20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਗੁਰਦੁਆਰਾ ਸਾਹਿਬ ਦੇ ਨਵੇਂ ਹਾਲ ਦੀ ਉਸਾਰੀ ਲਈ ਬਾਬਾ ਜੀਤ ਸਿੰਘ (ਨਿਰਮਲ ਕੁਟੀਆ ਜੌਹਲਾਂ) ਨੇ ਰੱਖਿਆ ਨੀਂਹ ਪੱਥਰ

Ad Position 21
No active advertisement
ਅਜੀਤ ਡੈਸਕ 10-04-2026
ਜਲੰਧਰ, 9 ਅਪ੍ਰੈਲ (ਐੱਮ. ਐੱਸ. ਲੋਹੀਆ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿਊ ਰਾਜ ਨਗਰ ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੇ ਨਵੇਂ ਹਾਲ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬਾਬਾ ਜੀਤ ਸਿੰਘ (ਨਿਰਮਲ ਕੁਟੀਆ ਜੌਹਲਾਂ) ਵਲੋਂ ਨੀਂਹ ਪੱਥਰ ਰੱਖਿਆ ਗਿਆ | ਕਾਰਜਾਂ ਦੀ ਚੜ੍ਹਦੀਕਲਾ ਲਈ ਇਸ ਮੌਕੇ ਉਨ੍ਹਾਂ ਵਲੋਂ ਅਕਾਲ ਪੁਰਖ ਦੇ ਚਰਨਾ 'ਚ ਅਰਦਾਸ ਬੇਨਤੀ ਕੀਤੀ ਗਈ, ਜਿਸ 'ਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੇਹਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਸੰਗਤ ਦੇ ਸਹਿਯੋਗ ਨਾਲ ਇਸ ਨਵੀਂ ਇਮਾਰਤ ਦੀ ਉਸਾਰੀ ਜਲਦ ਹੀ ਪੂਰ ਕਰ ਲਈ ਜਾਵੇਗਾ | ਇਸ ਮੌਕੇ ਹਰਬੰਸ ਸਿੰਘ, ਨਰਿੰਦਰ ਸਿੰਘ, ਤੇਜ ਮੋਹਨ ਸਿੰਘ, ਫੁਫਣ ਸਿੰਘ, ਜੋਗਿੰਦਰ ਸਿੰਘ, ਜਗਮੋਹਣ ਸਿੰਘ, ਮਸਤਾਨ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੜਕ ਨਾ ਬਣਨ 'ਤੇ ਭੰਡਾਰੀ ਦੀ ਅਗਵਾਈ ਹੇਠ ਲੋਕਾਂ ਨੇ ਮੇਅਰ ਨੂੰ ਕੀਤੀ ਸ਼ਿਕਾਇਤ ਅਗਲੀ ਖ਼ਬਰ ਬੇਗੁਨਾਹ ਲੋਕਾਂ ਨੂੰ ਝੂਠੇ ਮਾਮਲਿਆਂ ਵਿਚ ਫਸਾਉਣ ਤੇ ਧਮਕੀਆਂ ਦੇ ਦੋਸ਼-ਸੰਘਾ
Ad Position 24