16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਡੇਢ ਮਹੀਨੇ 'ਚ ਨਗਰ ਨਿਗਮ ਬਣਾਏਗਾ 100 ਨਵੀਆਂ ਸੜਕਾਂ <br/>

Ad Position 21
No active advertisement
ਅਜੀਤ ਡੈਸਕ 11-03-2026
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਨਗਰ ਨਿਗਮ ਵਲੋਂ ਸ਼ਹਿਰ ਦੀ ਕਰੀਬ ਸਾਰੀਆਂ ਖ਼ਰਾਬ ਸੜਕਾਂ ਨੂੰ ਬਣਾਏ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ | ਨਿਗਮ ਵਲੋਂ ਡੇਢ ਮਹੀਨੇ ਵਿਚ ਹੀ 100 ਦੇ ਕਰੀਬ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਹਾਲਤ ਕਾਫੀ ਜ਼ਿਆਦਾ ਖ਼ਰਾਬ ਹੈ | ਇਨ੍ਹਾਂ 'ਚ ਕੰਕਰੀਟ ਦੀਆਂ ਸੜਕਾਂ ਬਣਾਉਣ ਤੋਂ ਇਲਾਵਾ ਲੁੱਕ ਬਜਰੀ, ਇੰਟਰਲਾਕ ਟਾਈਲਾਂ ਦੀਆਂ ਸੜਕਾਂ ਬਣਾਈਆਂ ਜਾਣੀਆਂ ਹਨ | ਮੇਅਰ ਵਨੀਤ ਧੀਰ ਨੇ ਕੁੱਝ ਦਿਨ ਪਹਿਲਾਂ ਵੀ ਬੀ. ਐਂਡ ਆਰ. ਵਿਭਾਗ ਦੇ ਅਧਿਕਾਰੀਆਂ ਨਾਲ ਸੜਕਾਂ ਬਣਾਉਣ ਬਾਰੇ ਮੀਟਿੰਗ ਕੀਤੀ ਸੀ ਕਿ ਸਾਰੀਆਂ ਸੜਕਾਂ ਇਕ ਜਾਂ ਡੇਢ ਮਹੀਨੇ 'ਚ ਬਣ ਜਾਣੀਆਂ ਚਾਹੀਦੀਆਂ ਹਨ | ਦੱਸਿਆ ਜਾਂਦਾ ਹੈ ਕਿ ਨਿਗਮ ਵਲੋਂ ਠੇਕੇਦਾਰਾਂ ਨੂੰ ਸਮੇਂ ਸਿਰ ਸਾਰੀਆਂ ਸੜਕਾਂ ਬਣਾਏ ਜਾਣ ਦੀ ਹਦਾਇਤ ਕੀਤੀ ਗਈ ਹੈ ਕਿ ਜੇਕਰ ਕਿਸੇ ਨੇ ਸੜਕਾਂ ਦਾ ਕੰਮ ਸਮੇਂ ਸਿਰ ਸ਼ੁਰੂ ਨਾ ਕੀਤਾ ਤਾਂ ਉਨ੍ਹਾਂ ਦਾ ਠੇਕਾ ਰੱਦ ਕੀਤਾ ਜਾਵੇਗਾ | ਇਹ ਸੜਕ ਚਾਰੇ ਹਲਕਿਆਂ 'ਚ ਬਣਾਈਆਂ ਜਾਣਗੀਆਂ ਜਿਨ੍ਹਾਂ 'ਚ ਉੱਤਰੀ ਹਲਕੇ ਵਿਚ ਸ਼ਿਵ ਨਗਰ, ਗਦਈਪੁਰ ਰੋਡ, ਵਿਵੇਕ ਨਗਰ, ਕਬੀਰ ਨਗਰ, ਸੁਭਾਸ਼ ਨਗਰ, ਕਿਲ੍ਹਾ ਮੁਹੱਲਾ, ਭਗਵਾਨ ਵਾਲਮੀਕਿ ਗੇਟ, ਜਗਤਪੁਰਾ, ਨਹਿਰੀ ਪਾਣੀ ਪ੍ਰਾਜੈਕਟ ਦੇ ਤਹਿਤ ਤੋੜੀਆਂ ਸਾਰੀਆਂ ਸੜਕਾਂ, ਰੋਜ਼ ਪਾਰਕ, ਫੋਕਲ ਪੁਆਇੰਟ ਐਕਸਟੈਨਸ਼ਨ, ਪਿੰਡ ਜਿੰਦਾਂ, ਬਾਬਾ ਮੋਹਨ ਦਾਸ ਨਗਰ, ਗਾਂਧੀ ਕੈਂਪ ਮੇਨ ਰੋਡ, ਗਲੋਬ ਕਾਲੋਨੀ, ਰਾਮ ਨਗਰ, ਮਹਿੰਦਰੂ ਮੁਹੱਲਾ, ਸੋਢਲ ਨਗਰ, ਰਾਮ ਨਗਰ ਫਾਟਕ ਤੋਂ ਗਾਜੀਗੁੱਲਾ ਅਤੇ ਵਾਰਡ 1, 2, 3, 4, 7, 8, 10, 12, 21, 22, 30, 65, 66, 67 ਤੇ ਕੈਂਟ ਹਲਕੇ 'ਚ ਵਾਰਡ ਨੰਬਰ 13, 15, 16, 17, 32, 33 ਤੋਂ 37, ਸੁਦਾਮਾ ਵਿਹਾਰ, ਗਿੱਲ ਕਾਲੋਨੀ, ਮਾਡਲ ਟਾਊਨ, ਗੁਰਜੀਤ ਨਗਰ, ਕੂਲ੍ਹ ਰੋਡ, ਵੈਸਟ ਹਲਕੇ 'ਚ ਕਾਂਸ਼ੀ ਨਗਰ, ਜੇ. ਪੀ. ਨਗਰ, ਹਰਬੰਸ ਨਗਰ, ਨਿਊ ਹਰਬੰਸ ਨਗਰ, ਬਸਤੀ ਪੀਰ ਦਾਦ, ਬਸਤੀ ਬਾਵਾ ਖੇਲ੍ਹ, ਬਸਤੀ ਸ਼ੇਖ਼, ਬਸਤੀ ਮਿੱਠੂ, ਕੋਟ ਸਦੀਕ, ਤਿਲਕ ਨਗਰ, ਉੱਤਮ ਸਿੰਘ ਨਗਰ, ਵਾਰਡ ਨੰਬਰ 40, 51, 57, 60 ਤੇ ਕਨਾਲ ਰੋਡ- ਗੰਦਾ ਨਾਲਾ, ਸ੍ਰੀ ਗੁਰੂ ਰਵਿਦਾਸ ਧਾਮ ਤੇ ਹੋਰ | ਕੇਂਦਰੀ ਹਲਕੇ 'ਚ ਵਾਰਡ ਨੰਬਰ 5, 8, 9, 10, 12, 21, 22, 30, 65, 66, 67 ਦੀਆਂ ਸੜਕਾਂ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਮੇਅਰ ਦੇ ਦਖ਼ਲ ਨਾਲ ਜਲੰਧਰ ਤੋਂ ਲੰਘਦੇ ਹਾਈਵੇ ਦੀ ਸਰਵਿਸ ਲੇਨ ਦੀ ਮੁਰੰਮਤ ਸ਼ੁਰੂ <br/> ਅਗਲੀ ਖ਼ਬਰ ਦਇਆਨੰਦ ਆਯੁਰਵੈਦਿਕ ਕਾਲਜ 'ਚ ਵਜ਼ੀਫਾ ਵੰਡ ਸਮਾਗਮ <br/>
Ad Position 24