16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਲਿਫਟ ਲੈਣ ਦੇ ਬਹਾਨੇ ਲੁੱਟ ਖੋਹ ਕਰਨ ਵਾਲੇ ਕਾਬੂ, ਤੇਜ਼ਧਾਰ ਹਥਿਆਰ ਬਰਾਮਦ

Ad Position 21
repet_subhas-goyals [Copy P29]
ਅਜੀਤ ਡੈਸਕ 03-04-2026
ਜਮਸ਼ੇਰ ਖਾਸ, 2 ਅਪ੍ਰੈਲ (ਪ.ਪ.)-ਡੀ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਤੇ ਏ. ਡੀ. ਸੀ. ਪੀ. ਸਰਵਨਜੀਤ ਸਿੰਘ ਸਬ ਡਵੀਜ਼ਨ-5 ਜਲੰਧਰ ਦੀ ਅਗਵਾਈ ਵਿਚ ਉਸ ਸਮੇਂ ਸਫਲਤਾ ਮਿਲੀ ਜਦੋਂ ਥਾਣਾ ਸਦਰ ਜਲੰਧਰ ਦੇ ਮੁੱਖ ਅਫਸਰ ਸੰਜੀਵ ਕੁਮਾਰ ਸੂਰੀ ਦੀ ਨਿਗਰਾਨੀ ਹੇਠ ਜਲੰਧਰ ਹਾਈਟਸ ਚੌਕੀ ਇੰਚਾਰਜ ਐਸ. ਆਈ. ਸੁਰਜੀਤ ਸਿੰਘ ਨੇ ਸਾਥੀ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਮਿਤੀ 31 ਮਾਰਚ 2026 ਨੂੰ ਥਾਣਾ ਸਦਰ ਜਲੰਧਰ ਵਿਖੇ ਹੋਏ ਮੁਕੱਦਮਾ ਨੰਬਰ 96 ਨੂੰ ਸੁਲਝਾਉਂਦੇ ਹੋਏ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ | ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਸਰਵਣਜੀਤ ਸਿੰਘ ਨੇ ਦੱਸਿਆ ਕਿ ਮਿਤੀ 31 ਮਾਰਚ 2026 ਨੂੰ ਸਤਪਾਲ ਪੁੱਤਰ ਲੇਟ ਰਾਮ ਆਸਰਾ ਵਾਸੀ ਉਸਮਾਨਪੁਰ ਜੋ ਕਿ ਇਲੈਕ੍ਰਟੀਸ਼ਨ ਦਾ ਕੰਮ ਕਰਦਾ ਹੈ ਜੋ ਖਾਂਬਰਾ ਸਾਈਡ ਵਲੋ ਕੰਮ ਤੋਂ ਦੇਰ ਰਾਤ ਵਾਪਸ ਆਪਣੇ ਘਰ ਆਪਣੇ ਮੋਟਰਸਾਈਕਲ ਨੰਬਰ ਪੀਬੀ 24 ਏ 90 15 ਮਾਰਕਾ ਪਲਟੀਨਾ ਰੰਗ ਨੀਲਾ ਤੋਂ ਘਰ ਵਾਪਸ ਜਾ ਰਿਹਾ ਸੀ ਜਾ ਦੋ ਰਿਜਮੰਡ ਰੈਜੀਡੈਂਸੀ ਤੋਂ ਥੋੜਾ ਪਿੱਛੇ ਪੁੱਜਾ ਤਾਂ ਇਕ ਲੜਕੀ ਨੇ ਉਸ ਪਾਸੋਂ ਲਿਫਟ ਲੈਣ ਲਈ ਰੋਕਿਆ ਤੇ ਉਸ ਨੂੰ ਮਲਕੋ ਤਰਾੜ ਪਿੰਡ ਛੱਡ ਕੇ ਆਉਣ ਲਈ ਕਿਹਾ | ਜਦੋਂ ਸਤਪਾਲ ਨੇ ਉਸ ਨੂੰ ਕਿਹਾ ਕਿ ਹਨੇਰਾ ਬਹੁਤ ਹੋ ਚੁੱਕਾ ਹੈ ਉਸ ਨੇ ਘਰ ਵਾਪਸ ਜਾਣਾ ਹੈ ਫਿਰ ਲੜਕੀ ਨੇ ਆਪਣੇ ਸਾਥੀਆਂ ਨੂੰ ਆਵਾਜ਼ ਲਗਾਈ ਤਾਂ ਦੋ ਨੌਜਵਾਨ ਜਿਨ੍ਹਾਂ ਦੇ ਹੱਥ ਵਿਚ ਖੰਡੇ ਫੜੇ ਹੋਏ ਸਨ, ਨੇ ਉਸ ਲੜਕੇ ਉੱਪਰ ਬਾਹਰ ਕੀਤੇ ਤੇ ਉਸ ਨੂੰ ਸੱਟਾਂ ਮਾਰੀਆਂ ਤੇ ਉਸ ਦਾ ਮੋਟਰਸਾਈਕਲ ਨੰਬਰ ਪੀਬੀ 24 ਏ 90 15 ਮਾਰਕਾ ਪਲਟੀਨਾ ਰੰਗ ਨੀਲਾ ਤੇ ਮੋਬਾਈਲ ਖੋਹ ਕੇ ਫਰਾਰ ਹੋ ਗਿਆ | ਇਸ ਨੇ ਘਟਨਾ ਸੰਬੰਧੀ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ ਜਲੰਧਰ ਵਿਚ ਮੁਕੱਦਮਾ ਨੰਬਰ 96 ਮਿਤੀ 1 ਅਪ੍ਰੈਲ 2026 ਨੂੰ ਦਰਜ ਕੀਤਾ | ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ ਇਸ ਘਟਨਾ ਸੰਬੰਧੀ ਤੁਰੰਤ ਕਾਰਵਾਈ ਕਰਦੇ ਹੋਏ ਦੋ ਲੁੱਟ ਖੋਹ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਪਛਾਣ ਪਵਨਪ੍ਰੀਤ ਉਰਫ ਬੱਗਾ ਪੁੱਤਰ ਜਸਵੰਤ ਸਿੰਘ ਵਾਸੀ ਲਤੀਫਾ ਪੁਰ ਡੇਅਰੀਆਂ ਜਲੰਧਰ, ਸੋਨੀਆ ਕਲਿਆਣ ਉਰਫ ਨਿੱਕੀ ਪਤਨੀ ਮਨੀਸ਼ ਵਾਸੀ ਪਿੰਡ ਮਲਕੋ ਤਰਾੜ ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ | ਮੁਲਜ਼ਮਾਂ ਦੇ ਪਾਸੋਂ ਲੁੱਟ ਖੋਹ ਕੀਤਾ ਪਲਟੀਨਾ ਤੇ ਖੰਡਾ ਲੋਹਾ, ਦਾਤਰ ਲੋਹਾ ਤੇ ਮੋਬਾਈਲ ਆਦਿ ਬਰਾਮਦ ਕੀਤੇ ਗਏ ਹਨ | ਮੁਲਜ਼ਮ ਪਵਨਪ੍ਰੀਤ ਉਰਫ ਬੱਗਾ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਹੋਰ ਮੁਕੱਦਮੇ ਦਰਜ ਹਨ |
Ad Position 22
No active advertisement
ਪਿਛਲੀ ਖ਼ਬਰ ਵਰਿਆਣਾ ਡੰਪ ਦਾ ਕੂੜਾ ਖ਼ਤਮ ਹੋਣ ਲਈ 42 ਕਰੋੜ ਦਾ ਲੱਗਾ ਨਵਾਂ ਟੈਂਡਰ <br/> ਅਗਲੀ ਖ਼ਬਰ ਡੀ. ਸੀ. ਵਲੋਂ ਵੋਟਰਾਂ ਨੂੰ ਵੈਰੀਫਿਕੇਸ਼ਨ 'ਚ ਸਹਿਯੋਗ ਦੇਣ ਦੀ ਅਪੀਲ
Ad Position 24