05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸ਼ਾਹਕੋਟ ਤੋਂ ਬਾਬਾ ਬਾਲਕ ਨਾਥ ਦੇ ਦਰਸ਼ਨਾਂ ਲਈ ਸੰਘ ਦੀ ਰਵਾਨਗੀ

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਸ਼ਾਹਕੋਟ, 13 ਅਪ੍ਰੈਲ (ਸੁਖਦੀਪ ਸਿੰਘ)-ਦਾਸੀਕੇ ਪਰਿਵਾਰ ਵਲੋਂ ਸੱਚਖੰਡ ਵਾਸੀ ਬਾਬਾ ਰਾਮ ਕਿ੍ਸ਼ਨ ਦੇ ਅਸ਼ੀਰਵਾਦ ਅਤੇ ਬਾਬਾ ਮਾਣੇ ਸ਼ਾਹ ਕਾਦਰੀ ਦੇ ਸਹਿਯੋਗ ਨਾਲ ਸਿੱਧ ਬਾਬਾ ਬਾਲਕ ਨਾਥ ਦੇ ਦਰਬਾਰ ਮੁਹੱਲਾ ਗੋਬਿੰਦ ਨਗਰ ਸ਼ਾਹਕੋਟ ਵਿਖੇ ਬਾਬਾ ਬਾਲਕ ਨਾਥ ਦੀ ਸਾਲਾਨਾ ਚੌਕੀ ਤੇ ਭੰਡਾਰਾ ਕਰਵਾਉਣ ਉਪਰੰਤ ਦਰਬਾਰ ਦੇ ਮੁੱਖ ਸੇਵਾਦਾਰ ਸਾਹਬੀ ਦਾਸੀਕੇ ਤੇ ਸੇਵਾਦਾਰ ਕਰਨਜੀਤ ਦਾਸੀਕੇ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ 'ਚ ਸੰਘ ਦੀ ਰਵਾਨਗੀ ਹੋਈ | ਸੇਵਾਦਾਰ ਸਾਹਬੀ ਦਾਸੀਕੇ ਨੇ ਦੱਸਿਆ ਕਿ ਸੰਘ 'ਚ ਸੰਗਤਾਂ ਨੂੰ ਪੀਰ ਨਿਗਾਹੇ, ਰਾਜਾ ਭਰਤਰੀ, ਗਰੂਨਾਚਾਰੀ, ਮਾਤਾ ਰਤਨੋ, ਬਾਬਾ ਬਾਲਕ ਨਾਥ ਮੰਦਰ (ਹਿਮਾਚਲ ਪ੍ਰਦੇਸ਼) ਦੇ ਦਰਸ਼ਨ ਕਰਵਾਏ ਜਾਣਗੇ | ਇਸ ਮੌਕੇ ਸੰਗਤਾਂ ਵਲੋਂ ਬਾਬਾ ਬਾਲਕ ਨਾਥ ਜੀ ਦਾ ਗੁਨਗਾਣ ਕੀਤਾ | ਇਸ ਮੌਕੇ ਬਾਬਾ ਮਾਣੇ ਸ਼ਾਹ, ਗਗਨ ਨਲਾਗੜ੍ਹ, ਬੰਟੀ ਸੁਰਾਜਪੁਰ, ਰਿਟਾ. ਏ. ਐਸ. ਆਈ. ਪ੍ਰੀਤਮ ਸਿੰਘ, ਕੇਵਲ ਸਿੰਘ, ਜਿੰਦਰਪਾਲ, ਡਾਕਟਰ ਹੈਪੀ, ਜਰਨੈਲ ਸਿੰਘ, ਸੁਪਰਡੈਂਟ ਅਮਰਜੀਤ ਸਿੰਘ, ਮਾਤਾ ਸੰਦੀਪ ਕੌਰ ਮਲਸੀਆਂ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਭਵਨਦੀਪ ਕੌਰ, ਮਨਜੀਤ ਕੌਰ, ਈਨੋਵਾਲ ਦਰਬਾਰ ਤੋਂ ਕੁਲਵਿੰਦਰ ਕੌਰ, ਟਾਹਲੀ ਵਾਲੇ ਦਰਬਾਰ ਤੋਂ ਸਾਂਈ ਅਜੇ ਕੁਮਾਰ, ਬਾਬਾ ਬਾਲੀ ਸ਼ਾਹ, ਡਿੰਪਾ ਬਾਈ, ਗਗਨ ਸਾਂਈ, ਰਾਜ ਕੁਮਾਰੀ, ਸ਼ੀਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਚ. ਪੀ. ਮਾਡਲ ਸਕੂਲ ਸੰਗੋਵਾਲ ਦੀ 8ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਰੇਨਬੋ ਪਬਲਿਕ ਸਕੂੂਲ ਦਾ 8ਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ
Ad Position 24