14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਆਦਮਪੁਰ ਨਗਰ ਕੌਂਸਲ ਦੀ ਨਵੀਂ ਵਾਰਡਬੰਦੀ 'ਚ ਉਲਝੇ ਕੌਂਸਲਰ ਅਤੇ ਆਦਮਪੁਰ ਵਾਸੀ

Ad Position 21
No active advertisement
ਅਜੀਤ ਡੈਸਕ 02-04-2026
ਆਦਮਪੁਰ, 1 ਅਪ੍ਰੈਲ (ਰਮਨ ਦਵੇਸਰ) ਆਦਮਪੁਰ ਨਗਰ ਕੌਂਸਲ ਦੀ ਨਵੀਂ ਵਾਰਡਬੰਦੀ ਨੂੰ ਲੈਕੇ ਸ਼ਹਿਰ ਵਿੱਚ ਚਰਚਾ ਸ਼ੁਰੂ ਹੋ ਗਈ ਹੈ |ਅਤੇ ਆਉਣ ਵਾਲੇ ਨਗਰ ਕੌਂਸਲ ਚੋਣਾਂ ਵਿੱਚ ਕਾੌਸਲਰ ਬਣਨ ਦੇ ਚਾਹਵਾਨ ਨੇ ਵੀ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ | ਪਰ ਇਸ ਨਵੀਂ ਵਾਰਡਬੰਦੀ ਨਾਲ ਜਿੱਥੇ ਸ਼ਹਿਰ ਦੇ ਲੋਕਾਂ ਨੂੰ ਇਸ ਨਵੀਂ ਵਾਰਡਬੰਦੀ ਦੀ ਸਮਝ ਨਹੀਂ ਆ ਰਹੀ ਹੈ ਉਥੇ ਹੀ ਚੋਣ ਲੜਨ ਤਿਆਰੀ ਕਰ ਰਹੇ ਵੀ ਆਪਣੇ ਵਾਰਡ ਦੀ ਚੋਣ ਨਹੀਂ ਕਰ ਪਾ ਰਹੇ ਹਨ | ਜੋ ਨਵੀਂ ਵਾਰਡਬੰਦੀ ਬਣਾਈ ਗਈ ਹੈ ਉਸ ਵਿੱਚ ਕਾਫੀ ਇਲਾਕੇ ਬਦਲੇ ਗਏ ਹਨ | ਜਿਸ ਕਾਰਨ ਨਵੀਂ ਵਾਰਡਬੰਦੀ ਆਦਮਪੁਰ ਵਾਸੀਆਂ ਲਈ ਇੱਕ ਬੁਝਾਰਤ ਬਣ ਕੇ ਰਹਿ ਗਈ ਹੈ | ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਇਹ ਨਵੀਂ ਵਾਰਡਬੰਦੀ ਦਾ ਕੀ ਅਸਰ ਪਾੈਦਾ ਹੈ | ਨਵੀਂ ਬਣੀ ਵਾਰਡਬੰਦੀ ਇਸ ਤਰਾਂ ਹੈ | ਜਿਸ ਵਿੱਚ ਵਾਰਡ ਨੰ 01 (ਇਸਤਰੀ ਮੈਂਬਰਾਂ ਲਈ ਰਾਖਵਾਂ), ਵਾਰਡ ਨੰ 02 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ), ਵਾਰਡ ਨੰ 03 (ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ), ਵਾਰਡ ਨੰ 04 ( ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ), ਵਾਰਡ ਨੰ 05 (ਇਸਤਰੀ ਮੈਂਬਰਾਂ ਲਈ ਰਾਖਵਾਂ), ਵਾਰਡ ਨੰ 06 (ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਮੈਂਬਰਾਂ), ਵਾਰਡ ਨੰ 07 ( ਇਸਤਰੀ ਮੈਂਬਰਾਂ ਲਈ ਰਾਖਵਾਂ), ਵਾਰਡ ਨੰ 08 , ਵਾਰਡ ਨੰ 09 (ਇਸਤਰੀ ਮੈਂਬਰਾਂ ਲਈ ਰਾਖਵਾਂ), ਵਾਰਡ ਨੰ 10 (ਅਨੁਸੂਚਿਤ ਜਾਤਿਆਂ ਦੇ ਮੈਂਬਰਾਂ ਲਈ ਰਾਖਵਾਂ), ਵਾਰਡ ਨੰ 11 (ਜਨਰਲ), ਵਾਰਡ ਨੰ 12 (ਅਨੁਸੂਚਿਤ ਜਾਤੀ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ) ਹੈ |
Ad Position 22
No active advertisement
ਪਿਛਲੀ ਖ਼ਬਰ 30 ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਓ.ਐਸ.ਡੀ. ਰਵਿੰਦਰ ਟੁਰਨਾ ਵਲੋਂ ਸਾਬਕਾ ਮੰਤਰੀ ਲਾਲ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ
Ad Position 24