ਜਲੰਧਰ, 5 ਅਪ੍ਰੈਲ (ਸ਼ੈਲੀ)-ਕਮਿਸ਼ਨਰੇਟ ਪੁਲਿਸ ਨੇ ਏ. ਡੀ. ਸੀ. ਪੀ. ਰਾਕੇਸ਼ ਯਾਦਵ ਦੀ ਅਗਵਾਈ ਹੇਠ ਹਲਕਾ ਵੈਸਟ 'ਚ ਪੈਂਦੇ ਰਤਨ ਨਗਰ ਗੰਦੇ ਨਾਲੇ ਪੁਲ ਨੇੜੇ ਆਪ੍ਰੇਸ਼ਨ ਕਾਸੋ ਚਲਾਇਆ | ਇਸ ਦੌਰਾਨ ਪੁਲਿਸ ਨੇ ਆਉਣ ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਅਤੇ ਕਈਆਂ ਕੋਲੋਂ ਪੁੱਛਗਿੱਛ ਵੀ ਕੀਤੀ | ਆਪ੍ਰੇਸ਼ਨ ਕਾਸੋ ਦੌਰਾਨ ਏ. ਡੀ. ਸੀ. ਪੀ. ਰਾਕੇਸ਼ ਯਾਦਵ, ਏ. ਸੀ. ਪੀ. ਆਤਿਸ਼ ਭਾਟੀਆ ਤੇ ਥਾਣਾ ਬਸਤੀ ਬਾਵਾਖੇਲ ਦੇ ਮੁਖੀ ਜੈ ਇੰਦਰ ਸਿੰਘ, ਪੁਲਿਸ ਟੀਮ ਦੇ ਨਾਲ ਮੌਜੂਦ ਸਨ | ਕਾਰਵਾਈ ਦੌਰਾਨ ਕੁੱਲ 15 ਲੋਕਾਂ ਨੂੰ ਰਾਊਾਡਅੱਪ ਕੀਤਾ ਅਤੇ ਪੁੱਛਗਿੱਛ ਲਈ ਥਾਣੇ ਲੈ ਗਏ | ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ. ਰਾਕੇਸ਼ ਯਾਦਵ ਨੇ ਦੱਸਿਆ ਕਿ ਅੱਜ ਪੁਲਿਸ ਕਮਿਸ਼ਨਰ ਧਨਪ੍ਰੀਤ ਸਿੰਘ ਦੇ ਨਿਰਦੇਸ਼ਾਂ ਹੇਠ ਆਪ੍ਰੇਸ਼ਨ ਕਾਸੋ ਚਲਾਇਆ ਗਿਆ | ਉਨ੍ਹਾਂ ਦਸਿਆ ਕਿ ਇਸ ਦੌਰਾਨ ਰਤਨ ਨਗਰ ਗੰਦੇ ਨਾਲੇ ਪੁਲ 'ਤੇ ਕੀਤੀ ਨਾਕਾਬੰਦੀ ਦੌਰਾਨ, ਉਥੋਂ ਲੰਘਣ ਵਾਲੇ ਹਰ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਤੇ ਲਗਪਗ 15 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ | ਉਨ੍ਹਾਂ ਕਿਹਾ ਕਿ ਹਿਰਾਸਤ ਵਿਚ ਲਏ ਗਏ ਲੋਕਾਂ ਤੋਂ ਪੁੱਛਗਿੱਛ ਦੌਰਾਨ, ਦੋ ਮੁਲਜ਼ਮਾਂ ਨੂੰ ਚੋਰੀ ਦੇ ਮਾਮਲੇ 'ਚ ਤੇ ਤਿੰਨ ਨੂੰ ਹੋਰ ਮਾਮਲਿਆਂ 'ਚ ਗਿ੍ਫ਼ਤਾਰ ਕੀਤਾ ਗਿਆ ਹੈ ਤੇ ਬਾਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |
ਏ. ਡੀ. ਸੀ. ਪੀ. ਰਾਕੇਸ਼ ਯਾਦਵ ਦੀ ਅਗਵਾਈ ਹੇਠ ਚਲਾਇਆ ਆਪ੍ਰੇਸ਼ਨ ਕਾਸੋ
ਅਜੀਤ ਡੈਸਕ
06-04-2026