11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਨੂਰਮਹਿਲ ਵਿਖੇ ਭਾਰਤੀ ਜਨਤਾ ਪਾਰਟੀ ਦਾ 47ਵਾਂ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 08-04-2026
ਨੂਰਮਹਿਲ, 7 ਅਪ੍ਰੈਲ (ਤਜਿੰਦਰ ਕੁਮਾਰ)-ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਨੂਰਮਹਿਲ ਮੰਡਲ ਪ੍ਰਧਾਨ ਮਨਦੀਪ ਕੁਮਾਰ ਸ਼ੁਕਲਾ ਦੀ ਅਗਵਾਈ 'ਚ ਮਨਾਇਆ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਅਵਤਾਰ ਸਿੰਘ ਰਾਮੇਵਾਲ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਡਾ. ਸ਼ਕਤੀ ਮਹਿੰਦਰੂ ਨੇ ਪਾਰਟੀ ਦੀ ਸਥਾਪਨਾ ਤੇ ਵਿਚਾਰਧਾਰਾ 'ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਅੱਜ ਦੇ ਦਿਨ ਪਾਰਟੀ ਦਾ ਹਰ ਵਰਕਰ ਪਾਰਟੀ ਦੀ ਵਿਚਾਰਧਾਰਾ ਤੇ ਸਮਰਪਣ ਨੂੰ ਯਾਦ ਕਰਦਾ ਹੈ | ਇਸ ਮੌਕੇ ਬੂਥ ਲੈਵਲ ਤੋਂ ਜ਼ਿਲ੍ਹਾ ਪੱਧਰ ਤੱਕ ਪ੍ਰੋਗਰਾਮ ਆਯੋਜਤ ਕੀਤੇ ਗਏ | ਇਸ ਦਿਨ 1980 'ਚ ਨਵੀਂ ਦਿੱਲੀ ਵਿਖੇ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ | ਅੱਜ ਨੂਰਮਹਿਲ 'ਚ ਪਾਰਟੀ ਦਾ 47ਵਾਂ ਸਥਾਪਨਾ ਦਿਵਸ ਧੂਮ ਧਾਮ ਨਾਲ ਮਨਾਇਆ | ਇਸ ਮੌਕੇ ਓਮਾ ਸ਼ੰਕਰ ਸੰਨੀ ਦਿਉਲ, ਓਮ ਪ੍ਰਕਾਸ਼ ਰਜਿੰਦਰ ਰਾਮ ਲੁਭਾਇਆ, ਜੋਗਿੰਦਰ, ਕੰਦੋਲਾ ਦੀਪਾ, ਦਵਿੰਦਰ ਕਲੇਰ, ਦੇਵ ਰਾਜ, ਵਿਕਰਮ, ਵਿਸ਼ਾਲ ਗਿੱਲ, ਕੁਲਵਿੰਦਰ ਭੰਡਾਲ, ਮੋਹਨ ਲਾਲ, ਰਾਜੂ ਬੀਰਾ, ਦੀਪਕ ਤੱਕਿਆਰ, ਪ੍ਰੇਮ, ਸ਼ਿਵ ਕੁਮਾਰ, ਦੀਪੂ ਪ੍ਰਭਾਕਰ ਆਦਿ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਹਵੇਲੀ ਪੱਤੀ ਵਿਖੇ ਦਰਬਾਰ ਲੱਖ ਦਾਤਾ ਪੀਰ ਤੇ ਸਿੱਧ ਬਾਬਾ ਬਾਲਕ ਨਾਥ ਦਾ ਸਾਲਾਨਾ ਮੇਲਾ ਕਰਵਾਇਆ ਅਗਲੀ ਖ਼ਬਰ ਸੈਲਫ਼ ਰਿਸਪੈਕਟ ਫੋਰਮ ਵਲੋਂ ਭਾਰਤੀ ਸੰਵਿਧਾਨ ਚੇਤਨਾ ਮਾਰਚ 11 ਨੂੰ
Ad Position 24