ਜਲੰਧਰ, 8 ਮਾਰਚ (ਡਾ. ਜਤਿੰਦਰ ਸਾਬੀ)-74ਵਾਂ ਆਲ ਇੰਡੀਆ ਪੁਲਿਸ ਅਥਲੈਟਿਕਸ ਕਲੱਸਟਰ 2025-26 ਚੈਂਪੀਅਨਸ਼ਿਪ ਜੋ 7 ਤੋਂ 12 ਮਾਰਚ ਤੱਕ ਸਟੇਟ ਆਰਮਡ ਪੁਲਿਸ ਹੈੱਡਕੁਆਰਟਰ ਜਲੰਧਰ ਵਿਖੇ ਕਰਵਾਈ ਜਾ ਰਹੀ | ਚੈਂਪੀਅਨਸ਼ਿਪ ਦਾ ਉਦਘਾਟਨ ਮੁੱਖ ਮਹਿਮਾਨ ਵਧੀਕ ਡੀ. ਜੀ. ਪੀ. ਸਟੇਟ ਆਰਮਡ ਪੁਲਿਸ ਜਲੰਧਰ ਐਮ. ਐਫ. ਫਾਰੂਕੀ ਨੇ ਕੀਤਾ | ਇਸ ਮੌਕੇ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ ਤੇ ਕੌਮਾਂਤਰੀ ਅਥਲੀਟ ਏ. ਐਸ. ਆਈ. ਜਸਪਿੰਦਰ ਸਿੰਘ ਨੇ ਖੇਡਾਂ ਨੂੰ ਸੱਚੀ ਸੁੱਚੀ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ | ਇਸ ਮੌਕੇ ਮੁੱਖ ਮਹਿਮਾਨ ਨੇ ਖੇਡਾਂ 'ਚ ਹਿੱਸਾ ਲੈਣ ਆਏ ਸਾਰੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਖੇਡ ਭਾਵਨਾ ਨੇ ਖੇਡਾਂ 'ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਇੰਦਰਬੀਰ ਸਿੰਘ ਆਈ. ਪੀ. ਐਸ. ਡੀ. ਆਈ. ਜੀ. ਪੁਲਿਸ ਪ੍ਰਸ਼ਾਸਨ ਤੇ ਪ੍ਰਬੰਧਕੀ ਸਕੱਤਰ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਖੇਡ ਮੇਲੇ 'ਚ ਅਥਲੈਟਿਕਸ ਤੇ ਸਾਈਕਲਿੰਗ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ | ਚੈਂਪੀਅਨਸ਼ਿਪ 29 ਵੱਖ-ਵੱਖ ਰਾਜਾਂ ਤੇ ਕੇਂਦਰੀ ਪੁਲਿਸ ਬਲਾਂ ਦੇ 1200 ਤੋਂ ਵੱਧ ਅਥਲੀਟ ਹਿੱਸਾ ਲੈ ਰਹੇ ਹਨ | ਅਥਲੈਟਿਕਸ ਦੇ ਮੁਕਾਬਲੇ ਸਪੋਰਟਸ ਕਾਲਜ ਜਲੰਧਰ ਦੇ ਸਿੰਥਟੈਕਿਸ ਟਰੈਕ ਵਿਖੇ ਕਰਵਾਏ ਜਾਣਗੇ ਤੇ ਇਸ ਤੋਂ ਇਲਾਵਾ ਸਾਈਕਲਿੰਗ ਤੇ 20 ਕਿੱਲੋਮੀਟਰ ਪੈਦਲ ਚਾਲ ਤੇ 42 ਕਿੱਲੋਮੀਟਰ ਮੈਰਾਥਨ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ | ਇਸ ਮੌਕੇ ਗੁਰਜਤਿੰਦਰ ਸਿੰਘ ਔਲਖ ਕਮਾਡੈਂਟ ਕਮ ਸਪੋਰਟਸ ਸਕੱਤਰ ਸਪੋਰਟਸ, ਸਤਿਬੀਰ ਸਿੰਘ ਅਟਵਾਲ, ਰਾਜ ਕੁਮਾਰ ਕਮਾਡੈਂਟ, ਆਸ਼ੂ ਸ਼ਾਕਸ਼ੀ ਸਪੋਰਟਸ ਅਫ਼ਸਰ, ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਮਨਦੀਪ ਸਿੰਘ ਕਮਾਡੈਂਟ, ਦੇਵੀ ਲਾਲ ਅਬਜ਼ਰਵਰ ਭਾਰਤੀ ਪੁਲਿਸ ਕੰਟਰੋਲ ਬੋਰਡ. ਦਵਿੰਦਰ ਸਿੰਘ ਡੀ. ਐਸ. ਪੀ., ਮੁਨੀਸ਼ ਕੁਮਾਰ ਡੀ. ਐਸ. ਪੀ., ਗੁਰਕਿਰਪਾਲ ਸਿੰਘ ਡੀ. ਐਸ. ਪੀ. ਸਪੋਰਟਸ, ਦਵਿੰਦਰ ਯਾਦਵ ਡੀ. ਐਸ. ਪੀ. ਸਪੋਰਟਸ ਹਾਜ਼ਰ ਸਨ | ਖੇਡ ਨਤੀਜਿਆਂ ਦੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕੀ ਸਕੱਤਰ ਇੰਦਰਬੀਰ ਸਿੰਘ ਆਈ. ਪੀ. ਐਸ. ਨੇ ਦੱਸਿਆ ਕਿ ਮਰਦਾਂ ਦੇ 10 ਹਜ਼ਾਰ ਮੀਟਰ ਦੌੜ 'ਚੋਂ ਵਿਸ਼ਾਲ ਯਾਦਵ ਯੂ. ਪੀ. ਨੇ ਪਹਿਲਾ ਤੇ ਰਿਸ਼ੀਪਾਲ ਸਿੰਘ ਯੂ. ਪੀ. ਨੇ ਦੂਜਾ ਤੇ ਕੈਲਾਸ਼ ਚੌਧਰੀ ਆਸਾਮ ਰਾਈਫ਼ਲ ਨੇ ਤੀਜਾ ਸਥਾਨ ਹਾਸਿਲ ਕੀਤਾ | ਮਰਦਾਂ ਦੇ ਉੱਚੀ ਛਾਲ ਦੇ ਮੁਕਾਬਲੇ 'ਚੋਂ ਗੁਰਜੀਤ ਸਿੰਘ ਸੀ. ਆਈ. ਐਸ. ਐਫ. ਨੇ ਪਹਿਲਾ, ਮੰਨੰੂ ਫਰਾਂਸਿਸ ਕੇਰਲਾ ਨੇ ਦੂਜਾ ਤੇ ਕੁਮਾਰ ਸੰਗੂੜੀ ਯੂ. ਪੀ. ਨੇ ਤੀਜਾ ਸਥਾਨ ਹਾਸਿਲ ਕੀਤਾ | ਔਰਤਾਂ ਦੀ 10 ਹਜ਼ਾਰ ਮੀਟਰ ਦੌੜ 'ਚੋਂ ਉਜਾਲਾ ਯੂ. ਪੀ. ਨੇ ਪਹਿਲਾ, ਸ਼ਸ਼ੀਲਤਾ ਕੁਮਾਰੀ ਯੂ. ਪੀ. ਨੇ ਦੂਜਾ ਤੇ ਮਮਤਾ ਰਾਜਬਰ ਯੂ. ਪੀ. ਨੇ ਤੀਜਾ ਸਥਾਨ ਹਾਸਿਲ ਕੀਤਾ | ਔਰਤਾਂ ਦੇ ਪੋਲ ਵਾਲਟ ਦੇ ਮੁਕਾਬਲੇ 'ਚੋਂ ਬਬੀਤਾ ਪਟੇਲ ਸੀ. ਆਈ. ਐਸ. ਐਫ. ਨੇ ਪਹਿਲਾ, ਅਰਚਨਾ ਸਿੰਘ ਸੀ. ਆਈ. ਐਸ. ਐਫ. ਨੇ ਦੂਜਾ ਤੇ ਰੇਸ਼ਮਾ ਰਵਾਧਰਨ ਕੇਰਲਾ ਨੇ ਤੀਜਾ ਸਥਾਨ ਹਾਸਿਲ ਕੀਤਾ |