11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

6 ਸਾਲ ਪੁਰਾਣੇ ਕੇਸ 'ਚ ਕਮਲਜੀਤ ਸਿੰਘ ਭਾਟੀਆ, ਪ੍ਰਵੇਸ਼ ਤਾਂਗੜੀ, ਵਾਲੀਆ ਤੇ ਗੋਲਡੀ ਭਾਟੀਆ ਬਰੀ

Ad Position 21
No active advertisement
ਅਜੀਤ ਡੈਸਕ 08-04-2026
ਜਲੰਧਰ, 7 ਅਪ੍ਰੈਲ (ਚੰਦੀਪ ਭੱਲਾ)-ਜੇ. ਐਮ. ਆਈ. ਸੀ. ਪ੍ਰਤੀਕ ਗੁਪਤਾ ਦੀ ਅਦਾਲਤ ਨੇ 4 ਸਤੰਬਰ 2020 ਨੂੰ ਕੋਰੋਨਾਕਾਲ ਦੌਰਾਨ ਐੱਸ. ਸੀ. ਸਕਾਲਰਸ਼ਿਪ ਨੂੰ ਲੈ ਉਸ ਵੇਲੇ ਦੇ ਲੋਕ ਸਭਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਘਰ ਘੇਰ ਕੇ ਪੁਤਲਾ ਫ਼ੂਕ ਪ੍ਰਦਰਸ਼ਨ ਕਰਨ, ਸਰਕਾਰੀ ਡਿਊਟੀ 'ਚ ਰੁਕਾਵਟ ਪਾਉਣ ਤੇ ਕੋਰੋਨਾਕਾਲ ਦੀਆਂ ਪਾਬੰਦੀਆਂ ਤੋੜਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਉਸ ਵੇਲੇ ਦੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਵਾਸੀ ਬਸਤੀ ਗੁਜ਼ਾਂ ਜਲੰਧਰ, ਗੁਰਦੇਵ ਸਿੰਘ ਭਾਟੀਆ ਵਾਸੀ ਬਸਤੀ ਗੁਜ਼ਾਂ ਜਲੰਧਰ, ਸਾਬਕਾ ਡਿਪਟੀ ਮੇਅਰ ਪ੍ਰਵੇਸ਼ ਟਾਂਗਰੀ ਵਾਸੀ ਭਾਰਗੋ ਕੈਂਪ ਜਲੰਧਰ ਅਤੇ ਹਰਕਿਸ਼ਨ ਸਿੰਘ ਵਾਲੀਆ ਵਾਸੀ ਜਲੰਧਰ ਕੁੰਜ ਐਕਸਟੈਸ਼ਨ ਕਪੂਰਥਲਾ ਰੋਡ ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਸ ਸੰਬੰਧੀ ਵਕੀਲ ਮਨਦੀਪ ਸਿੰਘ ਸਚਦੇਵਾ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਮਿਤੀ 4 ਸਤੰਬਰ 2020 ਨੂੰ ਥਾਣਾ 4 ਵਿਖੇ ਧਾਰਾ 188, 186, 451 ਆਈ.ਪੀ.ਸੀ ਅਤੇ 3 ਐਪੀਡੇਮਿਕ ਡਿਸੀਜ਼ਿਸ ਐਕਟ ਅਤੇ ਡਿਜਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਅਕਾਲੀ ਦਲ ਦੇ ਮੈਂਬਰ ਚੌਕ ਝੰਡੀਆਂ ਵਾਲੇ ਪੀਰ ਕੋਲ ਬਿਨਾਂ ਕਿਸੇ ਇਜਾਜ਼ਤ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਤੇ ਬਾਅਦ 'ਚ ਇਹ ਪੁਤਲਾ ਫੂਕਣ ਲਈ ਉਸ ਵੇਲੇ ਦੇ ਲੋਕ ਸਭਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਘਰ ਵੱਲ ਤੁਰ ਪਏ ਤੇ ਪੁਤਲਾ ਫੂਕਣ ਅਤੇ ਉਨ੍ਹਾਂ ਦੇ ਘਰ ਦੇ ਘਿਰਾਓ ਕਰਨ ਲੱਗੇ, ਜਿਸ ਤੋਂ ਬਾਅਦ ਇਨ੍ਹਾਂ ਸਾਰਿਆਂ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਸੀ ਪਰ ਅੱਜ ਅਦਾਲਤ ਨੇ ਸੀਨੀਅਰ ਵਕੀਲ ਮਨਦੀਪ ਸਿੰਘ ਸਚਦੇਵਾ ਵਲੋਂ ਕੀਤੀ ਗਈ ਬਹਿਸ ਸੁਣੇ ਜਾਣ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਦੋਸ਼ ਸਾਬਤ ਨਾ ਹੋਣ 'ਤੇ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਬਰਸਾਤ ਕਰਕੇ ਮੌਸਮ 'ਚ ਇਕ ਵਾਰ ਫਿਰ ਆਈ ਠੰਢਕ <br/> ਅਗਲੀ ਖ਼ਬਰ ਪਿਤਾ ਦਾ ਕਤਲ ਕਰਨ ਵਾਲੇ ਪੁੱਤਰ ਹਰਕੇਸ਼ ਕੁਮਾਰ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
Ad Position 24