ਜਮਸ਼ੇਰ ਖਾਸ, 9 ਅਪ੍ਰੈਲ (ਹਰਵਿੰਦਰ ਕੁਮਾਰ)-ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ, ਵਰਕਿੰਗ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਜਲੰਧਰ ਛਾਉਣੀ ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਲੁਧਿਆਣਾ ਮੁਕੱਦਮਾ ਨੰਬਰ 24 ਮਿਤੀ 28.01.2026, ਜੋ ਕਿ ਥਾਣਾ ਡਵੀਜ਼ਨ ਨੰਬਰ 6 ਲੁਧਿਆਣਾ ਵਿਚ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 305 ਤਹਿਤ ਦਰਜ ਕੀਤੀ ਗਈ ਸੀ, ਉਸ ਮਾਮਲੇ ਵਿਚ ਐਡੀਸ਼ਨਲ ਸੈਸ਼ਨ ਜੱਜ ਲੁਧਿਆਣਾ ਦੀ ਅਦਾਲਤ ਵਲੋਂ ਰਾਜੇਂਦਰ ਸਾਵ ਉਰਫ਼ ਸਤਿੰਦਰ ਸਿੰਘ ਕਾਲੀਆ ਨੂੰ ਅਗਾਉਂ ਜ਼ਮਾਨਤ ਦਿੱਤੀ ਗਈ ਹੈ | ਇਸ ਮਾਮਲੇ ਵਿਚ ਦਰਜ ਸ਼ਿਕਾਇਤ ਰਣਜੀਤ ਸਿੰਘ, ਜੋ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਡਰਾਈਵਰ ਦੱਸਿਆ ਜਾਂਦਾ ਹੈ, ਵਲੋਂ ਕੀਤੀ ਗਈ ਹੈ | ਦੋਸ਼ ਲਗਾਇਆ ਗਿਆ ਹੈ ਕਿ ਇਹ ਮੁਕੱਦਮਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਦਬਾਅ ਹੇਠ ਦਰਜ ਕਰਵਾਈ ਗਈ ਹੈ ਤੇ ਬੇਗੁਨਾਹ ਲੋਕਾਂ ਨੂੰ ਇਸ ਮਾਮਲੇ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਨੇ ਪੰਜਾਬ ਪੁਲਿਸ ਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਕਰਵਾਈ ਜਾਵੇ |