14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

18 ਮਹੀਨਿਆਂ ਦੇ ਤਣਾਅ ਤੋਂ ਬਾਅਦ ਆਮ ਵਾਂਗ ਸੰਬੰਧ ਬਣਾਉਣਗੇ ਭਾਰਤ ਤੇ ਬੰਗਲਾਦੇਸ਼

Ad Position 21
No active advertisement
ਅਜੀਤ ਡੈਸਕ 09-04-2026

ਵਿਦੇਸ਼ ਮੰਤਰੀ ਖਲੀਲੁਰ ਰਹਿਮਾਨ ਵਲੋਂ ਜੈਸ਼ੰਕਰ ਨਾਲ ਮੁਲਾਕਾਤ
ਨਵੀਂ ਦਿੱਲੀ, 8 ਅਪ੍ਰੈਲ (ਏਜੰਸੀ)-ਭਾਰਤ ਅਤੇ ਬੰਗਲਾਦੇਸ਼ ਨੇ ਬੁੱਧਵਾਰ ਨੂੰ ਪਿਛਲੇ 18 ਮਹੀਨਿਆਂ ਤੋਂ ਆਪਸੀ ਸੰਬੰਧਾਂ 'ਚ ਚੱਲ ਰਹੇ ਤਣਾਅ ਤੋਂ ਬਾਅਦ ਆਪਣੀ ਭਾਈਵਾਲੀ ਨੂੰ ਆਮ ਵਾਂਗ ਬਣਾਉਣ ਦਾ ਸੰਕਲਪ ਲਿਆ ਹੈ | ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਉਨ੍ਹਾਂ ਦੇ ਬੰਗਲਾਦੇਸ਼ੀ ਹਮਰੁਤਬਾ ਖਲੀਲੁਰ ਰਹਿਮਾਨ ਵਪਾਰ, ਊਰਜਾ ਅਤੇ ਲੋਕਾਂ ਦੇ ਆਪਸੀ ਆਦਾਨ-ਪ੍ਰਦਾਨ ਦੇ ਖੇਤਰਾਂ 'ਚ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕਣ ਲਈ ਸਹਿਮਤ ਹੋਏ ਹਨ | ਢਾਕਾ ਵਲੋਂ ਜਾਰੀ ਬਿਆਨ ਅਨੁਸਾਰ ਜੈਸ਼ੰਕਰ ਨਾਲ ਆਪਣੀ ਮੁਲਾਕਾਤ 'ਚ ਰਹਿਮਾਨ ਨੇ ਬੰਗਲਾਦੇਸ਼ ਦੀ ਉਸ ਅਪੀਲ ਨੂੰ ਦੁਹਰਾਇਆ ਜਿਸ 'ਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਕਮਾਲ ਦੀ ਹਵਾਲਗੀ ਕਰਨ ਦੀ ਮੰਗ ਕੀਤੀ ਗਈ ਸੀ, ਕਿਉਂਕਿ ਉਨ੍ਹਾਂ ਨੂੰ 'ਅੰਤਰਰਾਸ਼ਟਰੀ ਅਪਰਾਧ ਟਿ੍ਬਿਊਨਲ' ਦੁਆਰਾ ਦੋਸ਼ੀ ਠਹਿਰਾਇਆ ਗਿਆ ਹੈ | ਇਸ ਦੇ ਨਾਲ ਹੀ, ਇਸ ਗੱਲ 'ਤੇ ਸਹਿਮਤੀ ਬਣੀ ਕਿ ਹਸੀਨਾ ਨਾਲ ਸੰਬੰਧਿਤ ਮੁੱਦੇ ਨਾਲ ਭਾਰਤ-ਬੰਗਲਾਦੇਸ਼ ਸੰਬੰਧਾਂ ਦੀ ਸਮੁੱਚੀ ਦਿਸ਼ਾ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ |

Ad Position 22
No active advertisement
ਪਿਛਲੀ ਖ਼ਬਰ ਲਿਬਨਾਨ 'ਤੇ ਇਜ਼ਰਾਈਲੀ ਹਮਲੇ-100 ਤੋਂ ਵੱਧ ਮੌਤਾਂ ਅਗਲੀ ਖ਼ਬਰ ਪਿੰਡ ਅਰਜਨਵਾਲ ਵਿਖੇ ਮਨਾਇਆ ਜਾਵੇਗਾ ਵਿਸਾਖੀ ਦਾ ਦਿਹਾੜਾ
Ad Position 24