11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸੜਕ 'ਤੇ ਖੜ੍ਹੀ ਕਰੇਟਾ ਨੂੰ ਲੱਗੀ ਭਿਆਨਕ ਅੱਗ <br/>

Ad Position 21
No active advertisement
ਅੱਗ ਦੀਆ ਲਪਟਾਂ 'ਚ ਘਿਰੀ ਕਰੇਟਾ ਗੱਡੀ ਅਤੇ ਅੱਗ ਬੁਝਾਉਣ ਮਗਰੋਂ ਗੱਡੀ ਦੀ ਵਿਗੜੀ ਹਾਲਤ | ਤਸਵੀਰਾਂ : ਗੈਰੀ ਫਿਲੌਰ <br/> 08-04-2026
ਫਿਲੌਰ, 7 ਅਪ੍ਰੈਲ (ਵਿਪਨ ਗੈਰੀ)-ਅੱਜ ਦੁਪਹਿਰ ਦੇ ਕਰੀਬ ਫਿਲੌਰ ਦੀ ਅਦਾਲਤ ਦੇ ਬਾਹਰ ਸੜਕ 'ਤੇ ਖੜ੍ਹੀ ਇਕ ਕਰੇਟਾ ਗੱਡੀ ਨੂੰ ਅਚਾਨਕ ਅੱਗ ਲੱਗਣ ਦੀ ਘਟਨਾ ਵਾਪਰੀ | ਅੱਗ ਇੰਨੀ ਭਿਆਨਕ ਸੀ ਕਿ ਉਸ ਨੇ ਕਰੇਟਾ ਗੱਡੀ ਦਾ ਅਗਲਾ ਪਾਸਾ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਸਾੜ ਦਿੱਤਾ | ਅੱਗ ਲੱਗਦੇ ਸਾਰ ਹੀ ਮੌਕੇ 'ਤੇ ਆਲੇ ਦੁਆਲੇ ਦੀਆਂ ਦੁਕਾਨਾਂ ਦੇ ਲੋਕ ਇਕੱਤਰ ਹੋ ਗਏ ਅਤੇ ਨਾਲ ਲੱਗਦੀ ਬੈਂਕ ਦੇ ਮੁਲਾਜ਼ਮਾਂ ਨੇ ਅੱਗ ਤੇ ਕਾਬੂ ਪਾਉਣ ਲਈ ਬੈਂਕ 'ਚ ਲੱਗੇ ਅੱਗ ਬੁਝਾਓ ਯੰਤਰਾਂ ਨਾਲ ਅੱਗ 'ਤੇ ਕਾਬੂ ਪਾਇਆ, ਹਾਲਾਂਕਿ ਜਾਣਕਾਰੀ ਮਿਲਣ 'ਤੇ ਫਾਇਰ ਬਿ੍ਗੇਡ ਵੀ ਮੌਕੇ 'ਤੇ ਪਹੁੰਚ ਗਈ ਸੀ | ਘਟਨਾ ਸੰਬੰਧੀ ਕਾਰ ਮਾਲਕ ਨੇ ਦੱਸਿਆ ਕਿ ਉਸ ਦਾ ਨਾਂਅ ਸੰਤੋਖ ਸਿੰਘ ਹੈ ਉਹ ਪੁਆਂਦੜਾ ਪਿੰਡ ਦਾ ਰਹਿਣ ਵਾਲਾ ਹੈ ਤੇ ਕਿਸੇ ਨਿੱਜੀ ਕੰਮ ਲਈ ਆਇਆ ਸੀ ਤੇ ਅੱਗ ਨਾਲ ਉਸ ਦੀ ਗੱਡੀ ਕਾਫੀ ਨੁਕਸਾਨੀ ਗਈ ਹੈ ਜਿਸ ਨੂੰ ਢੋਹ ਕਰਕੇ ਏਜੰਸੀ ਲਿਜਾ ਰਹੇ ਹਾਂ | ਹਾਂਲਾਕਿ ਅੱਗ ਕਿਸ ਵਜਾਂ ਨਾਲ ਲੱਗੀ ਉਸ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ |

Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਅਦਾਲਤ ਵਲੋਂ ਮਨੀਸ਼ ਸਿਸੋਦੀਆ ਨੂੰ ਸੰਮਨ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਹਵਾਈ ਅੱਡਾ ਆਦਮਪੁਰ ਵਿਖੇ ਖੇਡ ਉਤਸਵ ਸ਼ੁਰੂ <br/>
Ad Position 24