11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸ੍ਰੀ ਗੁਰੂ ਰਵਿਦਾਸ ਹਵਾਈ ਅੱਡਾ ਆਦਮਪੁਰ ਵਿਖੇ ਖੇਡ ਉਤਸਵ ਸ਼ੁਰੂ <br/>

Ad Position 21
No active advertisement
ਖੇਡ ਉਤਸਵ ਸੰਬੰਧੀ ਜਾਣਕਾਰੀ ਦਿੰਦੇ ਡਾਇਰੈਕਟਰ ਪੁਸ਼ਪੇਂਦਰ ਕੁਮਾਰ ਨਿਰਾਲਾ ਸਮੇਤ ਸਟਾਫ ਤੇ ਪੁਲਿਸ ਅਧਿਕਾਰੀ ਹਾਜ਼ਰ | ਤਸਵੀਰ : ਹਰਪ੍ਰੀਤ ਸਿੰਘ <br/> 08-04-2026
ਆਦਮਪੁਰ, 7 ਅਪ੍ਰੈਲ (ਹਰਪ੍ਰੀਤ ਸਿੰਘ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਆਦਮਪੁਰ ਹਵਾਈ ਅੱਡੇ 'ਤੇ ਖੇਡ ਉਤਸਵ ਸ਼ੁਰੂ ਹੋਇਆ | ਹਵਾਈ ਅੱਡੇ ਦੇ ਡਾਇਰੈਕਟਰ ਪੁਸ਼ਪੇਂਦਰ ਕੁਮਾਰ ਨਿਰਾਲਾ ਨੇ ਦੱਸਿਆ ਕਿ ਆਦਮਪੁਰ ਵਿਚ ਖੇਡ ਉਤਸਵ ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ, ਏਅਰਲਾਈਨ ਕਰਮਚਾਰੀਆਂ ਤੇ ਪੰਜਾਬ ਪੁਲਿਸ ਕਰਮਚਾਰੀਆਂ ਵਿਚ ਏਕਤਾ ਤੇ ਸਦਭਾਵਨਾ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀ ਚੰਗੀ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ ਕੀਤਾ ਜਾ ਰਿਹਾ ਹੈ | ਇਹ ਖੇਡ ਉਤਸਵ ਆਦਮਪੁਰ ਹਵਾਈ ਅੱਡੇ 'ਤੇ 30 ਦਿਨਾਂ ਤੱਕ ਚੱਲੇਗਾ, ਜਿਸ ਵਿਚ ਕਿ੍ਕਟ, ਸ਼ਤਰੰਜ, ਟੈਨਿਸ, ਵਾਲੀਬਾਲ ਤੇ ਕੈਰਮ ਵਰਗੀਆਂ ਖੇਡਾਂ ਸ਼ਾਮਿਲ ਹਨ | ਆਦਮਪੁਰ ਏਅਰਪੋਰਟ ਪ੍ਰੀਮੀਅਰ ਲੀਗ ਕਿ੍ਕਟ ਮੈਚ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਸਪੋਰਟਸ ਫੈਸਟੀਵਲ ਦੇ ਉਦਘਾਟਨੀ ਸਮਾਰੋਹ ਲਈ ਹਵਾਈ ਅੱਡੇ 'ਤੇ ਪਹੁੰਚੀਆਂ | ਆਦਮਪੁਰ ਏਅਰਪੋਰਟ ਪ੍ਰੀਮੀਅਰ ਲੀਗ ਕਿ੍ਕਟ ਮੈਚ 'ਚ ਏ. ਏ. ਆਈ. ਚੈਂਪੀਅਨ, ਪੰਜਾਬ ਪੁਲਿਸ ਸੁਪਰ ਕਿੰਗਜ਼, ਇੰਡੀਗੋ ਵਾਰੀਅਰਜ਼ ਤੇ ਸਟਾਰ ਏਅਰ ਸਨਰਾਈਜ਼ਰਜ਼ ਖੇਡ ਰਹੇ ਹਨ | ਏ. ਏ. ਆਈ. ਚੈਂਪੀਅਨਜ਼ ਦੀ ਅਗਵਾਈ ਸੂਰਿਆ ਪ੍ਰਤਾਪ ਸਿੰਘ ਕਰ ਰਹੇ ਹਨ ਜਦਕਿ ਪੰਜਾਬ ਸੁਪਰ ਕਿੰਗਜ਼ ਦੀ ਅਗਵਾਈ ਇੰਸਪੈਕਟਰ ਚਰਨਜੀਤ ਸਿੰਘ ਕਰ ਰਹੇ ਹਨ, ਇੰਡੀਗੋ ਵਾਰੀਅਰਜ਼ ਦੀ ਅਗਵਾਈ ਸ਼ੁਭਮ ਕਪੂਰ ਕਰ ਰਹੇ ਹਨ, ਸਟਾਰ ਸਨਰਾਈਜ਼ਰਜ਼ ਦੀ ਅਗਵਾਈ ਅਬਦੁਲ ਲਤੀਫ ਕਰ ਰਹੇ ਹਨ | ਇਹ ਉਤਸਵ ਸੂਰਜ ਯਾਦਵ, ਮੈਨੇਜਰ ਇਲੈਕਟਰੀਕਲ ਤੇ ਮੁੱਖ ਸੁਰੱਖਿਆ ਅਧਿਕਾਰੀ ਮੋਹਨ ਪਵਾਰ ਕਰ ਰਹੇ ਹਨ ਜਦਕਿ ਖ਼ਾਲਸਾ ਯੂਨੀਵਰਸਿਟੀ ਜਲੰਧਰ ਇਸ ਕਿ੍ਕਟ ਮੈਚ ਨੂੰ ਸਪਾਂਸਰ ਕਰ ਰਹੀ ਹੈ | ਇਸ ਮੌਕੇ ਏਅਰਪੋਰਟ ਅਥਾਰਿਟੀ ਆਫ ਇੰਡੀਆ ਵਲੋਂ ਅਮਿਤ ਕੁਮਾਰ ਸਹਾਇਕ ਜਨਰਲ ਮੈਨੇਜਰ ਸਿਵਲ, ਸੂਰਜ ਯਾਦਵ ਮੈਨੇਜਰ ਇਲੈਕਟ੍ਰੀਕਲ, ਸੂਰਿਆ ਪ੍ਰਤਾਪ ਸਿੰਘ ਜੂਨੀਅਰ ਐਗਜ਼ੀਕਿਊਟਿਵ ਆਪ੍ਰੇਸ਼ਨ, ਮੋਹਨ ਪਵਾਰ ਮੁੱਖ ਸੁਰੱਖਿਆ ਅਧਿਕਾਰੀ ਅਤੇ ਪੰਜਾਬ ਪੁਲਿਸ ਵਲੋਂ ਡੀ. ਐਸ. ਪੀ. ਜਸਵੰਤ ਕੌਰ, ਤਿ੍ਕੁਟਾ ਟਰੈਵਲ ਤੋਂ ਜੈਵੀਰ ਸਿੰਘ ਅਤੇ ਜਸਪ੍ਰੀਤ ਸਿੰਘ ਤੇ ਸਟਾਰ ਏਅਰ ਤੋਂ ਮੈਨੇਜਰ ਅਬਦੁਲ ਲਤੀਫ ਕਲਾਸ, ਇੰਡੀਗੋ ਤੋਂ ਏਅਰਲਾਈਨ ਮੈਨੇਜਰ ਸ਼ੁਭਮ ਕਪੂਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੜਕ 'ਤੇ ਖੜ੍ਹੀ ਕਰੇਟਾ ਨੂੰ ਲੱਗੀ ਭਿਆਨਕ ਅੱਗ <br/> ਅਗਲੀ ਖ਼ਬਰ 'ਆਪ' ਦੇ ਹਲਕਾ ਇੰਚਾਰਜ ਤੇ ਐਸ. ਐਚ. ਓ. ਮਹਿਤਪੁਰ ਦੀਆਂ ਵਧੀਕੀਆਂ ਵਿਰੁੱਧ ਧਰਨਾ <br/>
Ad Position 24