ਮਲਸੀਆਂ, 7 ਅਪ੍ਰੈਲ (ਸੁਖਦੀਪ ਸਿੰਘ)-ਦਰਬਾਰ ਲੱਖ ਦਾਤਾ ਪੀਰ ਜੀ ਤੇ ਸਿੱਧ ਬਾਬਾ ਬਾਲਕ ਨਾਥ ਜੀ ਦਾ 9ਵਾਂ ਸਾਲਾਨਾ ਮੇਲਾ, ਹਵੇਲੀ ਪੱਤੀ (ਮਲਸੀਆਂ) ਵਿਖੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਮਾਣੇ ਸ਼ਾਹ ਕਾਦਰੀ ਦੀ ਅਗਵਾਈ ਹੇਠ ਕਰਵਾਇਆ | ਮੇਲੇ ਦੇ ਪਹਿਲੇ ਦਿਨ ਮਹਿੰਦੀ ਦੀ ਰਸਮ ਕੀਤੀ ਗਈ | ਮੇਲੇ ਦੇ ਦੂਜੇ ਦਿਨ ਸਵੇਰ ਸਮੇਂ ਪ੍ਰਬੰਧਕਾਂ ਤੇ ਸੇਵਾਦਾਰਾਂ ਵਲੋਂ ਝੰਡੇ ਦੀ ਰਸਮ ਅਤੇ ਚਿਰਾਗ ਰੌਸ਼ਨ ਕੀਤੇ ਗਏ, ਉਪਰੰਤ ਮਹਿਫ਼ਲ-ਏ-ਕੱਵਾਲੀ ਦਾ ਪ੍ਰੋਗਰਾਮ ਹੋਇਆ | ਇਸ ਮੌਕੇ ਸਲਾਮਤ ਅਲੀ ਕਵਾਲ ਪਾਰਟੀ ਤੇ ਰਾਂਝਣ ਅਲੀ ਕਵਾਲ ਪਾਰਟੀ ਨੇ ਪ੍ਰੋਗਰਾਮ ਪੇਸ਼ ਕੀਤੇ | ਇਸ ਮੌਕੇ ਵੱਖ-ਵੱਖ ਦਰਬਾਰਾਂ ਤੋਂ ਫੱਕਰ-ਫਕੀਰਾਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਹਰਪਿੰਦਰ ਸਿੰਘ ਤੇ ਸਰਪੰਚ ਨਵਜੋਤ ਕੌਰ ਵਲੋਂ ਦਰਬਾਰ ਲਈ ਭਰਪੂਰ ਸਹਿਯੋਗ ਦਿੱਤਾ ਗਿਆ | ਪ੍ਰਬੰਧਕ ਕਮੇਟੀ ਵਲੋਂ ਸ਼ਖ਼ਸੀਅਤਾਂ ਤੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ | ਇਸ ਮੌਕੇ ਮੁੱਖ ਸੇਵਾਦਾਰ ਬਾਬਾ ਮਾਣੇ ਸ਼ਾਹ ਕਾਦਰੀ, ਮਾਤਾ ਸੰਦੀਪ ਕੌਰ, ਸੇਵਾਦਾਰ ਨਵਰਾਜ ਸਿੰਘ ਸੰਧੇ, ਸਾਹਬੀ ਦਾਸੀਕੇ, ਯੁਵਨੀਤ ਕੌਰ, ਹਰਪਿੰਦਰ ਸਿੰਘ, ਸਰਪੰਚ ਨਵਜੋਤ ਕੌਰ, ਚਾਹਤਪ੍ਰੀਤ ਕੌਰ, ਧਰਮਿੰਦਰ ਸਿੰਘ, ਪਵਨ ਕੁਮਾਰ, ਕੁਲਦੀਪ ਸਿੰਘ, ਰੌਸ਼ਨ ਲਾਲ, ਦੀਪਾ ਸ਼ੇਰੋਂ, ਨਿੱਕਾ ਸੰਗਰੂਰ, ਅਮਰਜੀਤ ਸਿੰਘ, ਰਿੰਕੂ ਸੁਨਾਮ, ਗੋਪਾਲ, ਲਵਜੀਤ ਭੱਟੀ ਆਦਿ ਹਾਜ਼ਰ ਸਨ |