ਜਲੰਧਰ, 9 ਅਪ੍ਰੈਲ (ਸ਼ਿਵ)-ਅੱਜ ਗਾਜੀਗੁੱਲਾ, ਰਾਮਨਗਰ ਮੁਹੱਲੇ ਦੇ ਵਾਸੀਆਂ ਨੀਲਮ ਸੋਢੀ, ਜੋਗਿੰਦਰ ਬਹਿਲ, ਗੁਰਦੀਪ ਸਿੰਘ, ਡਾ. ਰਾਜੀਵ ਵਿਗ, ਕਮਲ ਭਗਤ, ਸੰਦੀਪ ਭਗਤ, ਪ੍ਰਭਜੋਤ ਨੇ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਭਾਜਪਾ ਆਗੂ ਕ੍ਰਿਸ਼ਨ ਦੇਵ ਭੰਡਾਰੀ ਦੀ ਅਗਵਾਈ ਵਿਚ ਮੇਅਰ ਵਨੀਤ ਧੀਰ ਨਾਲ ਇਕ ਮੁਲਾਕਾਤ ਕਰਕੇ ਗਾਜੀਗੁੱਲਾ ਦੀ ਕਈ ਸਾਲਾਂ ਤੋਂ ਸੜਕ ਨਾ ਬਣਨ ਦੀ ਸ਼ਿਕਾਇਤ ਕੀਤੀ ਹੈ | ਉਨ੍ਹਾਂ ਕਿਹਾ ਕਿ ਉਨਾਂ ਦੇ ਇਲਾਕੇ ਦੀ ਸੜਕ ਦਾ 2022 ਤੋਂ ਕਈ ਵਾਰ ਉਦਘਾਟਨ ਕੀਤਾ ਜਾ ਚੁੱਕਾ ਹੈ ਪਰ ਅਜੇ ਤੱਕ ਸੜਕ ਨਹੀਂ ਬਣਾਈ ਗਈ ਹੈ | ਇਹ ਸੜਕ ਪਾਣੀ ਨਾਲ ਭਰੀ ਰਹਿੰਦੀ ਹੈ, ਜਿਸ ਕਾਰਨ ਸੜਕ ਤੋਂ ਲੰਘਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਜਗ੍ਹਾ 'ਤੇ ਕਈ ਲੋਕਾਂ ਨੂੰ ਹਾਦਸਿਆਂ ਦਾ ਸਾਹਮਣਾ ਕਰਨਾ ਪਿਆ ਹੈ | ਇਲਾਕਾ ਵਾਸੀਆਂ ਨੇ ਅੱਜ ਇਲਾਕੇ ਦੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੂੰ ਅਪੀਲ ਕੀਤੀ ਸੀ ਜਿਨ੍ਹਾਂ ਨੇ ਤੁਰੰਤ ਮੇਅਰ ਨਾਲ ਮੁਲਾਕਾਤ ਕਰਵਾਈ | ਮੇਅਰ ਵਨੀਤ ਧੀਰ ਨੇ ਭੰਡਾਰੀ ਸਮੇਤ ਆਏ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਹ ਸੜਕ ਜਲਦੀ ਹੀ ਬਣਾਈ ਜਾਵੇਗੀ | ਇਲਾਕੇ ਦੇ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ | ਲੋਕਾਂ ਨੇ ਆਸ ਜ਼ਾਹਿਰ ਕੀਤੀ ਕਿ ਮੇਅਰ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ ਇਸ