾਖੇਲ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗਿ੍ਫਤਾਰ ਕਰ ਲਿਆ ਤੇ ਦੇਰ ਰਾਤ ਉਸ ਦਾ ਮੈਡੀਕਲ ਕਰਵਾਇਆ | ਉਨ੍ਹਾਂ ਦੱਸਿਆ ਕਿ ਕਾਰ ਵੀ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਈ ਹੈ ਅਤੇ ਇਸ ਸੰਬੰਧੀ ਬਣਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਦੀਆਂ ਵੱਖ-ਵੱਖ ਸ਼ਾਖਾਵਾਂ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਜਲੰਧਰ ਛਾਉਣੀ ਦੇ ਜਵਾਹਰ ਗਾਰਡਨ 'ਚ ਸਾਲਾਨਾ ਫਲਾਵਰ ਸ਼ੋਅ ਅੱਜ
Ad Position 24