14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਲਿਬਨਾਨ 'ਤੇ ਇਜ਼ਰਾਈਲੀ ਹਮਲੇ-100 ਤੋਂ ਵੱਧ ਮੌਤਾਂ

Ad Position 21
No active advertisement
ਅਜੀਤ ਡੈਸਕ 09-04-2026
ਲਿਬਨਾਨ 'ਚ ਅੱਜ ਇਜ਼ਰਾਈਲ ਵਲੋਂ ਕੀਤੇ ਗਏ ਹਮਲੇ 'ਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 800 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ | ਇਜ਼ਰਾਈਲੀ ਫ਼ੌਜ ਨੇ 10 ਮਿੰਟਾਂ ਦੇ ਅੰਦਰ-ਅੰਦਰ ਕੇਂਦਰੀ ਬੈਰੂਤ, ਦੱਖਣੀ ਲਿਬਨਾਨ ਅਤੇ ਪੂਰਬੀ ਬੇਕਾ ਘਾਟੀ ਵਿਚ 100 ਤੋਂ ਵੱਧ ਹਿਜ਼ਬੁੱਲਾ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ | ਇਸ ਦੌਰਾਨ ਬੈਰੂਤ ਦੇ ਕਈ ਹਿੱਸਿਆਂ ਵਿਚ ਧੂੰਏਾ ਦੇ ਗੁਬਾਰ ਅਸਮਾਨ ਵਿਚ ਉੱਠਦੇ ਦੇਖੇ ਗਏ¢ ਉਕਤ ਜਾਣਕਾਰੀ ਲਿਬਨਾਨ ਦੇ ਸਿਹਤ ਮੰਤਰਾਲੇ ਨੇ ਦਿੱਤੀ ਹੈ | ਇਜ਼ਰਾਈਲ ਨੇ ਕਿਹਾ ਹੈ ਕਿ ਉਹ ਉਸ ਦਾ ਹੁਣ ਤਕ ਦਾ ਸਭ ਤੋਂ ਵੱਡਾ ਸਾਂਝੀ ਫ਼ੌਜੀ ਕਾਰਵਾਈ ਸੀ | ਜਿਸ ਵਿਚ ਦੇਸ਼ ਦੇ ਕਈ
ਹਿੱਸਿਆਂ ਨੂੰ ਨਿਸ਼ਾਨਾ ਬਣਾਇਆ ਗਿਆ | ਇਸ ਦੌਰਾਨ ਈਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਜ਼ਰਾਈਲ ਇਸ ਤਰ੍ਹਾਂ ਹੀ ਲਿਬਨਾਨ 'ਤੇ ਹਮਲੇ ਕਰਦਾ ਰਿਹਾ ਤਾਂ ਉਹ ਜੰਗਬੰਦੀ ਤੋੜ ਸਕਦਾ ਹੈ | ਇਸ ਨਾਲ ਪੂਰੇ ਇਲਾਕੇ 'ਚ ਤਣਾਅ ਹੋਰ ਵਧ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਇਜ਼ਰਾਈਲ ਵਲੋਂ ਟਰੰਪ ਦੇ ਜੰਗਬੰਦੀ ਦੇ ਫ਼ੈਸਲੇ ਦਾ ਸਮਰਥਨ ਅਗਲੀ ਖ਼ਬਰ 18 ਮਹੀਨਿਆਂ ਦੇ ਤਣਾਅ ਤੋਂ ਬਾਅਦ ਆਮ ਵਾਂਗ ਸੰਬੰਧ ਬਣਾਉਣਗੇ ਭਾਰਤ ਤੇ ਬੰਗਲਾਦੇਸ਼
Ad Position 24