ਮਹਿਤਪੁਰ, 13 ਅਪ੍ਰੈਲ (ਲਖਵਿੰਦਰ ਸਿੰਘ)-ਸਰਦਾਰਨੀ ਹਰਦੀਪ ਕੌਰ ਖਹਿਰਾ ਧਰਮ ਪਤਨੀ ਸ. ਸਰਬਜੀਤ ਸਿੰਘ ਖਹਿਰਾ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਉਨ੍ਹਾਂ ਦੀ ਨਿੱਘੀ ਯਾਦ 'ਚ ਲਾਇਬ੍ਰੇਰੀ ਬਣਾਉਣ ਲਈ ਸੇਵਾ ਕੀਤੀ ਗਈ | ਲਾਇਬ੍ਰੇਰੀ ਦਾ ਉਦਘਾਟਨ ਹਲਕਾ ਸ਼ਾਹਕੋਟ ਵਿਧਾਇਕ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕੀਤਾ | ਉਦਘਾਟਨ ਸਮੇਂ ਸਰਕਾਰੀ ਪ੍ਰਾਇਮਰੀ ਸਕੂਲ ਖਹਿਰਾ ਮੁਸ਼ਤਰਕਾ ਦੇ ਬੱਚਿਆਂ ਵਲੋਂ ਪੇਸ਼ ਕੀਤੀ ਕੋਰੀਓੁਗ੍ਰਾਫੀ 'ਬਾਬਲ ਦਾ ਵਿਹੜਾ' ਤੇ ਨਾਟਕ 'ਬਰਕਤ' ਨੇ ਆਏ ਹੋਏ ਮਹਿਮਾਨਾਂ ਦਾ ਦਿਲ ਜਿੱਤ ਲਿਆ | ਮੁੱਖ ਅਧਿਆਪਕ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਲਾਇਬ੍ਰੇਰੀ ਉਨ੍ਹਾਂ ਬੱਚਿਆ ਲਈ ਸਹਾਈ ਹੋਵੇਗੀ ਜੋ ਬੱਚੇ 10ਵੀਂ ਤੋਂ ਬਾਅਦ ਕਿਤਾਬਾਂ ਦੁੱਖੋ ਪੜ੍ਹਾਈ ਨਹੀਂ ਕਰ ਪਾਉਦੇ | ਇਸ ਲਾਇਬ੍ਰੇਰੀ ਵਿੱਚ ਗਿਆਰ੍ਹਵੀਂ ਤੋਂ ਐੱਮ. ਏ. ਤੱਕ ਕਿਤਾਬਾਂ ਉਪਲੱਬਧ ਕਰਵਾਈਆਂ ਗਈਆਂ ਹਨ | ਸ. ਸਰਬਜੀਤ ਸਿੰਘ ਖਹਿਰਾ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਲਾਇਬ੍ਰੇਰੀ ਤੇ 225000 ਰੁ ਖਰਚ ਕੀਤੇ ਗਏ ਹਨ | ਸ. ਸਰਬਜੀਤ ਸਿੰਘ ਖਹਿਰਾ ਨੇ ਆਖਿਆ ਕਿ ਕਿਤਾਬਾਂ ਮਨੁੱਖ ਦੀਆ ਸਭ ਤੋਂ ਚੰਗੀਆਂ ਮਿੱਤਰ ਹਨ | ਉਨ੍ਹਾਂ ਦੀ ਧਰਮ ਪਤਨੀ ਨੂੰ ਕਿਤਾਬਾਂ ਨਾਲ ਬਹੁਤ ਪਿਆਰ ਸੀ ਇਸ ਕਰਕੇ ਉਨ੍ਹਾਂ ਦੀ ਯਾਦ ਵਿਚ ਲਾਇਬ੍ਰੇਰੀ ਤਿਆਰ ਕਰਵਾਈ ਗਈ | ਮੁੱਖ ਅਧਿਆਪਕ ਲਖਵਿੰਦਰ ਸਿੰਘ ਸਮਰਾ ਤੇ ਸਮੂਹ ਸਟਾਫ਼ ਵਲੋਂ ਪਰਿਵਾਰ ਦਾ ਧੰਨਵਾਦ ਕੀਤਾ | ਇਸ ਮੌਕੇ ਜਗਦੀਸ ਕੁਮਾਰ ਮਿੱਤਲ, ਅਮਰਜੀਤ ਸਿੰਘ ਸੋਹਲ, ਮਨਜੀਤ ਸਿੰਘ, ਹਰਮਿੰਦਰ ਸਿੰਘ, ਜਗਦੇਵ ਸਿੰਘ ਖਹਿਰਾ ਕੈਨੇਡਾ, ਐਡਵੋਕੇਟ ਬਲਦੇਵ ਸਿੰਘ, ਹਰਜੀਤ ਸਿੰਘ ਸੋਹਲ, ਬਲਕਾਰ ਸਿੰਘ ਧਨੇਆ, ਬਲਵੀਰ ਸਿੰਘ ਸੋਹਲ, ਚੌਧਰੀ ਸਿਮਰਤਪਾਲ ਸਿੰਘ, ਬਾਬਾ ਪਰਮਿੰਦਰ ਸਿੰਘ, ਰਕੇਸ਼ ਕੁਮਾਰ, ਵਨੀਤ ਕੁਮਾਰ, ਸੈਂਟਰ ਹੈੱਡ ਟੀਚਰ ਜਸਬੀਰ ਸਿੰਘ, ਬਲਜੀਤ ਸਿੰਘ ਕੁਲਾਰ, ਕਮਲਦੇਵ ਸਿੰਘ ਠੇਠੀ, ਮੈਡਮ ਦਵਿੰਦਰ ਕੌਰ, ਮੈਡਮ ਗਗਨਦੀਪ ਕੌਰ, ਨਿਰਮਲ ਸਿੰਘ, ਬਲਵੰਤ ਸਿੰਘ ਸਮਰਾ, ਰਛਪਾਲ ਸਿੰਘ ਮੁੱਤੀ, ਕੰਵਰਬੀਰ ਸਿੰਘ ,ਦਰਬਾਰਾ ਸਿੰਘ ਸਰਪੰਚ ਤੇ ਸਮੂਹ ਪੰਚਾਇਤ ਨਗਰ ਨਿਵਾਸੀ ਹਾਜ਼ਰ ਸਨ |