11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

'ਆਪ' ਦੇ ਹਲਕਾ ਇੰਚਾਰਜ ਤੇ ਐਸ. ਐਚ. ਓ. ਮਹਿਤਪੁਰ ਦੀਆਂ ਵਧੀਕੀਆਂ ਵਿਰੁੱਧ ਧਰਨਾ <br/>

Ad Position 21
No active advertisement
ਅਜੀਤ ਡੈਸਕ 08-04-2026
ਮਹਿਤਪੁਰ ,7 ਅਪੈ੍ਰਲ (ਲਖਵਿੰਦਰ ਸਿੰਘ)-ਮਹਿਤਪੁਰ ਪੁਲਿਸ ਤੇ ਆਮ ਆਦਮੀ ਪਾਰਟੀ ਸ਼ਾਹਕੋਟ ਦੇ ਹਲਕਾ ਇੰਚਾਰਜ ਦੀਆਂ ਵਧੀਕੀਆਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵਿਚਲੀਆਂ ਕਿਸਾਨ ਮਜ਼ਦੂਰ ਤੇ ਨੌਜਵਾਨ ਵੱਖ-ਵੱਖ ਜਥੇਬੰਦੀਆਂ ਆਲ ਇੰਡੀਆ ਕਿਸਾਨ ਸਭਾ 1936, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਖਹਿਰਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਸਰਬ ਭਾਰਤ ਨੌਜਵਾਨ ਸਭਾ ਤੇ ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਸਥਾਨਕ ਬਿਜਲੀ ਦਫਤਰ 'ਚ ਇਕੱਠ ਕਰਕੇ ਬਿਜਲੀ ਵਿਖੇ ਚਿੱਪ ਵਾਲੇ ਦਾ ਡਟਵਾਂ ਵਿਰੋਧ ਕੀਤਾ | ਜਿਸ 'ਤੇ ਜੇ. ਈ. ਵਲੋਂ ਮਸਲਾ ਹੱਲ ਕਰਨ ਦਾ ਭਰੋਸਾ ਦਵਾਇਆ ਤੇ ਜਥੇਬੰਦੀਆਂ ਦੀ ਲੀਡਰਸ਼ਿਪ ਦੀ ਅਗਵਾਈ ਹੇਠ ਰੋਸ ਮੁਜਾਹਰਾ ਕਰਦਿਆਂ ਸ਼ਹਿਰ ਵਿਚ ਹਲਕਾ ਇੰਚਾਰਜ ਮੁਰਦਾਬਾਦ ਤੇ ਐਸ. ਐਚ. ਓ. ਮੁਰਦਾਬਾਦ ਮਹਿਤਪੁਰ ਪੁਲਿਸ ਦੀਆਂ ਵਧੀਕੀਆਂ ਮੁਰਦਾਬਾਦ ਦੇ ਨਾਅਰੇ ਮਾਰਦਿਆਂ ਨੇ ਥਾਣੇ ਮੂਹਰੇ ਧਰਨਾ ਦਿੱਤਾ ਤੇ ਰੋਡ ਜਾਮ ਕਰਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਇਸ ਮੌੌੌਕੇ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੀ ਸਹਿ 'ਤੇ ਐਸ. ਐਚ. ਓ. ਮਹਿਤਪੁਰ ਵਲੋਂ ਪਿੰਡਾਂ ਦੇ ਕਈ ਮਸਲੇ ਲਮਕਾਉਣ ਤੇ ਉਲਝਾਉਣ ਕਰਕੇ ਪ੍ਰਦਰਸ਼ਨ ਕੀਤਾ | ਦੂਜੇ ਪਾਸੇ ਸਰਕਾਰ ਦੇ ਹੀ ਹਲਕਾ ਇੰਚਾਰਜ ਥਾਣਿਆਂ ਅੰਦਰ ਲੋਕਾਂ ਨਾਲ ਧੱਕੇਸ਼ਾਹੀਆ ਕਰਵਾ ਰਹੇ ਹਨ | ਐਸ. ਐਚ. ਓ. ਵਲੋਂ ਆਗੂਆਂ ਨਾਲ ਗੱਲਬਾਤ ਕਰਕੇ ਸਾਰੇ ਮਸਲਿਆਂ ਨੂੰ ੰ ਹੱਲ ਕਰਨ ਤੇ ਹਲਕਾ ਇੰਚਾਰਜ ਦਾ ਪੁਤਲਾ ਫੂਕਣ ਤੋਂ ਬਾਅਦ ਧਰਨਾ ਸਮਾਪਤ ਕੀਤਾ | ਧਰਨੇ ਨੂੰ ਦਿਲਬਾਗ ਸਿੰਘ ਚੰਦੀ, ਭਾਰਤੀ ਕਿਸਾਨ ਯੂਨੀਅਨ ਖਹਿਰਾ ਦੇ ਕੇਵਲ ਸਿੰਘ ਖਹਿਰਾ, ਜਸਵੰਤ ਸਿੰਘ ਲੋਹਗੜ੍ਹ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਤਨਾਮ ਸਿੰਘ ਲੋਹਗੜ੍ਹ, ਸਿਮਰਨਜੀਤ ਸਿੰਘ ਸਮਰਾ, ਸਰਬ ਭਾਰਤ ਨੌਜਵਾਨ ਸਭਾ ਦੇ ਮਨਦੀਪ ਸਿੱਧੂ, ਰਾਜਾ ਸ਼ਾਹਪੁਰ, ਪੰਜਾਬ ਖੇਤ ਮਜਦੂਰ ਸਭਾ ਦੇ ਸਿਕੰਦਰ ਸੰਧੂ, ਅਵਤਾਰ ਸਿੰਘ ਤਾਰੀ ਤੋਂ ਇਲਾਵਾ ਕਰਮ ਸਿੰਘ ਲੋਹਗੜ੍ਹ, ਬਲਵੀਰ ਬਾਂਗੀਵਾਲ, ਅਜੇ ਮੁਹੇਮ, ਸਤਨਾਮ ਸਿੰਘ ਬਿੱਲੇ ਲਾਡੀ ਬੀਟਲਾਂ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸੂਬਾ ਲੀਡਰਸ਼ਿਪ ਨੇ ਵੀ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਹਵਾਈ ਅੱਡਾ ਆਦਮਪੁਰ ਵਿਖੇ ਖੇਡ ਉਤਸਵ ਸ਼ੁਰੂ <br/> ਅਗਲੀ ਖ਼ਬਰ ਏ. ਐੱਸ. ਆਈ. ਮੰਗਾ ਦੇ ਜਾਣ ਨਾਲ ਆਜ਼ਾਦ ਸਪੋਰਟਸ ਕਲੱਬ ਨੂੰ ਵੱਡਾ ਘਾਟਾ ਪਿਆ-ਕਲਸੀ, ਝੀਤਾ
Ad Position 24