01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਯੁੱਧ ਨਸ਼ਿਆਂ ਵਿਰੁੱਧ ਦੌੜਦਾ ਪੰਜਾਬ-2 ਤੇ 17ਵੀਂ ਸੀ. ਟੀ. ਹਾਫ਼ ਮੈਰਾਥਨ 'ਚ ਨਸ਼ਿਆਂ ਖ਼ਿਲਾਫ਼ ਦੌੜਿਆ ਜਲੰਧਰ <br/>

Ad Position 21
No active advertisement
ਦਰਸ਼ਕਾਂ ਦਾ ਠਾਠਾਂ ਮਾਰਦਾ ਇਕੱਠ |<br/> ਯੁੱਧ ਨਸ਼ਿਆਂ ਵਿਰੁੱਧ ਦੌੜਦਾ ਪੰਜਾਬ ਤੇ 17ਵੀਂ ਸੀ. ਟੀ. ਹਾਫ਼ ਮੈਰਾਥਨ ਨੂੰ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਡੀ. ਸੀ. ਜਲੰਧਰ ਡਾ. ਹਿਮਾਂਸ਼ੂ ਅਗਰਵਾਲ, ਚੇਅਰਮੈਨ ਚਰਨਜੀਤ ਸਿੰਘ ਚੰਨੀ, ਡਾ. ਮਨਬੀਰ ਸਿੰਘ, ਮੇਅਰ ਵਿਨੀਤ ਧੀਰ ਤੇ ਹੋਰ | (ਸੱਜੇ) ਮੈਰਾਥਨ ਦੌੜ ਦੇ ਜੇਤੂਆਂ ਦਾ ਸਨਮਾਨ ਕਰਦੇ ਹੋਏ ਡੀ. ਸੀ. ਜਲੰਧਰ ਡਾ. ਹਿਮਾਂਸ਼ੂ ਅਗਰਵਾਲ, ਚੇਅਰਮੈਨ ਚਰਨਜੀਤ ਸਿੰਘ ਚੰਨੀ, ਡਾ. ਮਨਬੀਰ ਸਿੰਘ, ਮੇਅਰ ਵਿਨੀਤ ਧੀਰ ਤੇ ਹੋਰ | ਤਸਵੀਰਾਂ : ਜੀ. ਪੀ. ਸਿੰਘ <br/> 09-03-2026

ਜਲੰਧਰ, 8 ਮਾਰਚ (ਡਾ.ਜਤਿੰਦਰ ਸਾਬੀ)-ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਪਹਿਲਕਦਮੀ ਤਹਿਤ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਵਿਸ਼ੇਸ਼ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੀ. ਟੀ. ਗਰੁੱਪ ਆਫ਼ ਦੇ ਸਹਿਯੋਗ ਨਾਲ 'ਦੌੜਦਾ ਪੰਜਾਬ-2 ਤੇ 17ਵੀਂ ਸੀਟੀ ਹਾਫ਼ ਮੈਰਾਥਨ ਕਰਵਾਈ ਗਈ | ਮੈਰਾਥਨ ਵਿਚ 7 ਹਜ਼ਾਰ ਤੋਂ ਵੱਧ ਭਾਗੀਦਾਰਾਂ ਨੇ ਸ਼ਿਰਕਤ ਕਰਦੇ ਹੋਏ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ | ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਜਿਨ੍ਹਾਂ ਨਾਲ ਮੇਅਰ ਵਿਨੀਤ ਧੀਰ, ਨਸ਼ਾ ਮੁਕਤੀ ਮੋਰਚਾ ਦੇ ਦੋਆਬਾ ਕੋਆਰਡੀਨੇਟਰ ਨਯਨ ਛਾਬੜਾ, ਰਾਜਵਿੰਦਰ ਕੌਰ ਥਿਆੜਾ, ਸੀ. ਟੀ. ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਤੇ ਹੋਰ ਸ਼ਖ਼ਸੀਅਤਾਂ ਵਲੋਂ ਹਾਫ਼ ਮੈਰਾਥਨ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ | ਡਾ. ਅਗਰਵਾਲ ਨੇ 'ਦੌੜਦਾ ਪੰਜਾਬ-2' ਹਾਫ਼ ਮੈਰਾਥਨ ਨੂੰ ਸਫਲ ਬਣਾਉਣ ਲਈ ਯੋਗਦਾਨ ਪਾਉਣ ਦਾ ਸਫਲ ਉਪਰਾਲਾ ਦੱਸਿਆ ਤੇ ਮੇਅਰ ਵਿਨੀਤ ਧੀਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਲੋਕਾਂ ਵਿਚ ਨਸ਼ਿਆਂ ਖ਼ਿਲਾਫ਼ ਚੇਤਨਾ ਪੈਦਾ ਹੋਈ ਹੈ | ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਸ਼ਿਆਂ ਨੂੰ ਖ਼ਤਮ ਕਰਨ ਲਈ ਜ਼ਮੀਨੀ ਪੱਧਰ 'ਤੇ ਕੰਮ ਰਹੀ ਹੈ | ਸੀ. ਟੀ. ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਰਾਥਨ ਸਿਰਫ਼ ਇਕ ਖੇਡ ਸਮਾਗਮ ਨਹੀਂ ਹੈ ਸਗੋਂ ਇਕ ਸਮਾਜਿਕ ਲਹਿਰ ਹੈ, ਜੋ ਜਾਗਰੂਕਤਾ, ਏਕਤਾ ਤੇ ਇਕ ਸਿਹਤਮੰਦ ਪੰਜਾਬ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀ ਹੈ | ਇਸ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ ਤੇ ਗਗਨ ਕੋਕਰੀ ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ | ਅਖੀਰ ਵਿਚ ਵੱਖ-ਵੱਖ ਮੈਰਾਥਨ ਕੈਟਾਗਰੀਆਂ 'ਚ ਜੇਤੂ ਰਹੇ ਭਾਗੀਦਾਰਾਂ ਨੂੰ ਨਕਦ ਰਾਸ਼ੀ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਤੇ 21.1 ਕਿੱਲੋਮੀਟਰ (ਮਹਿਲਾ) ਸ਼੍ਰੇਣੀ ਵਿਚ ਤਸੇਹੇ ਡੇਸਾਲੇਗਨ ਨੇ ਪਹਿਲਾ, ਟਿਗਿਸਟ ਡਿਬਾਬਾ ਨੇ ਦੂਜਾ ਤੇ ਸੇਨਾਜੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ | 21.1 ਕਿੱਲੋਮੀਟਰ (ਪੁਰਸ਼) ਸ਼੍ਰੇਣੀ ਵਿਚ ਫਿਰੋਮਸਾ ਅਰਾਰਸਾ ਨੇ ਪਹਿਲਾ, ਰੋਹਿਤ ਦਹੀਆ ਦੂਜੇ ਜਦਕਿ ਮਾਮੋ ਗਿਜ਼ਾਊ ਅਬੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ | 5 ਕਿੱਲੋਮੀਟਰ ਵੈਟਰਨਜ਼ ਸ਼੍ਰੇਣੀ (ਮਹਿਲਾ) ਵਿਚ ਸੁਮੀਨਾ ਨੇ ਪਹਿਲਾ, ਕਮਲਜੀਤ ਕੌਰ ਨੇ ਦੂਜਾ ਅਤੇ ਨਰਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪੁਰਸ਼ ਵੈਟਰਨਜ਼ ਸ਼੍ਰੇਣੀ ਵਿਚ ਸਰਬ ਰਾਜ ਕੁਮਾਰ ਨੇ ਪਹਿਲਾ, ਸੁਨੀਲ ਸ਼ਰਮਾ ਨੇ ਦੂਜਾ ਅਤੇ ਕੁਲਵੰਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | 5 ਕਿੱਲੋਮੀਟਰ ਓਪਨ ਕੈਟਾਗਰੀ (ਮਹਿਲਾ) ਵਿਚ ਅਬੇਰੂ ਗੇਮੇਚੂ ਨੇ ਪਹਿਲਾ, ਅਰਪਿਤਾ ਨੇ ਦੂਜਾ ਅਤੇ ਹਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜਦਕਿ ਪੁਰਸ਼ ਓਪਨ ਸ਼੍ਰੇਣੀ ਵਿਚ ਪਹਿਲਾ ਸਥਾਨ 14:40 ਸਮੇਂ ਵਿਚ ਦੌੜ ਪੂਰੀ ਕਰਕੇ ਹਾਸਿਲ ਕੀਤਾ | ਰਵੀ ਨੇ 14:45 ਦੇ ਸਮੇਂ ਨਾਲ ਦੂਜਾ ਸਥਾਨ ਤੇ ਵਾਸ਼ੇ ਤੇਬੇਜੇ ਕਿਨੇਟੋ ਨੇ 16:59 ਸਮੇਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਮਹਿਲਾਵਾਂ ਦਾ ਵੀ ਸਨਮਾਨ ਕੀਤਾ, ਜਿਨ੍ਹਾਂ ਵਿਚ ਯੂਨੀਕ ਹੋਮਜ਼ ਐਨ. ਜੀ. ਓ. ਦੀ ਸੰਸਥਾਪਕ ਪਦਮਸ੍ਰੀ ਬੀਬੀ ਪ੍ਰਕਾਸ਼ ਕੌਰ, ਜਲੰਧਰ ਤੋਂ ਗਾਇਨੀਕੋਲੋਜਿਸਟ ਡਾ. ਸੁਸ਼ਮਾ ਚਾਵਲਾ, 'ਵੈਲਡਰ ਗਰਲ' ਵਜੋਂ ਪ੍ਰਸਿੱਧ ਹਰਪਾਲ ਕੌਰ ਧੰਜਲ, ਵਧੀਕ ਡਿਪਟੀ ਕਮਿਸ਼ਨਰ ਦਿਵਿਆ ਪੀ, ਰਾਸ਼ਟਰੀ ਅਥਲੀਟ ਟਵਿੰਕਲ ਚੌਧਰੀ ਤੇ ਗੁੱਗ ਕੌਰ, ਸੋਚ-ਓਟਿਜ਼ਮ ਸੁਸਾਇਟੀ ਤੋਂ ਅੰਜਲੀ ਦਾਦਾ ਅਤੇ ਦਿ ਆਰਚ ਦੇ ਸਹਿ-ਸੰਸਥਾਪਕ ਮਨਮੀਤ ਅਰੋੜਾ ਸ਼ਾਮਿਲ ਹਨ | ਇਸ ਤੋਂ ਇਲਾਵਾ ਹਾਫ਼ ਮੈਰਾਥਨ ਨੂੰ ਸਫਲ ਬਣਾਉਣ ਵਿਚ ਵਿਸ਼ੇਸ਼ ਸਹਿਯੋਗ ਦੇਣ ਲਈ ਜਲੰਧਰ ਪ੍ਰੀਮੀਅਰ ਲੀਗ, ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਵੀ ਸਨਮਾਨਿਤ ਕੀਤਾ | ਯੂਨੀਕ ਹੋਮ ਆਖ਼ਰੀ ਉਮੀਦ, ਅਪਾਹਜ ਆਸ਼ਰਮ ਸਮੇਤ ਕਈ ਗੈਰ-ਸਰਕਾਰੀ ਸੰਗਠਨਾਂ ਦਾ ਵੀ ਸਨਮਾਨ ਕੀਤਾ | ਜ਼ਿਕਰਯੋਗ ਹੈ ਕਿ 'ਦੌੜਦਾ ਪੰਜਾਬ-2 ਤੇ 17ਵੀਂ ਸੀ. ਟੀ. ਹਾਫ਼ ਮੈਰਾਥਨ ਦਾ ਉਸਤਾਦ ਪੂਰਨ ਸ਼ਾਹ ਕੋਟਲੀ ਤੇ ਵਿਸ਼ਵ ਪ੍ਰਸਿੱਧ ਦੌੜਾਕ ਸ. ਫੌਜਾ ਸਿੰਘ ਦੀ ਯਾਦ ਨੂੰ ਸਮਰਪਿਤ ਸੀ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਦਿਵਿਆ ਪੀ., ਏ. ਡੀ. ਸੀ. ਪੀ. ਸੁਖਵਿੰਦਰ ਸਿੰਘ, ਸਹਾਇਕ ਕਮਿਸ਼ਨਰ ਮੁਕਿਲਨ ਆਰ, ਐਸ. ਡੀ. ਐਮ. ਨਵਦੀਪ ਸਿੰਘ ਅਤੇ ਲਾਲ ਵਿਸ਼ਵਾਸ਼ ਬੈਂਸ, ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ, ਕੋ-ਚੇਅਰਪਰਸਨ ਪਰਮਿੰਦਰ ਕੌਰ ਚੰਨੀ, ਜੁਆਇੰਟ ਮੈਨੇਜਿੰਗ ਡਾਇਰੈਕਟਰ ਤਾਨਿਕਾ ਚੰਨੀ, ਐਡਵੋਕੇਟ ਮਨਜਿੰਦਰ ਸਿੰਘ ਚੰਨੀ, ਕੈਂਪਸ ਡਾਇਰੈਕਟਰ ਡਾ. ਸ਼ਿਵ ਕੁਮਾਰ, ਡੀਨ ਸਟੂਡੈਂਟ ਵੈੱਲਫੇਅਰ ਡਾ. ਅਰਜਨ ਸਿੰਘ ਤੇ ਖੇਡ ਵਿਭਾਗ ਦੇ ਇੰਚਾਰਜ ਸਤਪਾਲ ਸਮੇਤ ਫੈਕਲਟੀ ਮੈਂਬਰ, ਪ੍ਰਸਿੱਧ ਮੈਰਾਥਨ ਦੌੜਾਕ ਫੌਜਾ ਸਿੰਘ ਦੇ ਪਰਿਵਾਰਕ ਮੈਂਬਰ ਤੇ ਵੱਡੀ ਗਿਣਤੀ ਭਾਗੀਦਾਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅਦਾਰਾ ਸ਼ਬਦ ਜੋਤ ਨੇ ਕਵਿਤਾ ਕੁੰਭ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਵਿਸ਼ੇਸ ਗੁਰਮਤਿ ਸਮਾਗਮ ਅੱਜ
Ad Position 24