11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਪਿਤਾ ਦਾ ਕਤਲ ਕਰਨ ਵਾਲੇ ਪੁੱਤਰ ਹਰਕੇਸ਼ ਕੁਮਾਰ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

Ad Position 21
No active advertisement
ਅਜੀਤ ਡੈਸਕ 08-04-2026
ਜਲੰਧਰ, 7 ਅਪ੍ਰੈਲ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਪਿਤਾ ਦੇ ਕਤਲ ਦੇ ਮਾਮਲੇ 'ਚ ਪੁੱਤਰ ਹਰਕੇਸ਼ ਕੁਮਾਰ ਪੁੱਤਰ ਗੁਰਮੇਲ ਰਾਮ ਵਾਸੀ ਚੀਮਾ ਖ਼ੁਰਦ ਗੁਰਾਇਆ, ਜਲੰਧਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਤੇ ਵੱਖ-ਵੱਖ ਧਾਰਾਵਾਂ ਹੇਠ ਢਾਈ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ 1 ਸਾਲ ਹੋਰ ਸਜ਼ਾ ਭੁਗਤਣੀ ਪਵੇਗੀ | ਦੋਸ਼ੀ ਖ਼ਿਲਾਫ਼ ਮਿਤੀ 15 ਮਾਰਚ 2022 ਨੂੰ ਥਾਣਾ ਗੁਰਾਇਆ ਵਿਖੇ ਉਸ ਦੀ ਪਤਨੀ ਰਾਜਵਿੰਦਰ ਕੌਰ ਉਰਫ਼ ਰਜਨੀ ਬਾਲਾ ਦੀ ਸ਼ਿਕਾਇਤ 'ਤੇ ਧਾਰਾ 302, 307, 325 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਉਸ ਦਾ ਵਿਆਹ ਸਾਲ 2005 'ਚ ਹਰਕੇਸ਼ ਕੁਮਾਰ ਨਾਲ ਹੋਇਆ ਸੀ ਤੇ ਉਸ ਦਾ ਪਤੀ ਪੁਰਤਗਾਲ ਗਿਆ ਹੋਇਆ ਸੀ ਜੋ ਕਿ ਜੁਲਾਈ 2021 ਨੂੰ ਵਿਦੇਸ਼ ਤੋਂ ਵਾਪਸ ਆਇਆ ਸੀ ਤੇ ਉਹ ਸ਼ਰਾਬ ਪੀਣ ਦਾ ਆਦੀ ਸੀ | 15 ਮਾਰਚ 2022 ਨੂੰ ਸਵੇਰੇ ਮੇਰੀ ਸੱਸ (ਦੋਸ਼ੀ ਦੀ ਮਾਂ) ਰਸ਼ਪਾਲ ਕੌਰ, ਸਹੁਰਾ ਗੁਰਮੇਲ ਰਾਮ ਅਤੇ ਮੈਂ ਆਪਣੇ ਬੱਚਿਆਂ ਨਾਲ ਘਰ 'ਚ ਸੀ ਕਿ ਦੋਸ਼ੀ ਹਰਕੇਸ਼ ਕੁਮਾਰ ਆਇਆ ਤੇ ਉਸ ਦੇ ਸਹੁਰੇ (ਦੋਸ਼ੀ ਦੇ ਪਿਤਾ) ਗੁਰਮੇਲ ਰਾਮ ਤੇ ਸੱਸ ਰਸ਼ਪਾਲ ਕੌਰ (ਦੋਸ਼ੀ ਦੀ ਮਾਂ) ਨੇ ਸ਼ਰਾਬ ਪੀਣ ਕਰਕੇ ਉਸ ਨੂੰ ਮਾੜਾ ਚੰਗਾ ਬੋਲਿਆ | ਜਿਸ ਤੋਂ ਬਾਅਦ ਦੋਸ਼ੀ ਹਰਕੇਸ਼ ਕੁਮਾਰ ਨੇ ਵਿਹੜੇ 'ਚ ਪਿਆ ਲੱਕੜ ਦਾ ਘੋਟਣਾ ਚੁੱਕ ਕੇ ਮਾਰ ਦੇਣ ਦੀ ਨੀਅਤ ਨਾਲ ਆਪਣੇ ਪਿਤਾ ਗੁਰਮੇਲ ਰਾਮ ਦੇ ਸਿਰ 'ਚ ਮਾਰਿਆ ਤੇ ਤਿੰਨ ਚਾਰ ਵਾਰ ਕੀਤੇ ਤੇ ਜਿਸ ਨਾਲ ਦੋਸ਼ੀ ਦਾ ਪਿਤਾ ਉਸੇ ਸਮੇਂ ਬੇਹੋਸ਼ ਹੋ ਕੇ ਡਿੱਗ ਪਿਆ ਤੇ ਬਾਅਦ 'ਚ ਉਸ ਨੇ ਆਪਣੀ ਮਾਂ ਦੇ ਵੀ ਉਸ ਨਾਲ ਵਾਰ ਕੀਤੇ ਤੇ ਬਾਅਦ 'ਚ ਮੇਰੀ ਚਾਚੀ ਸੱਸ ਸੁਰਜੀਤ ਕੌਰ ਛੁਡਾਉਣ ਆਈ ਤੇ ਦੋਸ਼ੀ ਨੇ ਉਸ 'ਤੇ ਵੀ ਵਾਰ ਕੀਤੇ | ਇਸ ਹਮਲੇ 'ਚ ਦੋਸ਼ੀ ਦੇ ਪਿਤਾ ਗੁਰਮੇਲ ਰਾਮ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਭੱਜ ਗਿਆ ਤੇ ਬਾਅਦ 'ਚ ਪੁਲਿਸ ਵਲੋਂ ਉਸ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਸੀ ਤੇ ਅੱਜ ਇਸੇ ਮਾਮਲੇ 'ਚ ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ 6 ਸਾਲ ਪੁਰਾਣੇ ਕੇਸ 'ਚ ਕਮਲਜੀਤ ਸਿੰਘ ਭਾਟੀਆ, ਪ੍ਰਵੇਸ਼ ਤਾਂਗੜੀ, ਵਾਲੀਆ ਤੇ ਗੋਲਡੀ ਭਾਟੀਆ ਬਰੀ ਅਗਲੀ ਖ਼ਬਰ ਨਸ਼ਾ ਤਸਕਰੀ ਨਾਲ ਜੁੜੇ ਵਿਅਕਤੀ ਦੀ ਗ਼ੈਰ ਕਾਨੂੰਨੀ ਇਮਾਰਤ ਢਾਹੀ <br/>
Ad Position 24