ਜਲੰਧਰ, 10 ਮਾਰਚ (ਜਸਪਾਲ ਸਿੰਘ)-ਦਾਇਆਨੰਦ ਆਯੁਰਵੈਦਿਕ ਕਾਲਜ 'ਚ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਵਜ਼ੀਫਾ ਵੰਡ ਸਮਾਗਮ ਕਰਵਾਇਆ | ਇਸ ਮੌਕੇ ਸੌਮਿਆ ਫਾਊਾਡੇਸ਼ਨ ਦੇ ਸੰਸਥਾਪਕ ਡਾ. ਐਮ. ਐਲ. ਗੁਪਤਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਜਦਕਿ ਫਾਊਾਡੇਸ਼ਨ ਦੀ ਉਪ ਪ੍ਰਧਾਨ ਸ੍ਰੀਮਤੀ ਉਰਮਿਲ ਗੁਪਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਪਿ੍ੰਸੀਪਲ ਡਾ. ਚੰਦਰ ਸ਼ੇਖਰ ਸ਼ਰਮਾ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਨ ਵਿਚ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਕਾਲਰਸ਼ਿਪ ਵਿਦਿਆਰਥੀਆਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਅਤੇ ਸਿੱਖਿਆ ਵਿਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕਰਦੀ ਹੈ | ਮੁੱਖ ਮਹਿਮਾਨ ਡਾ. ਐਮ. ਐਲ. ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਸਖ਼ਤ ਮਿਹਨਤ, ਅਨੁਸ਼ਾਸਨ ਤੇ ਸਮਰਪਣ ਦੁਆਰਾ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ | ਸ੍ਰੀਮਤੀ ਉਰਮਿਲ ਗੁਪਤਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਦੇ ਉੁੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਬੀ. ਏ. ਐਮ. ਐਸ. ਪਹਿਲੇ, ਦੂਜੇ ਤੇ ਤੀਜੇ ਪ੍ਰੋਫੈਸ਼ਨਲ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ | ਪਹਿਲੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 5,100 ਰੁਪਏ, ਦੂਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 3,100 ਰੁਪਏ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 2,100 ਰੁਪਏ ਪ੍ਰਾਪਤ ਹੋਏ | ਪ੍ਰਤਿਭਾ ਵਿਕਾਸ ਸਨਮਾਨ ਡਾ. ਸੁਦਰਸ਼ਨ ਕੁਮਾਰ ਗੁਪਤਾ ਓਰੇਸ਼ਨ ਐਵਾਰਡ ਦੇ ਨਾਂਅ ਨਾਲ ਪ੍ਰਦਾਨ ਕੀਤੇ ਗਏ | ਡਾ. ਐਮ. ਐਲ. ਗੁਪਤਾ ਓਰੇਸ਼ਨ ਐਵਾਰਡ, ਜਿਸ 'ਚ 11 ਹਜ਼ਾਰ ਰੁਪਏ ਨਕਦ ਸ਼ਾਮਿਲ ਹਨ, ਬੀ. ਏ. ਐਮ. ਐਸ. ਦਾ ਅੰਤਿਮ ਸਾਲ ਪੂਰਾ ਕਰਨ ਵਾਲੀ ਡਾ. ਨਵਿਆ ਫਰਾਂਸਿਸ ਨੂੰ ਦਿੱਤਾ ਗਿਆ | ਨਾਲ ਹੀ ਇਕ ਲੋੜਵੰਦ ਵਿਦਿਆਰਥੀ ਦੀ ਸਿੱਖਿਆ ਲਈ ਵੀ 10,000 ਦਾ ਨਕਦ ਇਨਾਮ ਦਿੱਤਾ ਗਿਆ | ਇਸ ਮੌਕੇ ਡਾ. ਪ੍ਰਵੀਨ ਕੁਮਾਰ, ਡਾ. ਅੰਮਿ੍ਤਾ, ਡਾ. ਰੀਤਾ ਉਪਾਧਿਆਏ, ਡਾ. ਵਿਭੂ ਖੰਨਾ ਤੇ ਕ੍ਰਿਆ ਸ਼ਰੀਰਾ ਆਦਿ ਵੀ ਮੌਜੂਦ ਸਨ |