ਮਕਸੂਦਾਂ, 1 ਅਪ੍ਰੈਲ (ਸÏਰਵ ਮਹਿਤਾ)- ਨਿਊ ਸੰਤੋਖਪੁਰਾ ਇਲਾਕੇ 'ਚ ਇਕ ਪ੍ਰੇਮਿਕਾ ਅਤੇ ਉਸ ਦੇ ਪਰਿਵਾਰ ਵਲੋਂ ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਤੰਗ ਆ ਕੇ 22 ਸਾਲਾ ਨÏਜਵਾਨ ਨੇ ਆਪਣੇ ਘਰ ਅੰਦਰ ਫਾਹਾ ਲਗਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ¢ ਪੁਲਿਸ ਵਲੋਂ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ¢ ਮਿ੍ਤਕ ਦੀ ਪਹਿਚਾਣ ਕਰਨ ਕਲਿਆਣ ਵਜੋਂ ਹੋਈ ਹੈ, ਜੋ ਇਕ ਵਾਈਫਾਈ ਇੰਸਟਾਲੇਸ਼ਨ ਕੰਪਨੀ 'ਚ ਕੰਮ ਕਰਦਾ ਸੀ ¢ ਮਿਲੀ ਜਾਣਕਾਰੀ ਮੁਤਾਬਕ ਕਰਨ ਦੀ ਦੋਸਤੀ ਗੁਰੂ ਨਾਨਕ ਨਗਰ ਦੀ ਰਹਿਣ ਵਾਲੀ ਇਕ ਲੜਕੀ ਨਾਲ ਸੀ ¢ ਦੋਹਾਂ ਵਿਚਕਾਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ¢ ਦੱਸਿਆ ਜਾਂਦਾ ਹੈ ਕਿ ਲੜਕੀ ਵਲੋਂ ਕਰਨ ਨੂੰ ਕੁੱਲ 67 ਹਜ਼ਾਰ ਰੁਪਏ ਦਿੱਤੇ ਗਏ ਸਨ, ਜਿਸ 'ਚੋਂ ਕਰਨ ਵਲੋਂ ਕੁਝ ਰਕਮ ਵਾਪਸ ਕਰ ਦਿੱਤੀ ਗਈ ਸੀ, ਜਦਕਿ ਬਾਕੀ ਰਕਮ ਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ ਸੀ¢ ਪਰਿਵਾਰਕ ਮੈਂਬਰਾਂ ਦੇ ਦੋਸ਼ ਹਨ ਕਿ ਲੜਕੀ, ਉਸਦੀ ਮਾਂ ਅਤੇ ਚਚੇਰੇ ਭਰਾ ਵਲੋਂ ਕਰਨ ਨੂੰ ਲਗਾਤਾਰ ਫੋਨ ਕਰਕੇ ਧਮਕਾਇਆ ਜਾ ਰਿਹਾ ਸੀ ¢ ਇੱਥੋਂ ਤੱਕ ਕਿ ਥਾਣੇ 'ਚ ਸ਼ਿਕਾਇਤ ਦੇ ਕੇ ਪੁਲਿਸ ਰਾਹੀਂ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ¢ ਇਸ ਮਨੋਵਿਗਿਆਨਿਕ ਦਬਾਅ ਕਾਰਨ ਕਰਨ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ ¢ ਘਟਨਾ ਵਾਲੇ ਦਿਨ ਕਰਨ ਦੁਪਹਿਰੇ ਕੰਮ ਤੋਂ ਘਰ ਵਾਪਸ ਆ ਗਿਆ ¢ ਸ਼ਾਮ ਸਮੇਂ ਜਦੋਂ ਉਸਦੀ ਭੈਣ ਨੇ ਉਸ ਨੂੰ ਬੁਲਾਉਣ ਲਈ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਜਵਾਬ ਨਾ ਮਿਲਿਆ ¢ ਦਰਵਾਜ਼ਾ ਧੱਕਾ ਮਾਰ ਕੇ ਖੋਲਿ੍ਹਆ ਗਿਆ ਤਾਂ ਕਰਨ ਦੀ ਲਾਸ਼ ਫਾਹੇ ਨਾਲ ਲਟਕਦੀ ਦੇਖੀ ਗਈ ¢ ਤੁਰੰਤ ਗੁਆਂਡੀਆਂ ਦੀ ਮਦਦ ਨਾਲ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ ¢ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਮÏਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤਾ ¢ ਅਗਲੇ ਦਿਨ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ¢ ਾਣਾ ਡਿਵੀਜ਼ਨ ਨੰਬਰ- ਦੇ ਮੁਖੀ ਸਾਹਿਲ ਚÏਧਰੀ ਮੁਤਾਬਕ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਪ੍ਰੇਮਿਕਾ, ਉਸਦੀ ਮਾਂ ਅਤੇ ਚਚੇਰੇ ਭਰਾ ਖ਼ਿਲਾਫ਼ ਆਤਮਹੱਤਿਆ ਲਈ ਉਕਸਾਉਣ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ |