ਜਮਸ਼ੇਰ ਖਾਸ, 13 ਅਪ੍ਰੈਲ (ਹਰਵਿੰਦਰ ਕੁਮਾਰ)-ਥਾਣਾ ਸਦਰ ਜਲੰਧਰ ਅਧੀਨ ਆਉਂਦੀਆਂ ਪੁਲਿਸ ਚÏਕੀਆਂ ਦੇ ਇੰਚਾਰਜ ਦਾ ਤਬਾਦਲਾ ਹੋ ਗਿਆ ਤੇ ਨਵੇਂ ਪੁਲਿਸ ਅਧਿਕਾਰੀ ਏ. ਐਸ. ਆਈ. ਜਸਵੀਰ ਚੰਦ ਨੇ ਜਲੰਧਰ ਹਾਈਟਸ, ਐਸ. ਆਈ. ਵਿਕਟਰ ਮਸੀਹ ਨੇ ਫਤਿਹਪੁਰ (ਪ੍ਰਤਾਪ ਪੁਰਾ) ਤੇ ਏ. ਐਸ. ਆਈ. ਗੁਲਜਾਰ ਸਿੰਘ ਨੇ ਜੰਡਿਆਲਾ ਚÏਕੀ ਦੇ ਇੰਚਾਰਜ ਵਜੋ ਆਪਣਾ ਚਾਰਜ ਸੰਭਾਲ ਲਿਆ ਹੈ | ਗੱਲਬਾਤ ਕਰਦੇ ਤਿੰਨਾਂ ਚÏਕੀਆਂ ਦੇ ਇੰਚਾਰਜਾਂ ਨੇ ਆਪਣਾ ਚਾਰਜ ਸੰਭਾਲਣ ਤੋਂ ਬਾਅਦ ਸਟਾਫ ਨਾਲ ਮੀਟਿੰਗ ਕੀਤੀ ਤੇ ਕਿਹਾ ਕਿ ਉਹ ਆਪਣੇ ਅਧੀਨ ਆਉਂਦੇ ਪਿੰਡਾਂ ਵਿਚ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦੇਣਗੇ |