ਸੈਲਫ਼ ਰਿਸਪੈਕਟ ਫੋਰਮ ਵਲੋਂ ਭਾਰਤੀ ਸੰਵਿਧਾਨ ਚੇਤਨਾ ਮਾਰਚ 11 ਨੂੰ
ਅਜੀਤ ਡੈਸਕ
08-04-2026
ਫਿਲੌਰ, 7 ਅਪ੍ਰੈਲ (ਵਿਪਨ ਗੈਰੀ)-ਸੈਲਫ਼ ਰਿਸਪੈਕਟ ਫੋਰਮ ਤਹਿਸੀਲ ਫਿਲੌਰ ਦੇ ਪ੍ਰਬੰਧਕ ਸੀਨੀਅਰ ਐਡਵੋਕੇਟ ਬਾਰ ਐਸੋਸੀਏਸ਼ਨ ਫਿਲੌਰ ਤੇ ਮਿਸ਼ਨਰੀ ਬੁਲਾਰੇ ਸੰਜੀਵ ਕੁਮਾਰ ਭੌਰਾ ਨੇ ਦੱਸਿਆ ਕਿ ਰਾਸ਼ਟਰ ਪਿਤਾ ਜੋਤੀਰਾਓ ਫੂਲੇ ਤੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਭਾਰਤੀ ਸੰਵਿਧਾਨ ਚੇਤਨਾ ਮਾਰਚ 11 ਅਪ੍ਰੈਲ ਨੂੰ ਕੱਢਿਆ ਜਾ ਰਿਹਾ ਹੈ | ਜਿਸ ਦੀ ਸ਼ੁਰੂਆਤ ਤਥਾਗਤ ਬੁੱਧ ਪਾਰਕ ਨਜ਼ਦੀਕ ਤਹਿਸੀਲ ਕੰਪਲੈਕਸ ਫਿਲੌਰ ਤੋਂ ਆਰੰਭ ਹੋ ਕੇ ਸ਼ਹਿਰ ਫਿਲੌਰ ਅਤੇ ਆਸ-ਪਾਸ ਦੇ ਇਲਾਕਿਆਂ 'ਚੋਂ ਹੁੰਦਾ ਹੋਇਆ ਡਾ. ਅੰਬੇਡਕਰ ਚੌਕ ਫਿਲੌਰ ਵਿਖੇ ਸਮਾਪਤ ਹੋਵੇਗਾ | ਇਸ ਮੌਕੇ ਮਿਸ਼ਨਰੀ ਬੁਲਾਰੇ ਮਾਨਵਤਾਵਾਦੀ ਮਹਾਂਪੁਰਸ਼ਾਂ ਦੇ ਜੀਵਨ ਅਤੇ ਮਿਸ਼ਨ ਤੇ ਚਾਨਣਾ ਪਾਉਣਗੇ | ਐਡਵੋਕੇਟ ਭੌਰਾ ਨੇ ਦੱਸਿਆ ਕਿ ਇਸ ਮੌਕੇ ਸਮੂਹ ਅੰਬੇਡਕਰੀ ਮਿਸ਼ਨਰੀ ਸੰਸਥਾਵਾਂ ਦੇ ਆਗੂ ਅਤੇ ਇਲਾਕੇ ਦੇ ਅੰਬੇਡਕਰੀ ਨੌਜਵਾਨ ਵੀ ਪੁੱਜਣਗੇ |