14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪਿੰਡ ਅਰਜਨਵਾਲ ਵਿਖੇ ਮਨਾਇਆ ਜਾਵੇਗਾ ਵਿਸਾਖੀ ਦਾ ਦਿਹਾੜਾ

Ad Position 21
No active advertisement
ਅਜੀਤ ਡੈਸਕ 09-04-2026
ਆਦਮਪੁਰ, 8 ਅਪ੍ਰੈਲ (ਹਰਪ੍ਰੀਤ ਸਿੰਘ)-ਬਲਾਕ ਆਦਮਪੁਰ ਅਧੀਨ ਆਉਂਦਾ ਪਿੰਡ ਅਰਜਨਵਾਲ ਦੇ ਸ਼ਹੀਦ ਗੁਰਬਚਨ ਸਿੰਘ ਦੇ ਅਸਥਾਨ 'ਤੇ ਪਵਿੱਤਰ ਵਿਸਾਖੀ ਦਾ ਦਿਹਾੜਾ ਮਨਾਇਆ ਜਾਵੇਗਾ | ਜਾਣਕਾਰੀ ਦਿੰਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਅਰਜਨਵਾਲ ਨੇ ਦੱਸਿਆ ਕਿ ਗੁਰਬਚਨ ਸਿੰਘ ਉਰਫ਼ ਲੱਛਮਣ ਸਿੰਘ ਰੂਪਰਾਏ, 22 ਭਾਦੋਂ (7 ਸਤੰਬਰ 1947) ਐਤਵਾਰ ਵਾਲੇ ਦਿਨ ਅਜ਼ਾਦੀ ਦੀ ਜੰਗ ਲੜਦਿਆਂ ਸ਼ਹੀਦ ਹੋ ਗਏ ਸਨ | ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਗੁਰਬਚਨ ਸਿੰਘ ਦੇ ਸਥਾਨ ਪਿੰਡ ਅਰਜਨਵਾਲ ਵਿਖੇ ਮਿਤੀ 14 ਅਪ੍ਰੈਲ ਨੂੰ ਪਵਿੱਤਰ ਵਿਸਾਖੀ ਦਾ ਦਿਹਾੜਾ ਸਮੂਹ ਨਗਰ ਨਿਵਾਸੀ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਉਣ ਸਬੰਧੀ ਧਾਰਮਿਕ ਸਮਾਗਮ ਕਰਵਾਏ ਜਾਣਗੇ ਅਤੇ ਸਮਾਪਤੀ ਸੰਗਤਾਂ ਨੂੰ ਛਾਂਦਾਰ ਤੇ ਫੁੱਲਦਾਰ ਬੂਟੇ ਲੰਗਰ ਦੇ ਰੂਪ ਵਿੱਚ ਦਿੱਤੇ ਜਾਣਗੇ | ਇਸ ਮੌਕੇ ਸਤਪਾਲ ਸਿੰਘ, ਸਰਪੰਚ ਸੁਖਬੀਰ ਸਿੰਘ, ਅਮਰਜੀਤ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ,ਗੁਰਦੀਪ ਸਿੰਘ, ਗੁਰਮੇਲ ਸਿੰਘ, ਕੈਪਟਨ ਅਮਰੀਕ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ 18 ਮਹੀਨਿਆਂ ਦੇ ਤਣਾਅ ਤੋਂ ਬਾਅਦ ਆਮ ਵਾਂਗ ਸੰਬੰਧ ਬਣਾਉਣਗੇ ਭਾਰਤ ਤੇ ਬੰਗਲਾਦੇਸ਼ ਅਗਲੀ ਖ਼ਬਰ ਚਰਨ ਛੋਹ ਪ੍ਰਾਪਤ ਧਰਤੀ ਚਿਤੌੜਗੜ੍ਹ ਤੋਂ ਲਿਆਂਦੇ ਚਰਨ ਚਿੰਨ੍ਹ ਸ੍ਰੀ ਗੁਰੂ ਰਵਿਦਾਸ ਚੌਕ ਵਿਚ ਸੁਸ਼ੋਭਿਤ
Ad Position 24