ਸੁਪਰ ਸਕਸ਼ਨ ਮਸ਼ੀਨਾਂ ਨਾਲ ਸਫ਼ਾਈ ਦੇ ਬਾਵਜੂਦ ਕਈ ਇਲਾਕਿਆਂ 'ਚ ਸੀਵਰੇਜ ਬੰਦ
ਅਜੀਤ ਡੈਸਕ
06-04-2026
ਸਈਪੁਰ 'ਚ 2 ਮਹੀਨੇ ਤੋਂ ਸੀਵਰੇਜ ਜਾਮ
ਇਸੇ ਤਰਾਂ ਨਾਲ ਵਾਰਡ ਨੰਬਰ 77 ਸਈਪੁਰ ਵਿਖੇ ਪਿਛਲੇ ਦੋ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਗਲੀ 'ਚ ਸੀਵਰੇਜ ਬੰਦ ਹੈ ਉਥੇ ਕੌਂਸਲਰ ਵਲੋਂ ਵੀ ਸਮੱਸਿਆ ਹੱਲ ਨਹੀਂ ਕਰਵਾਈ ਜਾਂਦੀ ਤੇ ਨਿਗਮ ਨੂੰ ਸ਼ਿਕਾਇਤ ਕਰਨ 'ਤੇ ਸਮੱਸਿਆ ਹੱਲ ਨਹੀਂ ਹੋ ਰਹੀ ਹੈ | ਲੋਕਾਂ ਨੂੰ ਰੋਜ਼ਾਨਾ ਗੰਦੇ ਪਾਣੀ 'ਚੋਂ ਆਉਣਾ ਜਾਣਾ ਪੈ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ 'ਚ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਲਈ ਨਿਗਮ ਵਲੋਂ ਯਤਨ ਨਹੀਂ ਕੀਤੇ ਜਾ ਰਹੇ ਹਨ | ਲੋਕ ਗੰਦੇ ਪਾਣੀ 'ਚੋਂ ਲੰਘਣ ਲਈ ਮਜਬੂਰ ਹਨ | ਇਸ ਇਲਾਕੇ ਦੇ ਨਾਲ ਹੀ ਅੰਮਿ੍ਤਸਰ ਹਾਈਵੇ ਲੱਗਦਾ ਹੈ ਤਾਂ ਲੋਕਾਂ ਲਈ ਕਈ ਬਾਰ ਲੰਘਣਾ ਔਖਾ ਹੋ ਜਾਂਦਾ ਹੈ |